ਦਿੱਲੀ ਵਿਖੇ ਗੈਂਗਰੇਪ ਦੀ ਸ਼ਿਕਾਰ ਮ੍ਰਿਤਕ ਲੜਕੀ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ
ਨਾਭਾ, 1 ਜਨਵਰੀ (ਜਸਬੀਰ ਸਿੰਘ ਸੇਠੀ)-ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਵਾਪਰੀ ਸ਼ਰਮਨਾਕ ਘਟਨਾ ਦੇ ਰੋਸ਼ ਵਜੋਂ ਅੱਜ ਏ.ਬੀ.ਵੀ.ਪੀ. ਵੱਲੋਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਯੋਗੇਸ਼ ਖੱਤਰੀ ਦੀ ਅਗਵਾਈ ਹੇਠ ਪਟਿਆਲਾ ਗੇਟ ਨਾਭਾ ਤੋਂ ਰੋਸ਼ ਮਾਰਚ ਸ਼ੁਰੂ ਕੀਤਾ ਗਿਆ ਤੇ ਨਵਾਂ ਸਾਲ ਕਾਲੇ ਦਿਵਸ ਵਜੋਂ ਮਨਾਇਆ। ਇਹ ਰੋਸ਼ ਮਾਰਚ ਨਾਭਾ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਪਟਿਆਲਾ ਗੇਟ ਵਿਖੇ ਸਮਾਪਤ ਹੋਇਆ। ਪ੍ਰਦਰਸ਼ਨਕਾਰੀਆਂ ਨੇ ਹੱਥਾਂ ’ਚ ਕਾਲੀਆਂ ਝੰਡੀਆਂ ਫੜ•ੀਆਂ ਹੋਈਆਂ ਸਨ। ਇਸ ਮੌਕੇ ਪ੍ਰਧਾਨ ਯੋਗੇਸ਼ ਖੱਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿਖੇ 23 ਸਾਲਾ ਲੜਕੀ ਨਾਲ ਵਾਪਰੀ ਘਟਨਾ ਬੇਹੱਦ ਸ਼ਰਮਨਾਕ ਹੈ। ਇਸ ਦਾ ਅਸਰ ਪੂਰੇ ਦੇਸ਼ ’ਤੇ ਪਿਆ ਹੈ। ਉਨ•ਾਂ ਅੱਜ ਨਵੇਂ ਸਾਲ ਦਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਕੇ ਮ੍ਰਿਤਕ ਲੜਕੀ ਨੂੰ ਸਰਧਾਂਜਲੀ ਦਿੱਤੀ ਹੈ। ਉਨ•ਾਂ ਕਿਹਾ ਕਿ ਸਮਾਜ ’ਚ ਧੀਆਂ ਭੈਣਾਂ ਦੀ ਆਬਰੂ ਸੁਰੱਖਿਅਤ ਨਹੀਂ ਹੈ। ਕੇਂਦਰ ਸਰਕਾਰ ਔਰਤਾਂ ਨੂੰ ਸੁਰੱਖਿਆ ਦੇਣ ’ਚ ਫੇਲ• ਸਾਬਤ ਹੋਈ ਹੈ। ਪੀੜ•ਤ ਲੜਕੀ ਨੇ 13 ਦਿਨ ਤੱਕ ਤੜਫ-ਤੜਫ ਕੇ ਜਾਨ ਦਿੱਤੀ ਹੈ ਪਰ ਉਸ ਨਾਲ ਬਲਾਤਕਾਰ ਕਰਨ ਵਾਲੇ ਦੋਸ਼ੀ ਅਜੇ ਤੱਕ ਜਿਉਂਦੇ ਹਨ। ਉਨ•ਾਂ ਕਿਹਾ ਕਿ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਫਾਂਸੀ ਲਗਾ ਦਿੱਤੀ ਜਾਵੇ ਅਤੇ ਔਰਤਾਂ ’ਤੇ ਜੁਲਮ ਵਿਰੁੱਧ ਬਣੇ ਕਾਨੂੰਨ ਨੂੰ ਹੋਰ ਸਖ਼ਤ ਬਣਾਇਆ ਜਾਵੇ ਤਾਂ ਜੋ ਅਗਾਂਹ ਤੋਂ ਕੋਈ ਅਜਿਹਾ ਕਾਰਾ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ। ਉਧਰ ਜੀ.ਐਸ.ਕੇ ਵਰਕਰ ਯੂਨੀਅਨ ਵਲੋਂ ਵੀ ਦਿੱਲੀ ਵਿਖੇ ਡਾਕਟਰ ਲੜਕੀ ਨਾਲ ਵਾਪਰੇ ਗੈਂਗਰੇਪ ਖ਼ਿਲਾਫ ਹੌਰਲੈਕਸ ਫੈਕਟਰੀ ਤੋਂ ਰੋਸ਼ ਪ੍ਰਦਰਸ਼ਨ ਕਰਕੇ ਮ੍ਰਿਤਕ ਲੜਕੀ ਦੀ ਆਤਮਿਕ ਸਾਂਤੀ ਲਈ ਸਰਧਾਂਜਲੀ ਅਰਪਿਤ ਕੀਤੀ। ਇਹ ਪ੍ਰਦਰਸ਼ਨ ਬਜ਼ਾਰਾਂ ਵਿਚੋਂ ਦੀ ਹੁੰਦਾ ਹੋਇਆ ਇਹ ਪ੍ਰਦਰਸ਼ਨ ਵਾਪਸ ਫੈਕਟਰੀ ਵਿਖੇ ਸਮਾਪਤ ਹੋਇਆ। ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਸਰਕਾਰ ਕੋਲੋਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਅਤੇ ਅਗਾਂਹ ਤੋਂ ਲੜਕੀਆਂ ਅਤੇ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਪੁਰਜ਼ੋਰ ਮੰਗ ਵੀ ਕੀਤੀ।
Post a Comment