ਦਿੜ•ਬਾ, ਮਹਿਲਾਂ ਚੌਕ (ਸੰਗਰੂਰ), 18 ਜਨਵਰੀ (ਸੂਰਜ ਭਾਨ ਗੋਇਲ)-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਕਿਸਾਨਾਂ ਨੂੰ ਰਵਾਇਤੀ ਫਸਲ ਚੱਕਰ ਵਿੱਚੋਂ ਨਿਕਲਕੇ ਖੇਤੀ ਨਾਲ ਸੰਬੰਧਤ ਹੋਰ ਸਹਾਇਕ ਧੰਦਿਆਂ ਨਾਲ ਜੁੜਨ ਦੀ ਸਲਾਹ ਦਿੱਤੀ ਹੈ। ਅੱਜ ਇਥੋਂ ਨੇੜਲੇ ਪਿੰਡ ਖਨਾਲ ਖੁਰਦ ਵਿਖੇ ਅਗਾਂਹਵਧੂ ਕਿਸਾਨ ਜਸਪਾਲ ਸਿੰਘ ਦੇ ਖੇਤਾਂ ਵਿੱਚ ਕੀਤੀ ਜਾ ਰਹੀ ਖੁੰਭਾਂ ਦੀ ਪੈਦਾਵਾਰ ਨੂੰ ਦੇਖਣ ਲਈ ਪੁੱਜੇ ਸ੍ਰੀ ਰਾਹੁਲ ਨੇ ਕਿਸਾਨ ਜਸਪਾਲ ਸਿੰਘ ਦੇ ਉ¤ਦਮ ਅਤੇ ਮਿਹਨਤ ਦੀ ਪ੍ਰਸੰਸਾ ਕੀਤੀ ਅਤੇ ਇਸ ਮੌਕੇ ਮੌਜੂਦ ਹੋਰ ਕਿਸਾਨਾਂ ਨੂੰ ਸੇਧ ਦਿੰਦਿਆਂ ਕਿਹਾ ਕਿ ਜੇਕਰ ਸਾਰੇ ਕਿਸਾਨ ਰਵਾਇਤੀ ਖੇਤੀ ਚੱਕਰ ਵਿੱਚੋਂ ਨਿਕਲਕੇ ਖੇਤੀ ਨਾਲ ਸੰਬੰਧਤ ਹੋਰ ਧੰਦਿਆਂ ਨੂੰ ਅਪਨਾਉਣ ਲੱਗ ਜਾਣ ਤਾਂ ਸਾਡੇ ਦੇਸ਼ ਦੇ ਲੋਕਾਂ ਦੀਆਂ ਬਹੁਤੀਆਂ ਲੋੜਾਂ ਦੇਸ਼ ਵਿੱਚ ਹੀ ਪੂਰੀਆਂ ਹੋ ਸਕਦੀਆਂ ਹਨ। ਸਹਾਇਕ ਧੰਦਿਆਂ ਨੂੰ ਅਪਨਾਉਣ ਲਈ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਭਾਰੀ ਸਬਸਿਡੀ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਸ੍ਰੀ ਰਾਹੁਲ ਨੇ ਖੁੰਭਾਂ ਦੀ ਖੇਤੀ ਲਈ ਬਣਾਏ ਗਏ ਸਾਰੇ ਢਾਂਚੇ ਅਤੇ ਪੂਰੀ ਪ੍ਰਕਿਰਿਆ ਨੂੰ ਬੜੀ ਗਹੁ ਨਾਲ ਵੇਖਿਆ।ਕਿਸਾਨ ਜਸਪਾਲ ਸਿੰਘ ਨੇ ਸ੍ਰੀ ਰਾਹੁਲ ਨੂੰ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਸਿਰਫ਼ ਦੋ ਏਕੜ ਰਕਬੇ ਵਿੱਚ ਦੋ ਕਿਸਮ ਦੀਆਂ (ਬਟਨ ਅਤੇ ਢੀਂਗਰੀ) ਖੁੰਭਾਂ ਦੀ ਪੈਦਾਵਾਰ ਕਰ ਰਹੇ ਹਨ। ਬਟਨ ਦੀ ਇੱਕੋ ਕਿਸਮ ਅਤੇ ਢੀਂਗਰੀ ਦੀਆਂ ਅੱਗੇ ਕਈ ਉਪ ਕਿਸਮਾਂ ਹੁੰਦੀਆਂ ਹਨ। ਉਹ ਇਸ ਵੇਲੇ 1500 ਕੁਇੰਟਲ ਤੂੜੀ ਤੋਂ ਖੁੰਭਾਂ ਦੀ ਪੈਦਾਵਾਰ ਕਰਦੇ ਹਨ, ਜੋ ਕਿ ਪੂਰੇ ਪੰਜਾਬ ਵਿੱਚ ਹੋਰ ਕਿਸੇ ਵੀ ਸਥਾਨ ’ਤੇ ਨਹੀਂ ਹੁੰਦੀ। ਖੁੰਭਾਂ ਦੀ ਖੇਤੀ ਲਈ ਜ਼ਰੂਰੀ ‘ਕੰਪੋਸ’ ਉਹ ਆਪਣੇ ਹੱਥੀਂ ਤਿਆਰ ਕਰਦੇ ਹਨ, ਜਿਸ ਨੂੰ ਤਿਆਰ ਕਰਨ ਦਾ ਢੁੱਕਵਾਂ ਸਮਾਂ 2-3 ਸਤੰਬਰ ਤੋਂ ਲੈ ਕੇ 2-3 ਅਕਤੂਬਰ ਤੱਕ ਦਾ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਵਿੱਚ ਬੀਜ ਮਿਲਾ ਕੇ ਖੁੰਭਾਂ ਦੀ ਕਾਸ਼ਤ ਸ਼ੁਰੂ ਕੀਤੀ ਜਾ ਸਕਦੀ ਹੈ। ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਗੁੜਗਾਓਂ, ਸੋਲਨ, ਹਿਸਾਰ ਅਤੇ ਜਲੰਧਰ ਤੋਂ ਆਸਾਨੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਪੈਦਾਵਾਰ ਲਈ ਬਹੁਤ ਹੀ ਠੰਢੇ ਤਾਪਮਾਨ ਅਤੇ ਕੋਰੇ ਤੋਂ ਬਚਾਅ ਦੀ ਲੋੜ ਹੁੰਦੀ ਹੈ। ਜਿਸ ਕਰਕੇ ਇਸ ਲਈ ਬਾਂਸਾਂ ਨਾਲ ਇੱਕ ਮਜ਼ਬੂਤ ਢਾਂਚੇ ਅਤੇ ਤਰਪਾਲਾਂ ਦਾ ਸ਼ੈ¤ਡ ਤਿਆਰ ਕਰਨਾ ਪੈਂਦਾ ਹੈ। ਪੈਦਾਵਾਰ ਦੀ ਮਾਰਕੀਟਿੰਗ ਬਾਰੇ ਪੁੱਛੇ ਜਾਣ ’ਤੇ ਜਸਪਾਲ ਸਿੰਘ ਨੇ ਕਿਹਾ ਕਿ ਔਰਗੈਨਿਕ ਤਰੀਕੇ ਨਾਲ ਕੀਤੀਆਂ ਜਾਂਦੀਆਂ ਖੁੰਭਾਂ ਦੀ ਪੰਜਾਬ ਦੇ ਹਰ ਕੋਨੇ ਵਿੱਚ ਭਾਰੀ ਮੰਗ ਹੈ। ਉਹ ਰੋਜ਼ਾਨਾ ਸਵੇਰੇ ਸੰਗਰੂਰ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਫਾਜ਼ਿਲਕਾ ਅਤੇ ਪੰਜਾਬ ਦੇ ਹੋਰ ਕਈ ਸ਼ਹਿਰਾਂ ਵਿੱਚ ਆਪਣੇ ਪੱਧਰ ’ਤੇ ਖੁੰਭਾਂ ਛੱਡ ਕੇ ਆਉਂਦੇ ਹਨ। ਕਿਸਾਨ ਨੇ ਦੱਸਿਆ ਕਿ ਇੱਕ ਸੀਜ਼ਨ ਵਿੱਚ ਉਹ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਡੇਢ ਗੁਣਾ ਕਮਾਈ ਕਰਦਾ ਹੈ। ਉਸਨੇ ਇਸ ਕੰਮ ਨਾਲ 30-35 ਵਿਅਕਤੀਆਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾਇਆ ਹੋਇਆ ਹੈ। ਪੰਜਾਬ ਸਰਕਾਰ ਦੇ ਬਾਗਬਾਨੀ ਵਿਭਾਗ ਅਤੇ ਜ਼ਿਲ•ਾ ਦਫ਼ਤਰ ਦੇ ਡਾ. ਹਰਦੀਪ ਸਿੰਘ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਸਾਨ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਉਸ ਨੂੰ ਕੰਪੋਸ ਤਿਆਰ ਕਰਨ ਲਈ ਪ੍ਰੋਜੈਕਟ ਲਗਾਉਣ ’ਤੇ 50 ਫੀਸਦੀ (10 ਲੱਖ ਰੁਪਏ) ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਪ੍ਰੋਜੈਕਟ ਦੇ ਲੱਗਣ ਨਾਲ ਕੰਪੋਸ ਤਿਆਰ ਕਰਨ ਲਈ ਬਹੁਤ ਘੱਟ ਸਮਾਂ ਅਤੇ ਮਿਹਨਤ ਦੀ ਲੋੜ ਪਵੇਗੀ। ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਐਲਾਨ ਕੀਤਾ ਕਿ ਕਿਸਾਨ ਜਸਪਾਲ ਸਿੰਘ ਨੂੰ ਆਤਮਾ ਸਕੀਮ ਅਧੀਨ 10 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਅਤੇ ਆਗਾਮੀ 26 ਜਨਵਰੀ ਦੇ ਜ਼ਿਲ•ਾ ਪੱਧਰੀ ਗਣਤੰਤਰ ਦਿਵਸ ਸਮਾਗਮ ਮੌਕੇ ਸਨਮਾਨ ਪੱਤਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸ. ਰਾਜਿੰਦਰ ਸਿੰਘ ਸੋਹੀ, ਹੋਰ ਅਧਿਕਾਰੀ ਅਤੇ ਕਿਸਾਨ ਵੀ ਹਾਜ਼ਰ ਸਨ।
ਪਿੰਡ ਖਨਾਲ ਖੁਰਦ ਵਿਖੇ ਖੁੰਭਾਂ ਦੀ ਪੈਦਾਵਾਰ ਅਤੇ ਪ੍ਰਕਿਰਿਆ ਨੂੰ ਦੇਖਦੇ ਅਫ਼ਸਰ ਸ. ਰਾਜਿੰਦਰ ਸਿੰਘ ਸੋਹੀ ਅਤੇ ਹੋਰ ਅਧਿਕਾਰੀ ਵੀ ਨਜ਼ਰ ਆ ਰਹੇ ਹਨ।
Post a Comment