ਲੁਧਿਆਣਾ (ਸਤਪਾਲ ਸੋਨੀ ) ਟ੍ਰਾਂਸਪੋਰਟ ਨਗਰ ਵਿੱਖੇ ਬਣਨ ਵਾਲੇ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਦੇ ਨਿਰਮਾਨ ਲਈ ਇਕ ਮੀਟਿੰਗ ਦਾ ਆਯੋਜਨ ਚਰਨ ਸਿੰਘ ਲੁਹਾਰਾ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਅੱਜ ਦੀ ਇਸ ਮੀਟਿੰਗ ਵਿੱਚ ਸ਼ਹਿਰ ਭਰ ਵਿੱਚੋਂ ਉੱਘੇ ਕਾਰਖਾਨੇਦਾਰ ਅਤੇ ਟ੍ਰਾਂਸਪੋਰਟਰ ਪਹੁੰਚੇ।ਅੱਜ ਦੀ ਇਸ ਮੀਟਿੰਗ ਵਿੱਚ ਚਰਨ ਸਿੰਘ ਲੁਹਾਰਾ ਨੂੰ ਸਰਬ ਸੰਮਤੀ ਨਾਲ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਦੀ ਨਿਰਮਾਨ ਕਮੇਟੀ ਦਾ ਸਰਪ੍ਰਸਤ ਚੁਣ ਲਿਆ ਅਤੇ ਐਲਾਨ ਕੀਤਾ ਕਿ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਟ੍ਰਾਂਸਪੋਰਟ ਨਗਰ ਐਸੋਸੀਏਸ਼ਨ ਦੇ ਅਧੀਨ ਹੋਵੇਗਾ ।ਵੱਖ-ਵੱਖ ਬੁਲਾਰਿਆਂ ਨੇ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਨਿਰਮਾਨ ਦੇ ਲਈ ਆਪਣੇ ਸੁਝਾਅ ਦਿੱਤੇ ਅਤੇ ਵਿਸ਼ਵਾਸ ਦਿਵਾਇਆ ਕਿ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਲਈ ਉਹ ਧਨ,ਮਨ ਅਤੇ ਧਨ ਨਾਲ ਆਪਣਾ ਸਹਿਯੋਗ ਦੇਣਗੇ ।ਇਸ ਮੌਕੇ ਗੋਵਿੰਦ ਗੋਧਾਮ ਤੋਂ ਸ਼੍ਰੀ ਸੁਦੰਰ ਦਾਸ ਧਮੀਜਾ ਵਿਸ਼ੇਸ਼ ਰੂਪ ਵਿੱਚ ਪਹੁੰਚੇ ।ਚਰਨ ਸਿੰਘ ਲੁਹਾਰਾ ਜੀ ਵਲੋਂ ਸ਼੍ਰੀ ਸੁਦੰਰ ਦਾਸ ਧਮੀਜਾ ਜੀ ਦਾ ਮੀਟਿੰਗ ਵਿੱਚ ਆਣ ਲਈ ਧੰਨਵਾਦ ਕੀਤਾ ਗਿਆ ।ਚਰਨ ਸਿੰਘ ਲੁਹਾਰਾ ਨੇ ਦਸਿਆ ਕਿ ਜੀ.ਟੀ.ਰੋਡ ਟ੍ਰਾਂਸਪੋਰਟ ਨਗਰ ਤੇ ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਮਨਮੋਹਕ ਮੰਦਰ ਦਾ ਨਿਰਮਾਨ ਕੀਤਾ ਜਾਵੇਗਾ।ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਦੇ ਨਿਰਮਾਨ ਲਈ ਤਕਰੀਬਨ 50 ਲੱਖ ਰੁਪਏ ਦੀ ਲਾਗਤ ਦਾ ਅਨੁਮਾਨ ਹੈ।ਸ਼੍ਰੀ ਸਾਲਾਸਰ ਬਾਲਾ ਜੀ ਧਾਮ ਮੰਦਰ ਦੇ ਨਾਲ ਇਕ ਸਕੂਲ ਅਤੇ ਡਿਸਪੈਂਸਰੀ ਖੋਲਣ ਦੀ ਯੋਜਨਾ ਹੈ । ਇਸ ਮੌਕੇ ਮੋਹਨ ਸਿੰਘ,ਸੁਭਾਸ਼ ਜਿੰਦਲ,ਸ਼ਤਰੂਘਨ ਤਿਵਾੜੀ,ਵਿਜੈ ਤਿਆਲ,ਵਿਸ਼ਵਨਾਥ ਸ਼ਰਮਾ,ਆਰ.ਸੀ.ਜੈਨ,ਪ੍ਰਦੀਪ ਰਾਠੀ,ਦੀਦਾਰ ਸਿੰਘ,ਸੁਭਾਸ਼ ਗੁਪਤਾ, ਕਮਲਸ਼ਰਮਾ,ਗੁਰਦੀਪ ਸਿੰਘ ਕਾਲੜਾ,ਕੈਲਾਸ਼ ਚੌਧਰੀ,ਵੇਦ ਪ੍ਰਕਾਸ਼ਅਗਰਵਾਲ,ਐਮ.ਪੀ.ਘਈ,ਕਮਲ ਨੌਲਾਖਾ ਅਤੇ ਹਰਭਜਨ ਸਿੰਘਆਦਿ ਹਾਜ਼ਿਰ ਸਨ ।

Post a Comment