ਸੰਗਰੂਰ, 1 ਜਨਵਰੀ (ਸੂਰਜ ਭਾਨ ਗੋਇਲ)-ਬੀਤੇ ਦੋ ਮਹੀਨੇ ਦੇ ਕਰੀਬ ਮਲੇਰਕੋਟਲਾ ਵਿਖੇ ਵਾਪਰੇ ਕਥਿਤ ਜਬਰ ਜਨਾਹ ਦੇ ਮਾਮਲੇ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ, ਜਦੋਂ ਬਲਾਤਕਾਰ ਦੇ ਕਥਿਤ ਦੋਸ਼ੀ 20 ਸਾਲਾ ਮੁਹੰਮਦ ਸਈਅਦ ਦੇ ਪਰਿਵਾਰ ਵਾਲਿਆਂ ਨੇ ਅੱਜ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਅਤੇ ਮਾਮਲੇ ਵਿੱਚ ਪੀੜਤ ਨਿਰਧਾਰਤ ਕੀਤੀ ਕੁੜੀ ਜ਼ੂਬੀਆ (19 ਸਾਲ) ਅਤੇ ਉਸਦੇ ਪਰਿਵਾਰ ਵਾਲਿਆਂ ’ਤੇ ਦੋਸ਼ ਲਗਾਇਆ ਕਿ ਇਹ ਮਾਮਲਾ ਮਾਪਿਆਂ ਦੇ ਇਕਲੌਤੇ ਪੁੱਤਰ ਮੁਹੰਮਦ ਸਈਅਦ ਨੂੰ ਆਪਣੇ ਜਾਲ ਵਿੱਚ ਫਸਾਉਣ ਅਤੇ ਉਸਦੀ ਜੱਦੀ ਜਾਇਦਾਦ ਨੂੰ ਹੜੱਪਣ ਲਈ ਕੀਤੇ ਯਤਨ ਦੇ ਫੇਲ• ਹੋਣ ਤੋਂ ਬਾਅਦ ਝੂਠੀ ਸਾਜਿਸ਼ ਤਹਿਤ ਘੜਿਆ ਗਿਆ ਹੈ।ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਈਅਦ ਦੀ ਮਾਤਾ ਰਸ਼ੀਦਾ ਅਤੇ ਮਾਮਾ ਮੁਹੰਮਦ ਫਾਰੂਖ਼ ਨੇ ਦੱਸਿਆ ਕਿ ਜ਼ੂਬੀਆ ਅਤੇ ਉਸਦੇ ਪਰਿਵਾਰ ਵਾਲਿਆਂ ਦੀ ਉਨ•ਾਂ ਦੇ ਇਕਲੌਕੇ ਲੜਕੇ ਮੁਹੰਮਦ ਸਈਅਦ ਦੀ ਸਰਕਾਰੀ ਨੌਕਰੀ ਅਤੇ ਜੱਦੀ ਜਾਇਦਾਦ ’ਤੇ ਨਜ਼ਰ ਹੈ। ਜ਼ੂਬੀਆ ਦੇ ਪਰਿਵਾਰ ਵਾਲਿਆਂ ਵੱਲੋਂ ਉਨ•ਾਂ ’ਤੇ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ ਕਿ ਦੋਵਾਂ ਦਾ ਨਿਕਾਹ ਕਰ ਦਿੱਤਾ ਜਾਵੇ ਪਰ ਜਦ ਉਨ•ਾਂ (ਲੜਕੇ ਵਾਲਿਆਂ) ਨੇ ਇਸ ਨਿਕਾਹ ਤੋਂ ਇਨਕਾਰ ਕਰ ਦਿੱਤਾ ਤਾਂ ਉਨ•ਾਂ ਇਹ ਨਵੀਂ ਸਾਜਿਸ਼ ਘੜ ਲਈ। ਰਸ਼ੀਦਾ ਨੇ ਕਿਹਾ ਕਿ ਜ਼ੂਬੀਆ ਦੇ ਪਰਿਵਾਰ ਵੱਲੋਂ ਉਨ•ਾਂ ਨਾਲ ਮਹਿੰਗੀ ਸੌਦੇਬਾਜ਼ੀ ਦੀ ਪੇਸ਼ਕਸ਼ ਵੀ ਕੀਤੀ ਜਾ ਰਹੀ ਹੈ ਪਰ ਉਹ ਉਨ•ਾਂ ਦੀਆਂ ਪੇਸ਼ਕਸ਼ਾਂ ਸਵੀਕਾਰ ਨਹੀਂ ਕਰ ਸਕਦੇ। ਉਨ•ਾਂ ਦਾਅਵੇ ਨਾਲ ਕਿਹਾ ਕਿ ਉਨ•ਾਂ ਦਾ ਲੜਕਾ ਮੁਹੰਮਦ ਸਈਅਦ ਬਿਲਕੁਲ ਬੇਕਸੂਰ ਹੈ ਅਤੇ ਉਸਨੂੰ ਗਿਣੀ ਮਿਥੀ ਸਾਜਿਸ਼ ਤਹਿਤ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।ਜਦ ਇਸ ਸੰਬੰਧੀ ਜ਼ਿਲ•ਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ•ਾਂ ਕਿਹਾ ਕਿ ਪੁਲਿਸ ਨੇ ਕੁੜੀ ਵਾਲਿਆਂ ਦੀ ਸ਼ਿਕਾਇਤ ’ਤੇ ਕਥਿਤ ਦੋਸ਼ੀ ਲੜਕੇ ਮੁਹੰਮਦ ਸਈਅਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਈਅਦ ਲਗਾਤਾਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਚੱਲਿਆ ਆ ਰਿਹਾ ਸੀ। ਪਰ ਬੀਤੀ ਦਿਨੀਂ ਪੁਲਿਸ ਨੇ ਉਸ ਨੂੰ ਮਲੇਰਕੋਟਲਾ ਸਥਿਤ ਲੁਧਿਆਣਾ ਬਾਈਪਾਸ ਤੋਂ ਗ੍ਰਿਫ਼ਤਾਰ ਕਰ ਲਿਆ ਹੈ, ਜੋ ਕਿ ਹੁਣ ਨਿਆਂਇਕ ਹਿਰਾਸਤ ਵਿੱਚ ਹੈ। ਉਨ•ਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੁਲਿਸ ਕਪਤਾਨ (ਡਿਟੈਕਟਿਵ) ਸ. ਪਰਮਜੀਤ ਸਿੰਘ ਗੋਰਾਇਆ ਨੂੰ ਸੌਂਪੀ ਗਈ ਹੈ, ਜੋ ਕਿ ਪੂਰੀ ਬਾਰੀਕੀ ਨਾਲ ਦੋਵਾਂ ਧਿਰਾਂ ਦੇ ਦੋਸ਼ਾਂ ਦੀ ਪੁੱਣਛਾਣ ਕਰਨਗੇ ਅਤੇ ਸੱਚ ਨੂੰ ਸਾਹਮਣੇ ਲਿਆਉਣਗੇ। ਉਨ•ਾਂ ਕਿਹਾ ਕਿ ਪਹਿਲੀ ਨਜ਼ਰੇ ਇਹ ਮਾਮਲਾ ਵਿਆਹ ਦੇ ਟੁੱਟੇ ਰਿਸ਼ਤੇ ਨਾਲ ਜੁੜਿਆ ਨਜ਼ਰ ਆਉਂਦਾ ਹੈ, ਜਿਸ ਬਾਰੇ ਹਾਲੇ ਵਧੇਰੇ ਕੁਝ ਨਹੀਂ ਕਿਹਾ ਜਾ ਸਕਦਾ। ਉਨ•ਾਂ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਪੁਲਿਸ ਵੱਲੋਂ ਬਿਲਕੁਲ ਨਿਰਪੱਖ ਤਰੀਕੇ ਨਾਲ ਜਾਂਚ ਕੀਤੀ ਜਾਵੇਗੀ। ਜੇਕਰ ਉਨ•ਾਂ ਦਾ ਲੜਕਾ ਬੇਕਸੂਰ ਹੈ ਤਾਂ ਉਸ ਨਾਲ ਇਨਸਾਫ਼ ਕੀਤਾ ਜਾਵੇਗਾ।
Post a Comment