ਫੂਡ ਸੇਫਟੀ ਐਕਟ ਅਧੀਨ ਰਜਿਸਟਰੇਸ਼ਨ ਕਰਨ ਅਤੇ ਲਾਈਸੰਸ ਬਣਾਂਉਣ ਲਈ ਕਾਗਜ਼ਾਤ ਭਰੇ

Monday, January 28, 20130 comments

ਇੰਦਰਜੀਤ ਢਿੱਲੋਂ, ਨੰਗਲ (28 ਜਨਵਰੀ):  ਸਿਵਲ ਸਰਜਨ ਡਾ. ਰਜਨੀਸ਼ ਸੂਦ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਤਹਿਤ ਅੱਜ ਮਿੰਨੀ ਪੀ ਐੱਚ ਸੀ ਕਥੇੜਾ ਵਿੱਖੇ ਡਾ. ਵਿਧਾਂਨ ਚੰਦਰ ਦੀ ਅਗਵਾਈ ਹੇਠ ਫੂਡ ਸੇਫਟੀ ਐਕਟ ਅਧੀਨ ਇਲਾਕੇ ਦੇ ਖਾਣ ਪੀਣ ਦੀਆਂ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਦੀ ਰਜਿਸਟਰੇਸ਼ਨ ਕਰਨ ਅਤੇ ਲਾਈਸੰਸ ਬਣਾਂਉਣ  ਲਈ ਕਾਗਜ਼ਾਤ ਭਰੇ ਗਏ। ਇਸ ਮੌਕੇ  ਡਾ. ਵਿਧਾਂਨ ਚੰਦਰ ਨੇ ਦੱਸਿਆ ਕਿ ਜਿੰਨਾਂ ਦੁਕਾਨਦਾਰਾਂ ਵੱਲੋਂ ਖਾਣ ਪੀਣ ਦੀਆਂ ਵਸਤਾਂ ਦੀ ਵਿਕਰੀ ਕੀਤੀ ਜਾਂਦੀ ਹੈ ਉਨਾਂ ਦੇ ਇਹ ਰਜਿਸਟਰੇਸ਼ਨ ਲਈ ਵਿਭਾਗ ਵੱਲੋਂ ਦੋ ਦਿਨ ਰੱਖੇ ਗਏ ਹਨ ਅਤੇ ਜਿੰਨਾਂ ਦੁਕਾਨਦਾਰਾਂ ਦੀ ਸਲਾਨਾਂ ਆਮਦਨ 12 ਲੱਖ ਤੋਂ ਘੱਟ ਹੈ ਉਨਾਂ ਦੀ ਰਜਿਸਟਰੇਸ਼ਨ ਫੀਸ 100 ਰੁਪਏ ਸਲਾਨਾ ਅਤੇ ਜਿੰਨਾਂ ਦੀ ਆਮਦਨ ਇਸਤੋਂ ਜ਼ਿਆਦਾ ਹੈ ਉਨਾਂ ਦੁਕਾਨਦਾਰਾਂ ਦੇ ਲਾਈਸੰਸ ਬਣਾਂਏ ਜਾਣਗੇ। ਉਨਾਂ ਦੱਸਿਆ ਕਿ ਅੱਜ 130 ਕਰੀਬ ਇਲਾਕੇ ਦੇ ਦੁਕਾਨਦਾਰਾਂ ਵੱਲੋਂ ਆਪਣੇ ਕਾਗਜ਼ਾਤ ਭਰ ਕੇ ਰਜਿਸਟਰੇਸ਼ਨ ਕਰਵਾਈ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸ ਆਈ ਗੁਰਿੰਦਰ ਸਿੰਘ, ਅਜੈ ਕੁਮਾਰ ਅਤੇ ਰਜਿੰਦਰ ਸਿੰਘ ਐਮ ਪੀ ਐੱਚ ਡਬਲਯੂ ਹਾਜ਼ਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger