ਸਰਕਾਰ ਬਣਨ ਤੋਂ ਬਾਅਦ ਦਲਿਤਾਂ ਨੂੰ ਅੱਖੋ ਪਰੋਖੇ ਕਰ ਦਿੱਤਾ ਜਾਂਦਾ:-ਜੱਲਾ

Saturday, January 12, 20130 comments


ਨਾਭਾ, 12 ਜਨਵਰੀ (ਜਸਬੀਰ ਸਿੰਘ ਸੇਠੀ)-ਪੰਜਾਬ ਵਿੱਚ ਜਦੋਂ ਕੋਈ ਰਾਜਨੀਤਕ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਸਰਕਾਰ ਬਣਾਉਣ ਵਿਚ ਸਭ ਤੋਂ ਵੱਡਾ ਹੱਥ ਦਲਿਤ ਸਮਾਜ ਦਾ ਹੁੰਦਾ ਹੈ ਪਰ ਸਰਕਾਰ ਬਣਨ ਤੋਂ ਬਾਅਦ ਦਲਿਤ ਸਮਾਜ ਨੂੰ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਕਦੇ ਵੀ ਕਿਸੇ ਸਰਕਾਰ ਨੇ ਦਲਿਤਾਂ ਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਕੋਈ ਵੀ ਢੁੱਕਣਾ ਉਪਰਾਲਾ ਨਹੀਂ ਕੀਤਾ ਜਿਸਦੇ ਫਲਸਰੂਪ ਅੱਜ ਦਲਿਤ ਵਰਗ ਬਦ ਨਾਲੋਂ ਬਹੱਤਰ ਜਿੰਦਗੀ ਜੋ ਨਰਕਾਂ ਨਾਲੋ ਭੈੜੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹਨ। ਉਪਰੋਕਤ ਵਿਚਾਰ ਦਲਿਤ ਸਮਾਜ ਆਰਗੇਨੀਜੇਸ਼ਨ ਦੇ ਪ੍ਰਧਾਨ ਦਰਬਾਰਾ ਸਿੰਘ ਜੱਲ੍ਹਾ ਨੇ ਏਕਤਾ ਕਲੋਨੀ ਵਿਚ ਸ. ਜਸਵਿੰਦਰ ਸਿੰਘ ਭਟੋਏ ਸੀਨੀ. ਵਾਈ. ਪ੍ਰਧਾਨ ਦਲਿਤ ਆਰਗੇਨਾਈਜੇਸ਼ਨ ਪੰਜਾਬ ਵੱਲੋਂ ਰੱਖੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਸ. ਜੱਲਾ ਨੇ ਕਿਹਾ ਕਿ ਏਕਤਾ ਕਲੋਨੀ, ਸ਼ਾਰਧਾ ਕਲੋਨੀ, ਗੋਬਿੰਦ ਨਗਰ ਤੇ ਆਸ਼ਾ ਰਾਮ ਕਲੋਨੀ ਨਾਭਾ ਸ਼ਹਿਰ ਵਿਚ ਅਜਿਹੀਆਂ ਕਲੋਨੀਆਂ ਹਨ ਜਿੱਥੇ ਦਲਿਤ ਸਮਾਜ ਦੇ ਜਿਆਦਾ ਗਿਣਤੀ ਵਿਚ ਲੋਕ ਰਹਿੰਦੇ ਹਨ, ਪਰ ਜੇਕਰ ਇਨ੍ਹਾਂ ਕਲੋਨੀਆਂ ਵਿਚ ਜਾ ਕੇ ਦੇਖਿਆ ਜਾਵੇ ਲੋਕ ਇਨ੍ਹਾਂ ਕਲੋਨੀਆਂ ਵਿਚ ਕਿਸ ਤਰ੍ਹਾਂ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੋਨੀਆਂ ਵਿਚ ਪਾਣੀ ਦੇ ਨਿਕਾਸ ਦਾ ਕੋਈ ਵੀ ਸਹੀ ਪ੍ਰਬੰਧ ਨਹੀਂ ਹੈ ਥਾਂ-ਥਾਂ ਪਾਣੀ ਖੜਾ ਹੋਣ ਕਰਕੇ ਮੱਛਰਾਂ ਮੱਖੀਆਂ ਦੀ ਭਰਮਾਰ ਬੀਮਾਰੀਆਂ ਨੂੰ ਆਵਾਜਾਂ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਲੋਨੀਆਂ ਵਿਚ ਨਾ ਕੋਈ ਵਧੀਆ ਸਕੂਲ ਹੈ ਜਿੱਥੇ ਗਰੀਬ ਲੋਕ ਆਪਣੇ ਬੱਚੇ ਪੜ੍ਹਾ ਸਕਣ ਤੇ ਨਾ ਹੀ ਕੋਈ ਸਰਕਾਰ ਡਿਸਪੈਂਸਰੀ ਹੈ। ਸ. ਜੱਲਾ ਨੇ ਕਿਹਾ ਕਿ ਇਨ੍ਹਾਂ ਕਲੋਨੀਆਂ ਦੀ ਦਸ਼ਾ ਦੇਖਕੇ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਅੱਜ ਨਾਭਾ ਸ਼ਹਿਰ ਦਾ ਸ਼ਾਸਨ ਪ੍ਰਸਾਸ਼ਨ ਅੱਖਾਂ ਮੀਟ ਕੇ ਮੂਕ ਦਰਸ਼ਕ ਬਣਕੇ ਦਲਿਤਾਂ ਦੀ ਹੋ ਰਹੀ ਦੁਰਦਸ਼ਾ ਨੂੰ ਡਰਾਮਾ ਸਮਝ ਕੇ ਦੇਖ ਰਿਹਾ ਹੈ। ਸ. ਜੱਲਾ ਨੇ ਕਿਹਾ ਕਿ ਇਹ ਕਲੋਨੀਆਂ ਦੇ ਨਿਵਾਸੀ ਬਹੁਤ ਲੰਮੇਂ ਸਮੇਂ ਤੋਂ ਇੱਥੇ ਰਹਿ ਰਹੇ ਹਨ ਇਨ੍ਹਾਂ ਦੇ ਵੋਟਰ ਕਾਰਡ ਤੇ ਰਾਸ਼ਨ ਕਾਰਡ ਵੀ ਬਣੇ ਹੋਏ ਹਨ ਪਰ ਅਜੇ ਤੱਕ ਇਨ੍ਹਾਂ ਕਲੋਨੀਆਂ ਨੂੰ ਨਗਰ ਕੌਂਸਲ ਅਧੀਨ ਨਹੀਂ ਲਿਆਂਦਾ ਗਿਆ। ਸ. ਜੱਲਾ ਨੇ ਕਿਹਾ ਕਿ ਦਲਿਤ ਸਮਾਜ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੇ ਢੁਕਵੇਂ ਹੱਲ ਕੱਢਣ ਲਈ ਇਨ੍ਹਾਂ ਕਲੋਨੀਆਂ ਦੇ ਨਿਵਾਸੀਆਂ ਹਲਕਾ ਇੰਚਾਰਜ ਤੇ ਹੋਰ ਸਰਕਾਰੇ ਦਰਬਾਰ ਚੱਕਰ ਲਗਾਕੇ ਥੱਕ ਚੁੱਕੇ ਹਨ ਅੱਜ ਇਨ੍ਹਾਂ ਕਲੋਨੀ ਵਾਸੀਆਂ ਦੀ ਕੋਈ ਸੁਣਵਾਈ ਨਹੀਂ ਹੋਈ। ਸ. ਜੱਲਾ ਨੇ ਮੁੱਖ ਮੰਤਰੀ ਤੇ ਸ. ਸੁਖਵੀਰ ਸਿੰਘ ਬਾਦਲ ਤੇ ਹਲਕਾ ਇੰਚਾਰਜ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਕਲੋਨੀਆਂ ਦਾ ਸਰਵੇ ਕਰਵਾਕੇ ਇਨ੍ਹਾਂ ਕਲੋਨੀਆਂ ਦੀਆਂ ਸਮੱਸਿਆਵਾਂ ਦਾ ਢੁੱਕਵਾਂ ਹੱਲ ਕੀਤਾ ਜਾਵੇ ਤਾਂ ਜੋ ਦਲਿਤ ਸਮਾਜ ਨੂੰ ਨਰਕ ਭਰੀ ਜਿੰਦਗੀ ਤੋਂ ਨਿਜਾਤ ਮਿਲ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਜਸਵਿੰਦਰ ਸਿੰਘ ਭਟੋਏ ਸੀ.ਸੀ. ਪ੍ਰਧਾਨ (ਦਲਿਤ ਸਮਾਜ ਆਰਗੇਨਾਈਜੇਸ਼ਨ ਪੰਜਾਬ), ਸਾਧੂ ਸਿੰਘ ਜਨਰਲ ਸਕੱਤਰ ਏਕਤਾ ਕਲੋਨੀ, ਬਲਵੀਰ ਸਿੰਘ ਮੁੱਖ ਸਲਾਹਕਾਰ ਗੋਬਿੰਦਨਗਰ, ਰਤਨ ਰਾਮ ਸ਼ਰਮਾ, ਰੇਸ਼ਮਾ ਰਾਣੀ, ਹਰਚਰਨ ਸਿੰਘ, ਅਮਰਜੀਤ ਸਿੰਘ, ਦਵਿੰਦਰ ਸਿੰਘ ਅਤੇ ਜੋਰਾ ਸਿੰਘ ਅਤੇ ਹੋਰ ਮੈਂਬਰ ਹਾਜਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger