ਭਦੌੜ/ਸ਼ਹਿਣਾ 26 ਜਨਵਰੀ (ਸਾਹਿਬ ਸੰਧੂ) ਬਲਾਕ ਸ਼ਹਿਣਾ ਦੇ ਪਿੰਡ ਮੌੜ ਨਾਭਾ ਦੇ ਸਮਾਜ ਸੇਵੀ ਏਕਤਾ ਯੂਥ ਕਲੱਬ ਵੱਲੋਂ ਪਿੰਡ ਦੀ ਸਾਂਝੀ ਧਰਮਸਾਲਾ ਵਿਖੇ 41ਵਾਂ ਅਖੰਡ ਪਾਠ ਕਰਵਾ ਉਹਨਾਂ ਦੇ ਭੋਗ ਪਵਾਏ ਗਏ। ਇਸ ਮੌਕੇ ਰਾਗੀ ਜੱਥਿਆਂ ਨੇ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤੇ ਗੁਰੂ ਦਾ ਅਟੁੱਟ ¦ਗਰ ਵਰਤਿਆ। ਇਸ ਮੌਕੇ ਪਹੁੰਚੇ ਅਮਰਜੀਤ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜੁਆਇੰਟ ਸਕੱਤਰ ਨੂੰ ਕਲਬ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਲਾਬ ਖਾਂ ਕਲੱਬ ਪ੍ਰਧਾਨ, ਮਨਜਿੰਦਰ ਸਿੰਘ ਸੈਕਟਰੀ, ਰਾਜਾ ਸਿੰਘ, ਭੀਮਾ ਸਿੰਘ, ਬੱਬੂ ਸਿੰਘ, ਹੈਪੀ ਸਿੰਘ, ਸਿੰਕਦਰ ਸਿੰਘ, ਦੀਪਾ ਸਿੰਘ, ਹਰਜਿੰਦਰ ਸਿੰਘ, ਦੀਨਾ ਸਿੰਘ, ਦਰਸ਼ਨ ਸਿੰਘ, ਭੋਲਾ ਸਿੰਘ, ਦੇਵ ਸਿੰਘ, ਹਰਦੀਪ ਸਿੰਘ, ਵਜ਼ੀਰ ਸਿੰਘ, ਦੱਮਣ ਸਿੰਘ, ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਕਾਕਾ ਸਿੰਘ ਆਦਿ ਕਲੱਬ ਮੈਂਬਰ ਹਾਜ਼ਿਰ ਸਨ।

Post a Comment