ਜਤਿੰਦਰ ਸਿੰਘ ਬੈਂਸ/ਗੁਰਦਾਸਪੁਰ, 27 ਜਨਵਰੀ/ਥਾਣਾ ਘੁੰਮਣਕਲਾ ਅਧੀਨ ਪੈਂਦੇ ਪਿੰਡ ਘੁੰਮਣਕਲਾਂ ਵਿਖੇ ਹਥਿਆਰਬੰਦ ਲੁਟੇਰਿਆਂ ਮੰਗਲਵਾਰ ਰਾਤ ਅਚਾਨਕ ਇ¤ਕ ਘਰ ਵਿ¤ਚ ਦਾਖ਼ਲ ਹੋ ਕੇ ਬਜ਼ੁਰਗ ਬਾਬਾ ਛ¤ਨੋ ਰਾਣੀ (ਕਿ¤ਨਰ), ਉਸਦੇ ਡਰਾਈਵਰ ਅਤੇ ਡਰਾਈਵਰ ਦੀ ਲੜਕੀ ਨੂੰ ਗੰਭੀਰ ਰੂਪ ’ਚ ਫ¤ਟੜ ਕਰਕੇ ਘਰ ’ਚੋਂ ਨਕਦੀ ਅਤੇ ਗਹਿਣੇ ਲੈ ਗਏ। ਡਰਾਈਵਰ ਨੂੰ ਹਸਪਤਾਲ ਲਿਜਾਇਆ ਗਿਆ, ਲੇਕਿਨ ਜਖ਼ਮਾਂ ਦੀ ਤਾਬ ਨਾ ਚਲਦਿਆਂ ਇਲਾਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਮ ਤੋੜ ਦਿ¤ਤਾ। ਨਾਜ਼ੁਕ ਹਾਲਤ ਕਾਰਨ ਬਾਬਾ ਛ¤ਨੋ ਰਾਣੀ ਨੂੰ ਅੰਮ੍ਰਿਤਸਰ ਰੈਫ਼ਰ ਕਰ ਦਿ¤ਤਾ ਗਿਆ ਹੈ। ਜਦੋਂਕਿ ਮ੍ਰਿਤਕ ਦੀ ਲੜਕੀ ਸਿਵਲ ਹਸਪਤਾਲ (ਗੁਦਾਸਪੁਰ) ਵਿਖੇ ਜੇਰੇ ਇਲਾਜ਼ ਹੈ। ਪੁਲੀਸ ਨੇ ਮਾਮਲਾ ਦਰਜ਼ ਕਰਕੇ ਲੁਟੇਰਿਆਂ ਦੀ ਸਰਗਰਮੀ ਨਾਲ ਭਾਲ ਸ਼ੁਰੂ ਕਰ ਦਿ¤ਤੀ ਹੈ। ਮ੍ਰਿਤਕ ਪ੍ਰਵੇਜ਼ ਮਸੀਹ ਦੀ ਪਤਨੀ ਊਸ਼ਾ ਨੇ ਦ¤ਸਿਆ ਕਿ ਬੀਤੀ ਰਾਤ ਪਰਿਵਾਰ ਸਮੇਤ ਘਰ ’ਚ ਸੁ¤ਤੇ ਹੋਏ ਸਨ। ਇਸ ਦੌਰਾਨ ਕੁਝ ਨੌਜਵਾਨ ਘਰ ਅੰਦਰ ਦਾਖ਼ਲ ਹੋਏ ਅਤੇ ਉਸਦੇ ਪਤੀ ਪ੍ਰਵੇਜ਼ ਮਸੀਹ ਉ¤ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿ¤ਤਾ। ਪਤੀ ਦੀਆਂ ਚੀਕਾਂ ਅਤੇ ਰੌਲਾ ਸੁਣ ਕੇ ਉਨ•ਾਂ ਦੀ ਅ¤ਖ ਖੁ¤ਲ• ਗਈ। ਬਜ਼ੁਰਗ ਬਾਬਾ ਛ¤ਨੋ ਰਾਣੀ (ਕਿੰਨਰ) ਆਵਾਜ਼ ਸੁਣ ਕੇ ਪੁ¤ਜ ਗਏ ਸਨ। ਇਸ ਮੌਕੇ ਹਥਿਆਰਬੰਦ ਲੁਟੇਰਿਆਂ ਬਜ਼ੁਰਗ ਬਾਬਾ ਛ¤ਨੋ ਰਾਣੀ ਅਤੇ ਉਸਦੀ 13 ਵਰਿ•ਆਂ ਦੀ ਲੜਕੀ ਕੈਥਰੀਨ ਉ¤ਤੇ ਵੀ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿ¤ਤਾ ਅਤੇ ਉਸਦੀ ਕੁ¤ਟਮਾਰ ਸ਼ੁਰੂ ਕਰ ਦਿ¤ਤੀ। ਇਸ ਹਮਲੇ ਵਿ¤ਚ ਉਸਦਾ ਪਤੀ,ਬਾਬਾ ਛ¤ਨੋ ਰਾਣੀ ਅਤੇ ਲੜਕੀ ਕੈਥਰੀਨ ਗੰਭੀਰ ਰੂਪ ’ਚ ਫ¤ਟੜ ਹੋ ਗਏ ਸਨ। ਲੁਟੇਰਿਆਂ ਧਮਕੀ ਦਿ¤ਤੀ ਕਿ ਜੇਕਰ ਕਿਸੇ ਦੇ ਮੂੰਹ ’ਚੋੰ ਉ¤ਚੀ ਆਵਾਜ਼ ਨਿਕਲੀ ਤਾਂ ਸਾਰਿਆਂ ਨੂੰ ਜਾਨੋ ਮਾਰ ਦੇਣਗੇ। ਡਰ ਕਾਰਨ ਸਾਰੇ ਸਹਿਣੇ ਚੁ¤ਪ ਚਾਪ ਪਏ ਰਹੇ। ਇਸ ਉਪਰੰਤ ਲੁਟੇਰਿਆਂ ਸਾਰੇ ਘਰ ਦੀ ਫਰੌਲਾ-ਫਰਾਲੀ ਕੀਤੀ ਅਤੇ 70 ਹਜਾਰ ਰੁਪਏ ਦੇ ਕਰੀਬ ਨਕਦੀ ਅਤੇ 15 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋ ਗਏ। ਲੁਟ¤ਰਿਆਂ ਦੇ ਜਾਣ ਤੋਂ ਬਾਅਦ ਉਸਨੇ ਰੌਲਾ ਪਾਇਆ ਅਤੇ ਘਟਨਾ ਬਾਰੇ ਥਾਣਾ ਘੁੰਮਣਕਲਾਂ ਦੀ ਪੁਲਿਸ ਨੂੰ ਸੂਚਿਤ ਕੀਤਾ। ਗੰਭੀਰ ਰੂਪ ’ਚ ਜਖ਼ਮੀ ਹੋਏ ਪਤੀ ਪ੍ਰਵੇਜ਼ ਮਸੀਹ ਨੂੰ ਨੌਸ਼ਹਿਰਾ ਮ¤ਝਾ ਸਿੰਘ ਵਿਖੇ ਸਥਿਤ ਮੁ¤ਢਲਾ ਸਿਹਤ ਕੇਂਦਰ ਲੈ ਗਏ। ਜਿਥੇ ਤਾਇਨਾਤ ਡਾਕਟਰਾਂ ਗੰਭੀਰ ਹਾਲਤ ਦੇ ਮ¤ਦੇਨਜ਼ਰ ਤੁਰੰਤ ਸਿਵਲ ਹਸਪਤਾਲ (ਗੁਰਦਾਸਪੁਰ) ਭੇਜ ਦਿ¤ਤਾ। ਜਦੋਂ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਵੇਖਣ ਬਾਅਦ ਉਸਨੂੰ ਮ੍ਰਿਤਕ ਐਲਾਨ ਦਿ¤ਤਾ। ਬਾਕੀ ਦੋਵਾਂ ਫ¤ਟੜ ਬਜ਼ੁਰਗ ਬਾਬਾ ਛੱਨੋ ਰਾਣੀ (ਕਿ¤ਨਰ) ਅਤੇ ਲੜਕੀ ਕੈਥਰੀਨ ਨੂੰ ਵੀ ਇਲਾਜ਼ ਲਈ ਹਸਪਤਾਲ ਲਿਆਂਦਾ ਗਿਆ। ਜਿਥੇ ਬਾਬਾ ਛ¤ਨੋ ਰਾਣੀ ਦੀ ਹਾਲਤ ਨੂੰ ਵੇਖਦਿਆਂ ਇਲਾਜ਼ ਲਈ ਅੰਮ੍ਰਿਤਸਰ ਰੈਫ਼ਰ ਕਰ ਦਿ¤ਤਾ ਹੈ। ਸੂਚਨਾ ਮਿਲਦਿਆਂ ਡੀ.ਐਸ.ਪੀ ਗੁਰਮੇਜ਼ ਸਿੰਘ ਆਰ-1 (ਗੁਰਦਾਸਪੁਰ) ਅਤੇ ਥਾਣਾ ਮੁ¤ਖੀ ਜਰਨੈਲ ਸਿੰਘ ਕਾਹਲੋਂ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁ¤ਜ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁ¤ਖੀ ਨੇ ਦ¤ਸਿਆ ਕਿ ਧਾਰਾ 458, 459, 460 ਤਹਿਤ ਕੇਸ ਦਰਜ਼ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਿਕਰਯੋਗ ਹੈ ਕਿ ਬਾਬਾ ਛੱਨੋ ਰਾਣੀ (ਕਿੰਨਰ) ਪਹਿਲਾਂ ਪਿੰਡ ਬੱਲ ਵਿਖੇ ਰਹਿੰਦਾ ਸੀ ਅਤੇ ਅਤੇ ਕੁਝ ਸਮਾਂ ਪਹਿਲਾਂ ਹੀ ਪਿੰਡ ਘੁੰਮਣਕਲਾਂ ਵਿਖੇ ਆ ਕੇ ਰਹਿਣਾ ਸ਼ੁਰੂ ਕੀਤਾ ਸੀ। ਉਸਦੇ ਡਰਾਈਵਰ ਪ੍ਰਵੇਜ਼ ਮਸੀਹ ਨੇ ਵੀ ਆਪਣੇ ਪਰਿਵਾਰ ਸਮੇਤ ਉਸ ਕੋਲ ਰਹਿਣਾ ਸ਼ੁਰੂ ਕਰ ਦਿ¤ਤਾ ਸੀ। ਇਲਾਕੇ ਅੰਦਰ ਨਿਰੰਤਰ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਕਾਰਨ ਆਮ ਲੋਕਾਂ ਅੰਦਰ ਭੈਅ ਦਾ ਮਾਹੌਲ ਬਣ ਗਿਆ ਹੈ।
ਜਤਿੰਦਰ ਸਿੰਘ ਬੈਂਸ, ਗੁਰਦਾਸਪੁਰ।
ਵਿਰਲਾਪ ਕਰਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰ।



Post a Comment