ਸੰਗਰੂਰ 13 ਜਨਵਰੀ /ਸੂਰਜਭਾਨ/ਸਥਾਨਕ ਵਾਰ ਹੀਰੋ ਸਟੇਡੀਅਮ ਵਿਖੇ ‘‘ ਧੀ ਦਿਵਸ ’’ ਮਨਾਉਣ ਦੇ ਸਬੰਧ ਵਿਚ ਪਹੁੰਚੇ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਸੁਰਜੀਤ ਪਾਤਰ ਨੂੰ ਸੰਗਰੂਰ ਦੇ ਉਭਰਦੇ ਲੇਖਕ ਕਾਲਾ ਤੂਰ ਤੂੰਗਾ ਵਲੋਂ ਆਪਣੀ ਪੁਸਤਕ ‘‘ ਮੇਰਾ ਪਿੰਡ ’’ ਪੰਜਾਬ ਦੇ ਪ੍ਰਸਿੱਧ ਸਾਹਿਤਕਾਰ ਸੁਰਜੀਤ ਪਾਤਰ ਨੂੰ ਭੇਂਟ ਕੀਤੀ । ਇਸ ਮੌਕੇ ਸੁਰਜੀਤ ਪਾਤਰ ਨੇ ਕਾਲਾ ਤੂਰ ਦੀ ਸਿਫ਼ਤ ਕਰਦਿਆਂ ਕਿਹਾਕਿ ਇਸ ਛੋਟੀ ਉਮਰੇ ਇੰਨੀ ਵੱਡੀ ਸੋਚ ਰੱਖਣੀ ਇਹ ਗੱਲਾਂ ਸਿਖੀਆਂ ਨਹੀਂ ਜਾਂਦੀਆਂ ਇਹ ਤਾਂ ਉਸ ਦਾਤਾ ਦੀ ਬਖ਼ਸ਼ੀਸ਼ ਹੁੰਦੀ ਹੈ ਜੋ ਇਸ ਲੇਖਕ ਦੀ ਕਲਮ ਰਾਹੀਂ ਬੜ•ੀ ਖ਼ੁਬਸੂਰਤੀ ਨਾਲ ਕਾਗਜ਼ ਤੇ ਸ਼ਬਦਾਂ ਰਾਹੀ ਉਕਰਦੀ ਹੈ। ਉਨ•ਾਂ ਅੱਗੇ ਕਿਹਾ ਕਿ ਇਸ ਉਮਰ ਵਿਚ ਤਾਂ ਅੱਜ ਕਲ ਦੇ ਮੁੰਡਿਆਂ ਨੂੰ ਨਸ਼ੇ ਅਤੇ ਅਵਾਰਾ ਗਰਦੀ ਤੋਂ ਹੀ ਵਿਹਲ ਨਹੀਂ ਮਿਲਦੀ ਅਤੇ ਉਹ ਪੜ•ਾਈ ਤੋਂ ਦੂਰ ਹੁੰਦੇ ਜਾ ਰਹੇ ਹਨ। ਪਰ ਇਸ ਲੇਖਕ ਨੇ ਆਪਣੇ ਸ਼ੋਂਕ ਨੂੰ ਅੱਗੇ ਵਧਾਉਂਦਿਆਂ ਹੋਇਆ ਦੁੂਜੀ ਕਿਤਾਬ ਆਪਣੇ ਪਿਆਰੇ ਪਾਠਕਾਂ ਨੂੰ ਪੜ•ਨ ਨੂੰ ਦਿੱਤੀ। ਉਨ•ਾਂ ਕਿਹਾ ਕਿ ਇਸ ਛੋਟੀ ਉਮਰ ਵਿਚ ਸਾਹਿਤ ਪ੍ਰਤੀ ਦਿਲਚਸਪੀ ਰੱਖਣਾ ਅਤੇ ਲਿਖਣਾ ਇਕ ਬਹੁਤ ਵੱਡੀ ਗੱਲ ਹੈ।


Post a Comment