ਨਾਭਾ, 19 ਜਨਵਰੀ (ਜਸਬੀਰ ਸਿੰਘ ਸੇਠੀ)-ਦੁਨੀਆਂ ਉਤੇ ਦਿਸਦੀ ਹਰ ਚੀਜ ਨੂੰ ਬਣਾਉਣ ਅਤੇ ਉਸਾਰਨ ਵਾਲਾ ਅੱਜ ਪੂਰੀ ਦੁਨੀਆਂ ਵਿਚ ਭੁੱਖਾਂ ਮਰਨ ਦੇ ਲਈ ਮਜ਼ਬੂਰ ਹੋ ਚੁੱਕਿਆ ਹੈ। ਸਾਰਾ ਦਿਨ ਦੀ ਹੱਡ ਭੰਨਵੀ ਮਿਹਨਤ ਕਰਨ ਤਂੋ ਬਾਅਦ ਵੀ ਇਸ ਚਰਨਹਾਰੇ ਸਰਵਸ਼ਕਤੀਮਾਨ ਨੂੰ ਪੇਟ ਭਰਨ ਲਈ ਦੋ ਵਕਤ ਦੀ ਰੋਟੀ ਵੀ ਨਸੀਬ ਨਹੀ ਹੁੰਦੀ। ਇਸ ਦੇ ਮੁੱਖ ਤੌਰ ’ਤੇ ਦੋਸੀ ਪੂੰਜੀਪਤੀ ਲੋਕ ਅਤੇ ਸਮਂੇ ਦੀਆਂ ਸਰਕਾਰਾਂ ਹਨ ਆਉਣ ਵਾਲੇ ਸਮੇ ਅੰਦਰ (ਸੀਟੂ) ਇੱਕ ਅਜਿਹੀ ਵੱਡੀ ਲਹਿਰ ਖੜ•ੀ ਕਰਕੇ ਕਿਰਤੀ ਵਰਗ ਅਤੇ ਮੁਲਾਜ਼ਮ ਵਰਗ ਦੇ ਅੰਦਰ ਅਜਿਹੀ ਕ੍ਰਾਂਤੀ ਲਿਆਉਣ ਜਾ ਰਹੀ ਹੈ। ਜਿਸ ਦੇ ਬਲ ਦੇ ਮੂਹਰੇ ਪੂੰਜੀਪਤੀ ਲੋਕ ਅਤੇ ਸਥਾਨਕ ਸਰਕਾਰਾਂ ਦਾ ਖੜ• ਸਕਣਾ ਅਸੰਭਵ ਹੈ। ਇਨ•ਾਂ ਸਬਦਾਂ ਦਾ ਪ੍ਰਗਟਾਵਾ ਕਾਮਰੇਡ ਚੰਦਰ ਸੇਖ਼ਰ ਆਗੂ (ਸੀਟੂ) ਨੇ ਨਾਭਾ ਨੇੜਲੇ ਪਿੰਡ ਗੁਰਦਿੱਤਪੁਰਾ ਵਿਖੇ ਬੀਤੇ ਦਿਨ ਯੂਨਿਟਾਂ ਦੇ ਚੁਣੇ ਹੋਏ ਆਗੂਆਂ ਦੇ ਭਰਵਂੇ ਇਕੱਠ ਨੂੰ ਸਕੂਲਿੰਗ ਦਰਮਿਆਨ ਕੀਤਾ। ਇਸ ਸਕੂਲਿੰਗ ਦੇ ਵਿਚ ਮਨਰੇਗਾਂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਸੇਰ ਸਿੰਘ ਫਰਵਾਹੀ ਅਤੇ ਨਛੱਤਰ ਸਿੰਘ ਗੁਰਦਿੱਤਪੁਰਾ ਕਨਵੀਨਰ ਮਨਰੇਗਾ ਮਜ਼ਦੂਰ ਯੂਨੀਅਨ ਨੇ ਉਚੇਚੇ ਤੌਰ ’ਤੇ ਸਮੂਲੀਅਤ ਕੀਤੀ। ਕਾਮਰੇਡ ਸੇਰ ਸਿਘ ਫਰਵਾਹੀ ਨੇ ਬੋਲਦਿਆਂ ਆਖਿਆ ਕਿ 20, 21 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ’ਤੇ ਸਾਰੀਆਂ ਹੀ ਜਥੇਬੰਦੀਆਂ ਇਸ ਨੂੰ ਸਫ਼ਲ ਬਣਾਉਣ ਦੇ ਲਈ ਤਨਦੇਹੀ ਦੇ ਨਾਲ ਆਪਣਾ ਰੋਲ ਅਦਾ ਕਰਨਗੀਆਂ। ਇਸੇ ਤਰ•ਾਂ ਕਾਮਰੇਡ ਗੁਰਦਿੱਤਪੁਰਾ ਨੇ ਸੂਬਾਈ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜ਼ਿਲ•ੇ ਪਟਿਆਲਾ ਦੇ ਅੰਦਰ 15,16 ਅਤੇ 17 ਮਾਰਚ ਨੂੰ ਜੋ (ਸੀਟੂ) ਦਾ ਸੂਬਾ ਇਜਲਾਸ ਹੋਣ ਜਾ ਰਹੀਆਂ ਹੈ। ਇਸ ਦੀ ਤਿਆਰੀ ਦੇ ਲਈ ਨਾਭਾ ਤਹਿਸੀਲ ਅੰਦਰ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ ਅਤੇ 20, 21 ਫਰਵਰੀ ਦੇ ਭਾਰਤ ਬੰਦ ਦੇ ਸੱਦੇ ਨੂੰ ਵੀ ਸਫ਼ਲ ਬਣਾਉਣ ਦੇ ਲਈ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਸਕੂਲਿੰਗ ਵਿਚ ਹੋਰਨਾਂ ਤਂੋ ਇਲਾਵਾ ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਸੁੱਚਾ ਸਿੰਘ ਕੌਲ, ਮਨਰੇਗਾ ਮਜ਼ਦੂਰ ਯੂਨੀਅਨ ਆਗੂ ਹਰਦਮ ਸਿੰਘ ਗੁਰਦਿੱਤਪੁਰਾ, ਦਰਸਨ ਸਿੰਘ ਨੌਹਰਾ, ਨਾਹਰ ਸਿੰਘ ਬਾਬਰਪੁਰ, ਵਰਿੰਦਰਪਾਲ ਵਜ਼ੀਦਪੁਰ, ਨਿਰਭੈ ਸਿੰਘ ਗੁਰਦਿੱਤਪੁਰਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

Post a Comment