ਕੋਟਕਪੂਰਾ/1ਜਨਵਰੀ/ ਜੇ.ਆਰ.ਅਸੋਕ/ਕਿਸੇ ਕੋਟਕਪੂਰੇ ਦਾ ਫਾਟਕ ਚਰਚਾ ਵਿੱਚ ਰਿਹਾ ਹੈ, ਹੁਣ ਪੁਲ ਬਣ ਜਾਣ ਤੇ ਆਏ ਦਿਨ ਹਾਦਿਸਆ ਸਬੱਬ ਬਣ ਰਿਹਾ ਹੈ। ਇਸ ਦੀ ਤਾਜਾ ਮਿਸਾਲ ਇਕ ਨੌਜਵਾਨ ਲੜਕਾ ਰੇਲਵੇ ਪੁਲ ਤੇ ਜੀਪ ਨਾਲ ਟਕਰਾਉਣ ਨਾਲ ਗੰਭੀਰ ਜਖਮੀ ਹੋਣ ਕੋਟਕਪੂਰਾ ਹਸਪਤਾਲ ਨੇ ਲੁਧਿਆਣਾ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪੁਲ ਤੋ ਨੌਜਵਾਨ ਰਾਜਨ ਆਪਣੇ ਘਰ ਸੁਰਗਾਪੂਰੀ ਜਾ ਰਿਹਾ ਸੀ। ਜਦ ਪੁਲ ਤੇ ਬਣੇ ਕੂਹਣੀ ਮੌੜ ਨੇੜੇ ਸਾਹਮਣੇ ਆ ਰਹੀ ਮਹਿੰਦਰਾ ਪਿਕ ਅੱਪ ਨਾਲ ਟਕਰਾਉਣ ਨੌਜਵਾਨ ਰਾਜਨ ਗੰਭੀਰ ਜਖਮੀ ਹੋ ਗਿਆ। ਉਸਨੂੰ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਇਲਾਜ ਲਈ ਭਰਤੀ ਕਰਨ ਤੇ ਡਿਉਟੀ ਡਾਕਟਰ ਵੱਲੋ ਮੁਢਲਾ ਇਲਾਜ ਕਰਨ ਹਾਲਤ ਨਾਜ਼ਕ ਵੇਖਦੇ ਲੁਧਿਆਣਾ ਰੈਫਰ ਕਰ ਦਿੱਤਾ। ਸੂਚਨਾ ਮਿਲਣ ਤੇ ਸਿਟੀ ਥਾਣਾ ਦੇ ਠਾਣੇਦਾਰ ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਕਾਰਵਾਈ ਸੁਰੂ ਕਰ ਦਿੱਤੀ। ਜਿਕਰਯੋਗ ਹੈ ਕਿ ਰੇਲਵੇ ਪੁਲ ਦੀਆ ਰਬੜਾ ਟੁਟੀਆ ਹੋਣ ਤੇ ਵਹੀਕਲ ਦੇ ਜੰਮ ਮਾਰਨ ਬਲੈਸ ਵਿਗੜਣ ਨਾਲ ਕਈ ਹਾਦਸੇ ਵਾਪਰ ਚੁਕੇ ਹਨ ਪਰ ਪ੍ਰਸ਼ਾਸ਼ਨ ਦੀ ਕੁੰਭ ਕਰਨੀ ਨੀਦ ਤੋ ਅੱਖ ਨਹੀ ਖੁਲੀ ਸ਼ਾਇਦ ਇਸ ਤੋ ਵੀ ਵੱਡੇ ਹਾਦਸੇ ਦਾ ਇੰਤਜਾਰ ਕਰ ਰਹੀ ਹੈ। ਸਭ ਤੋ ਵੱਡੀ ਬਦਕਿਸਮਤੀ ਇਹ ਹੈ ਕਿ ਪੁਲ ਬਣਨ ਸਮੇ ਤੇ ਉਸ ਸਮੇ ਦੇ ਨਗਰ ਕੌਸਲ ਪ੍ਰਧਾਨ ਨੇ ਆਪਣੀਆ ਕੋਠੀਆ ਬਚਾਉਣ ਲਈ ਪੁਲ ਦੀ ੳਤਰਾਨ ਵੱਲ ਕੂਹਣੀ ਮੋੜ ਬਣਾ ਦਿੱਤਾ। ਤੇ ਲੋਕਾ ਲਈ ਸਦਾ ਲਈ ਹਾਦਸਿਆ ਸੱਦਾ ਦੇ ਗਿਆ।
Post a Comment