ਨਾਭਾ, 23 ਜਨਵਰੀ (ਜਸਬੀਰ ਸਿੰਘ ਸੇਠੀ)-ਅੱਜ ਸ਼ਿਵ ਸੈਨਾ ਬਾਲ ਠਾਕਰੇ ਹਲਕਾ ਨਾਭਾ ਦੀ ਟੀਮ ਨੇ ਮੇਨ ਚੌਕ ਅਲੌਹਰਾਂ ਗੇਟ ਨਾਭਾ ਵਿਖੇ, ਹਲਕਾਂ ਇੰਨਚਾਰਜ ਗੋਗੀ ਦਿਲਹੋਰ ਦੀ ਅਗਵਾਈ ਹੇਠ ਵਿਰੋਧੀ ਦੇਸ਼ ਪਾਕਿਸਤਾਨ ਦਾ ਝੱਡਾ ਫੂੱਕ ਕੇ ਵਿਰੋਧ ਕੀਤਾ ਅਤੇ ਕਾਂਗਰਸ ਦੀ ਅਗਵਾਈ ਕੇਂਦਰ ਸਰਕਾਰ ਦੇ ਖਿਲਾਫ ਠੋਕ ਦੇ ਨਾਹਰੇ ਬਾਜੀ ਕੀਤੀ ਅਤੇ ਹਲਕਾ ਇੰਚਾਰਜ ਗੋਗੀ ਦਿਲਹੋਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਰਡਰ ਤੇ ਦੋ ਭਾਰਤੀ ਫੋਜ ਦੇ ਜਵਾਨ ਦੀ ਗਰਦਨਾ ਵੱਡ ਕੇ ਵਿਰੋਧੀ ਦੇਸ਼ ਪਾਕਿਸਤਾਨ ਨੇ ਸਾਰਿਆਂ ਹੱਦਾ ਪਾਰ ਕਰ ਦਿੱਤੀਆਂ। ਪਰ ਕੇਂਦਰ ਸਰਕਾਰ ਹੱਥਾ ਵਿੱਚ ਚੂੜੀਆਂ ਪਾਕੇ ਅੱਖਾ ਬੰਦ ਕਰਕੇ ਕੁੰਭ ਕਰਨ ਦੀ ਨੀਂਦ ਸੂਤੀ ਪਈ ਹੈ। ਬਾਰਡਰ ਤੇ ਭਾਰਤ ਦੀ ਫੌਜ ਸੁਰੱਖਿਅਤ ਨਹੀਂ ਭਾਰਤ ਦੀਆਂ ਬਹੂ ਬੇਟੀਆਂ ਸੁਰੱਖਿਅਤ ਨਹੀਂ । ਇਹਨਾਂ ਕੁੱਝ ਹੋਣ ਦੇ ਵਾਬਜੂਦ ਵੀ ਸਰਕਾਰ ਦੀ ਅੱਖਾ ਨਹੀਂ ਖੁਲਿਆ ਪਤਾ ਨਹੀਂ ਕਿ ਕਰਵਾਉਣਾ ਚਾਹੁੰਦੀ ਹੈ ਪਾਕਿਸਤਾਨ ਤੋਂ ਭਾਰਤ ਸਰਕਾਰ। ਕਿਉ ਐਕਸਨ ਨਹੀਂ ਲੈਦੀ ਪਾਕਿਸਤਾਨ ਦੇ ਖਿਲਾਫ । ਆਪਸੀ ਭਾਰੀਚਾਰੇ ਦੀਆਂ ਗੱਲਾਂ ਕਰ ਕਰਕੇ ਕੇਂਦਰ ਸਰਕਾਰ ਨੇ ਵਿਰੋਧ ਦੇਸ਼ ਪਾਕਿਸਤਾਨ ਦੇ ਹੋਸਲੇ ਬੁਲੰਦ ਕਰ ਦਿੱਤੇ ਜਦੋਂ ਵੀ ਪਾਕਿਸਤਾਨ ਦੀਆਂ ਟੀਮਾਂ ਖੇਡਣ ਲਈ ਭਾਰਤ ਆਉਂਦੀਆਂ ਹਨ ਤਾਂ ਕੇਂਦਰ ਸਰਕਾਰ ਪਾਕਿਸਤਾਨ ਦੀਆਂ ਟੀਮਾਂ ਤੇ ਕਰੋੜਾ ਅਰਬਾ ਖਰਚ ਕਰਕੇ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ ਸਕਿਉਰਟੀ ਪ੍ਰਦਾਨ ਕਰਦੀ ਹੈ। ਬੇ-ਸੁਮਾਰ ਇੱਜਤਮਾਣ ਦਿੱਤਾ ਜਾਦਾ ਹੈੇ। ਇਹਨਾ ਕੁੱਝ ਕਰਕੇ ਵੀ ਉਸ ਦਾ ਰਿਜਲਟ ਕੀ ਮਿਲਦਾ ਹੈ, ਭਾਰਤ ਤੇ ਲਗਾਤਾਰ ਹਮਲੇ, ਕੇਂਦਰ ਸਰਕਾਰ ਨੂੰ ਆਪਣੀ ਚੂਪੀ ਤੋਂੜ ਕੇ ਪਾਕਿਸਤਾਨ ਦੇ ਖਿਲਾਫ ਕਾਰਵਾਈ ਕਰਨੀ ਚਾਹਿਦੀ ਹੈ। ਇੱਟ ਦਾ ਜਵਾਬ ਪੱਥਰ ਨਾਲ ਦੇਣਾ ਚਾਹਿਦਾ ਹੈ। ਕਿਉਂਕਿ ਪਾਕਿਸਤਾਨ ਉਹ ਭੂਤ ਹੈ। ਜਿਹੜਾ ਪਿਆਰ ਦੀ ਭਾਸ਼ਾ ਨਹੀਂ ਸਮਝਦਾ । ਇਸ ਨੂੰ ਬਿਲਕੁਲ ਉਸ ਤਰ੍ਹਾਂ ਹੀ ਜਵਾਬ ਦੇਣਾ ਚਾਹਿਦਾ ਹੈ। ਜਿਸ ਤਰ੍ਹਾਂ 26, 11 ਦਾ ਬਦਲਾ ਲੈਣ ਲਈ ਅਮਰੀਕਾ ਨੇ ਅਫਗਾਨੀਸਤਾਨ ਤੇ ਹਮਲਾ ਕਰਕੇ ਉ¤ਥੋਂ ਦੇ ਤਾਲੀਬਾਨ ਸਾਸਨ ਦਾ ਮਿਲੀਆਂਮੇਟ ਕੀਤਾ ਸੀ। ਇਸ ਮੌਕੇ ਤੇ ਨਾਭਾ ਸਹਿਰੀ ਪ੍ਰਧਾਨ ਰਾਮ ਕੁਮਾਰ ਕੋਹਲੀ ਅਤੇ ਬਲਾਕ ਨਾਭਾ ਦੇ ਪ੍ਰਧਾਨ ਮੇਵਾ ਸਿੰਘ ਇਹਨਾਂ ਨੇ ਭਾਰਤੀ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਭਾਰਤੀ ਵਾਸੀਓ ਜਾਗੋਂ ਭਾਰਤ ਦੀ ਸਰਕਾਰ ਬਿਲਕੁਲ ਹੀ ਨਿਕੰਮੀ ਤੇ ਬੋਲੀ ਹੋ ਚੁੱਕੀ ਹੈ। ਘਰਾਂ ਚੋ ਨਿਕਲ ਦੇ ਬਾਹਰ ਰੋੜਾ ਤੇ ਆਓ ਤੇ ਆਪਣੀ ਅਵਾਜ ਨੂੰ ਬੁਲੰਦ ਕਰਕੇ ਨਿਕੰਮੀ ਤੇ ਬੋਲੀ ਸਰਕਾਰ ਦੇ ਕੰਨਾ ਤੱਕ ਪਹੁਚਾਉ ਤਾਂ ਜੋ ਕਿ ਦੇਸ਼ ਦਾ ਭਲਾ ਹੋ ਸਕੇ ਤੇ ਸੂਤੀ ਸਰਕਾਰ ਦੀ ਨੀਂਦ ਖੁਲ ਸਕੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਬਾਰਡਰ ਪਾਰ ਕਰਕੇ ਘਰਾਂ ਵਿੱਚ ਆ ਕੇ ਵਿਰੋਧੀ ਦੇਸ਼ ਮਾਰੇਗਾ। ਇਸ ਮੌਕੇ ਤੇ ਸਿਵ ਸੈਨਾ ਬਾਲ ਠਾਕਰੇ ਹਲਕਾ ਨਾਭਾ ਦੀ ਟੀਮ ਦੇ ਅਹੂਦੇਦਾਰ ਤੇ ਮੈਂਬਰਾਂ ਭਾਰੀ ਇਕੱਠ ਰਿਹਾ ਜਿਵੇਂ ਜਿਲ੍ਹਾ ਪਟਿਆਲਾ ਲੇਡੀਂਜ ਵਿੰਗ ਦੇ ਪ੍ਰਧਾਨ ਮੈਡਮ ਇੰਦੂ ਠਾਕਰ, ਜਿਲ੍ਹਾ ਵਾਇਸ ਪ੍ਰਧਾਨ ਮੈਡਮ ਸੰਦੀਪ ਸਹੋਤਾ, ਨਾਭਾ ਸਹਿਰੀ ਪ੍ਰਧਾਨ ਮੈਡਮ ਵਰਿੰਦਰ ਬਿੱਟੂ, ਮੈਡਮ ਸਿੰਦਰ ਕੌਰ, ਮੈਡਮ ਸੁਨਿਤਾ ਰਾਣੀ, ਮੈਡਮ ਬਲਵੀਰ, ਮੈਡਮ ਗੁਰਜੀਤ ਰਿਨਾ, ਮੈਡਮ ਜਸਵਿੰਦਰ ਕੌਰ, ਮੈਡਮ ਕਰਮਜੀਤ ਕੌਰ, ਕਰਤਾਰ ਕਲੌਨੀ ਨਾਭਾ ਦੇ ਪ੍ਰਧਾਨ ਰਾਜ ਸਿੰਘ, ਗੁਰਨਾਮ ਸਿੰਘ, ਮਹੰਤ ਬਲਰਾਮ ਦਾਸ ਨਾਭਾ, ਰਣਧੀਰ ਸਿੰਘ, ਰਾਮ ਰਤਨ ਸਿੰਘ , ਬੇਅੰਤ ਸਿੰਘ, ਪਵਨ ਕੁਮਾਰ, ਸਤਨਾਮ ਸਿੰਘ, ਲਾਲ ਸਿੰਘ, ਜਸਵਿੰਦਰ ਸਿੰਘ, ਮੰਗਤ ਰਾਏ, ਚਰਨ ਜੀਤ ਸਰਮਾਂ, ਅਸਰੂ ਰਾਮ, ਅੰਗ੍ਰੇਜ ਸਿੰਘ ਅਤੇ ਲਾਭ ਸਿੰਘ ਆਦਿ ਹਾਜਰ ਸਨ।

Post a Comment