ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੱਮਦ (ਸ.) ਸਾਹਿਬ ਦੇ ਦੱਸੇ ਹੋਏ ਰੱਸਤੇ ’ਤੇ ਚਲਦਾ ਰਹੇ

Friday, January 25, 20130 comments


ਲੁਧਿਆਣਾ, 25 ਜਨਵਰੀ (ਸਤਪਾਲ ਸੋਨ9)ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੱਮਦ (ਸ.) ਸਾਹਿਬ ਦੇ ਦੱਸੇ ਹੋਏ ਰੱਸਤੇ ’ਤੇ ਚਲਦਾ ਰਹੇ। ਇਹ ਵਿਚਾਰ ਅੱਜ ਇੱਥੇ ਜਾਮਾ ਮਸਜਿਦ ਵਿਖੇ 12 ਵਫਾਤ ਦੇ ਇਤਿਹਾਸਕ ਦਿਹਾੜੇ ਮੌਕੇ ਆਯੋਜਿਤ ਜਲਸਾ-ਏ-ਸੀਰਤੁੰਨ ਨਬੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਨਵੀ ਨੇ ਪ੍ਰਗਟ ਕੀਤੇ। ਉਨ•ਾਂ ਕਿਹਾ ਕਿ ਰਬੀ-ਉਲ-ਅੱਵਲ ਦੇ ਮਹੀਨੇ ਵਿਚ ਜਿਥੇ ਪੈਗੰਬਰ-ਏ-ਇਸਲਾਮ ਹਜ਼ਰਤ ਮੁਹੱਮਦ (ਸ.) ਸਾਹਿਬ ਇਸ ਦੁਨੀਆਂ ’ਚ ਤਸ਼ਰੀਫ ਲਾਏ ਸੀ, ਉਥੇ 12 ਰਬੀ-ਉਲ-ਅੱਵਲ ਦੇ ਦਿਨ ਹੀ 63 ਸਾਲ ਤੱਕ ਸੰਸਾਰ ਵਿਚ ਇੰਸਾਨੀਅਤ ਨੂੰ ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਪਾਠ ਪੜ•ਾ ਕੇ ਅੱਲ•ਾ ਤਆਲਾ ਦੇ ਕੋਲ ਵਾਪਸ ਚਲੇ ਗਏ ਅਤੇ ਇਸ ਲਈ ਅੱਜ ਦੇ ਦਿੱਨ ਨੂੰ 12 ਵਫਾਤ ਕਿਹਾ ਜਾਂਦਾ ਹੈ। ਇਹੀ ਵਜ•ਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਨਾ ਖੁਸ਼ੀ ਮਨਾਉਂਦੇ ਹਨ ਅਤੇ ਨਾ ਹੀ ਗਮ, ਬਲਕਿ ਅੱਜ ਦੇ ਦਿਨ ਆਪਣੇ ਪਿਆਰੇ ਨਬੀ ਹਜ਼ਰਤ ਮੁਹੱਮਦ (ਸ.) ਸਾਹਿਬ ਨੂੰ ਯਾਦ ਕਰਦੇ ਹੋਏ ਉਨ•ਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਅਨੁਸਾਰ ਆਪਣਾ ਜੀਵਨ ਵਤੀਤ ਕਰਨ ਦਾ ਸਕੰਲਪ ਦੁਹਰਾਉਂਦੇ ਹਨ। ਸ਼ਾਹੀ ਇਮਾਮ ਨੇ ਕਿਹਾ ਕਿ 14 ਸੌ ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ ’ਤੇ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ਼ਾ ਦੀ ਕਿਰਣ ਹਨ। ਉਨ•ਾਂ ਕਿਹਾ ਕਿ ਅਲ•ਾ ਤਾਆਲਾ ਨੇ ਕੁਰਾਨ ਸ਼ਰੀਫ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੱਮਦ (ਸ.) ਸਾਹਿਬ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ। ਉਨ•ਾ ਕਿਹਾ ਕਿ ਹਜ਼ਰਤ ਮੁਹੱਮਦ (ਸ.) ਦੇ ਦੁਨੀਆਂ ’ਚ ਆਉਣ ਤੋਂ ਪਹਿਲਾਂ ਲੋਕ ਧੀਆਂ ਨੂੰ ਜਿੰਦਾ ਦਫ਼ਨ ਕਰ ਦਿੰਦੇ ਸੀ। ਆਪ (ਸ.) ਨੇ ਦੁਨੀਆਂ ’ਚ ਆ ਕੇ ਇਸ ਜੁਲਮ ਨੂੰ ਰੋਕਿਆ ਅਤੇ ਧੀ ਨੂੰ ਅਲ•ਾ ਦੀ ਰਹਿਮਤ ਦੱਸਿਆ। ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਸੰਪ੍ਰਦਾਇ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ, ਬਲਕਿ ਨਿੰਦਾਂ ਯੋਗ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਇਸ ਜਲਸਾ-ਏ-ਸੀਰਤੁੰਨ ਨਬੀ ਵਿਚ ਧਾਰਮਿਕ ਵਿਧਵਾਨਾਂ ਨੇ  ਹਜ਼ਰਤ ਮੁਹੱਮਦ (ਸ.) ਦੇ ਜੀਵਨ ’ਤੇ ਰੋਸ਼ਨੀ ਪਾਈ। ਅੱਜ ਦੇ ਇਸ ਜਲਸਾ-ਏ-ਸੀਰਤੁੰਨ ਨਬੀ ਦੇ ਮੌਕੇ ’ਤੇ ਨਾਇਬ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ, ਮੁਫ਼ਤੀ ਜਮਾਲੁਦੀਨ, ਮੌਲਾਨਾ ਇਬ੍ਰਾਹਿਮ, ਮੌਲਾਨਾ ਕਾਸਿਮ, ਮੌਲਾਨਾ ਅਤੀਕ-ਉਰ-ਰਹਿਮਾਨ, ਕਾਰੀ ਮੋਹਤਰਮ, ਮੌਲਾਨਾ ਮਹਿਬੂਬ ਆਲਮ ਗੋਰਖਪੁਰੀ, ਕਾਰੀ ਅਲਤਾਫ਼ ਉਰ ਰਹਿਮਾਨ, ਅੰਜੂਮ ਅਸਗਰ, ਮੁਹੰਮਦ ਸਰਫਰਾਜ, ਗੁਲਾਮ ਹੱਸਨ ਕੈਸਰ, ਸ਼ਾਹੀ ਇਮਾਮ ਦੇ ਸਕੱਤਰ ਮੁਸਤਕੀਮ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger