ਕੋਟਕਪੂਰਾ, 20 ਜਨਵਰੀ ( ਪੱਤਰ ਪ੍ਰੇਰਕ) ਸਥਾਨਕ ਡਾ ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼੍ਰੀਮਤੀ ਸੁਨੀਤਾ ਮੌਂਗਾ ਮਿਊਜ਼ਕ ਅਧਿਆਪਕਾ ਵੱਲੋਂ ਆਪਣੀ 37 ਸਾਲਾ ਦੀ ਨਿਰਵਿਘਨ ਸੇਵਾ ਨਿਭਾਉਣ ਤੋਂ ਬਾਅ•ਦ ਸਕੂਲ ਅਧਿਆਪਕਾਂ ਵੱਲੋਂ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਕੀਤੇ ਗਏ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਵਿਚ ਬੋਲਦਿਆਂ ਸ਼੍ਰੀਮਤੀ ਸੁਨੀਤਾ ਮੌਂਗਾ ਦੇ ਸਤਿਕਾਰਤ ਪਿਤਾ ਸੁਤੰਤਰਤਾ ਸੰਗਰਾਮੀ ਅਮਰ ਸਿੰਘ ਫਰੀਦਕੋਟ ਨੇ ਕਿਹਾ ਕਿ ਅਧਿਆਪਕਾਂ ਦੀ ਸੇਵਾ ਕਿਸੇ ਤੋਂ ਘੱਟ ਨਹੀ, ਅਧਿਆਪਕ ਨੇ ਹੀ ਸਾਫ ਸੁਥਰੇ ਸਮਾਜ ਦੀ ਨੀਂਹ ਰੱਖਣੀ ਹੁੰਦੀ ਹੈ। ਲੜਕੀਆਂ ਨਾਲ ਹੋ ਰਹੇ ਦੁਰਵਿਹਾਰ ਤੇ ਚਿੰਤਾ ਜਾਹਰ ਕਰਦਿਆਂ ਉਨ•ਾਂ ਕਿਹਾ ਕਿ ਸਮੇ ਦੀ ਲੋੜ ਹੈ ਕਿ ਅਧਿਆਪਕ ਲੜਕੀਆਂ ਨੂੰ ਸਵੈ ਰੱਖਿਅਕ ਬਣਾਉਣਾ ਸਿਖਾਉਣ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ। ਪ੍ਰਿੰਸੀਪਲ ਜਰਨੈਲ ਕੌਰ ਨੇ ਕਿਹਾ ਕਿ ਸ਼੍ਰੀਮਤੀ ਮੌਂਗਾ ਨੇ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਈ । ਉਹਨਾਂ ਵੱਲੋਂ ਸਕੂਲ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗ੍ਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਤੇ ਸਕੂਲ ਦੀ ਦੁੱਖਸੁੱਖ ਕਮੇਟੀ ਵੱਲੋਂ ਸ੍ਰੀਮਤੀ ਸੁਨੀਤਾ ਮੌਗਾ ਨੂੰ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਅਧਿਆਪਕਾਂ ਵੱਲੋਂ ਤੋਹਫੇ ਦਿੱਤੇ ਗਏ। ਇਸ ਮੌਕੇ ਤੇ ਪੰਜਾਬ ਨੈਸ਼ਨਲ ਬੈਂਕ ਦੇ ਮੈਨੇਜਰ ਏ ਪੀ ਮੌਂਗਾ, ਡਾ ਪ੍ਰਸ਼ਾਂਤ ਮੌਂਗਾ, ਡਾ ਨਿਤਿਕਾ ਮੌਂਗਾ , ਸ਼ੁਭਮ ਮੌਂਗਾ, ਡੈਵਿਕ ਮੌਂਗਾ , ਪ੍ਰਿੰਸੀਪਲ ਨੀਨਾ ਅਰੋੜਾ ਹਰਂੀਨੌ, ਸੇਵਾਮੁਕਤ ਲੈਕਚਰਾਰ ਆਸ਼ਾ ਆਹੂਜਾ, ਗੁਰਮੀਤ ਸੰਧੂ ਅਧਿਆਪਕ ਬਰਗਾੜੀ ਤੋਂ ਇਲਾਵਾ ਸਕੂਲ ਸਟਾਂਫ ਹਾਜਰ ਸੀ ।
Post a Comment