ਨਾਭਾ, 20 ਜਨਵਰੀ (ਜਸਬੀਰ ਸਿੰਘ ਸੇਠੀ)-ਦਿੱਲੀ ਸ੍ਰੋਮਣੀ ਕਮੇਟੀ ਦੀਆਂ 27 ਜਨਵਰੀ ਨੂੰ ਹੋ ਰਹੀਆਂ ਦਿੱਲੀ ਵਿਖੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਪੂਰੇ ਪੰਜਾਬ ਦੇ ਅਕਾਲੀ ਵਰਕਰਾਂ ਨੂੰ ਦਿੱਲੀ ਸੱਦਿਆ ਹੈ ਤਾਂ ਕਿ ਇਸ ਵਾਰੀ ਦਿੱਲੀ ਗੁਰੁਦੂਆਰਾ ਪ੍ਰਬੰਧਕ ਕਮੇਟੀ ਤੇ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਕਬਜਾ ਹੋ ਸਕੇ। ਇਸ ਲੜੀ ਦੇ ਤਹਿਤ ਅੱਜ ਨਾਭਾ ਹਲਕੇ ਤੋਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਹਲਕੇ ਦੇ ਅਕਾਲੀ ਵਰਕਰਾਂ ਦਾ ਇੱਕ ਭਾਰੀ ਜਥਾ ਦਿੱਲੀ ਲਈ ਰਵਾਨਾ ਹੋਇਆ। ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਸ. ਬਲਵੰਤ ਸਿੰਘ ਸਾਹਪੁਰ ਨੇ ਕਿਹਾ ਕਿ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਚੋਣਾਂ ਸਬੰਧੀ ਲਗਾਈ ਗਈ ਡਿਊਟੀ ਨੂੰ ਸਿਰ ਮੱਥੇ ਕਬੂਲਦੇ ਹੋਏ ਉਹ ਅੱਜ ਹਲਕੇ ਵਿਚੋਂ ਆਪਣੇ ਵਰਕਰਾਂ ਸਮੇਤ ਦਿੱਲੀ ਲਈ ਰਵਾਨਾ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਕਾਲੀ ਦਲ ਸਾਰੀਆਂ ਸੀਟਾਂ ਤੇ ਜਿੱਤ ਦਾ ਝੰਡਾ ਲਹਿਰਾਏਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਦੇ ਨਾਲ ਸੀਨੀ. ਅਕਾਲੀ ਆਗੂ ਕੁਲਵੰਤ ਸਿੰਘ ਸੁੱਖੇਵਾਲ, ਬੀਬੀ ਸੁਰਜੀਤ ਕੌਰ ਹਰੀਗੜ੍ਰ, ਗੁਰਤੇਜ ਸਿੰਘ ਊਧਾ, ਹਰਚਰਨ ਸਿੰਘ ਅਗੇਤੀ, ਜਥੇ: ਲਾਲ ਸਿੰਘ ਰਣਜੀਤਗੜ੍ਹ, ਰਾਮ ਸਿੰਘ ਰੈਸਲ, ਸੁਖਵਿੰਦਰ ਸਿੰਘ ਗੁਦਾਈਆ, ਗੁਰਚਰਨ ਸਿੰਘ, ਬਹਾਦਰ ਸਿੰਘ ਬੌੜਾਂ, ਵਰਿੰਦਰਪਾਲ ਗਲਵੱਟੀ, ਹਰਦੇਵ ਸਿੰਘ ਪੰਚ ਸੁੱਖੇਵਾਲ ਆਦਿ ਵੱਡੀ ਗਿਣਤੀ ਵਿਚ ਅਕਾਲੀ ਆਗੂ ਹਾਜਰ ਸਨ।
Post a Comment