ਮਾਨਸਾ 19 ਜਨਵਰੀ ( ਆਹਲੂਵਾਲੀਆ ) ਮਾਨਸਾ ਵਿਖੇ ਮਧੁਰ ਮਿਲਨ ਪੈਲੇਸ ਕੋਲ ਇਕ ਅਣਜਾਣ ਟਰਕੈਟਰ ਦੀ ਫੇਟ ਨਾਲ ਦੋ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਦੋ ਨੌਜਵਾਨ ਹਨੀ ਯਾਦਵ ਪੁੱਤਰ ਵਰਿੰਦਰ ਯਾਦਵ ਤੇ ਰਜਿੰਦਰ ਕੁਮਾਰ ਪੁੱਤਰ ਮੱਖਣ ਵਾਸੀਆਨ ਮਾਨਸਾ ਜੋ ਪਿੰਡ ਉ¤ਭਾ ਵਿਖੇ ਰਾਤ ਨੂੰ ਮੰਦਰ ਜਾ ਰਹੇ ਸਨ ਤਾ ਮਧੁਰ ਮਿਲਨ ਪੈਲੇਸ ਕੋਲ ਇਕ ਟੈਰਕਟਰ ਨੇ ਫੇਟ ਮਾਰ ਦਿੱਤੀ । ਜਿਸ ਨਾਲ ਦੋਵੇ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਟਰੈਕਟਰ ਚਾਲਕ ਮੌਕੇ ਤੇ ਸਮੇਤ ਟਰੈਕਟਰ ਲੈਕੇ ਭੱਜਣ ਚ ਸਫਲ ਹੋ ਗਿਆ। ਥਾਣਾ ਸਿਟੀ 2 ਦੀ ਪੁਲਿਸ ਨੇ ਮ੍ਰਿਤਕ ਦੇ ਭਰਾ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਅਣਜਾਣ ਟਰੈਕਟਰ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।
Post a Comment