ਮੋਗਾ, 25 ਜਨਵਰੀ, / ਡਿਪਟੀ ਕਮਿਸ਼ਨਰ-ਕਮ-ਡਿਸਟ੍ਰਿਕਟ ਇਕਨਾਮਿਕ ਸੈਂਸਜ਼ ਕਮਿਸ਼ਨਰ, ਮੋਗਾ ਸ੍ਰੀ ਅਰਸ਼ਦੀਪ ਸਿੰਘ ਥਿੰਦ ਦੀ ਅਗਵਾਈ ਹੇਠ ਜ਼ਿਲੇ ਵਿੱਚ ਛੇਵੀਂ ਆਰਥਿਕ ਗਣਨਾ ਦਾ ਕੰਮ ਪ੍ਰਗਤੀ ਅਧੀਨ ਹੈ। ਇਸ ਕੰਮ ਨੂੰ 16 ਫਰਵਰੀ, 2013 ਤੱਕ ਮੁਕੰਮਲ ਕਰਨ ਲਈ ਗਿਣਤੀਕਾਰਾਂ ਵਲਂੋ ਸੁਪਰਵਾਈਜਰਾਂ ਦੀ ਨਿਗਰਾਨੀ ਹੇਠ ਆਰਥਿਕ ਗਣਨਾਂ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਆਰਥਿਕ ਸਲਾਹਕਾਰ, ਪੰਜਾਬ ਸਰਕਾਰ ਵੱਲੋ ਜ਼ਿਲੇ ਵਿੱਚ ਤਾਇਨਾਤ ਗਿਣਤੀਕਾਰਾਂ/ਸੁਪਰਵਾਈਜਰਾਂ ਦੇ ਕੰਮ ਦੀ ਪੜਤਾਲ ਲਈ ਮਾਸਟਰ ਟਰੇਨਰਾਂ ਦੀ ਡਿਊਟੀ ਲਗਾਈ ਗਈ ਹੈ। ਸ੍ਰੀ ਅਵਤਾਰ ਸਿੰਘ ਰਾਏ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਮੋਗਾ ਵਲੋਂ ਦੱਸਿਆ ਗਿਆ ਕਿ ਸ੍ਰੀ ਬਲਵਿੰਦਰ ਸਿੰਘ ਲੈਕਚਰਾਰ ਤਹਿਸੀਲ ਮੋਗਾ, ਸ੍ਰੀ ਹਰਦੀਪ ਸਿੰਘ ਲੈਕਚਰਾਰ ਤਹਿਸੀਲ ਧਰਮਕੋਟ ਅਤੇ ਸ੍ਰੀ ਧਰਮਿੰਦਰ ਸਿੰਘ ਲੈਕਚਰਾਰ ਤਹਿਸੀਲ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਖੇਤਰੀ ਅਮਲੇ ਦੇ ਕੰਮ ਦੀ ਪੜਤਾਲ ਕਰਕੇ ਹਫਤਾਵਾਰ ਰਿਪੋਰਟ ਨਿਰਧਾਰਤ ਪ੍ਰੋਫਾਰਮੇ ਵਿਚ ਭਰਕੇ ਉਪ ਅਰਥ ਅਤੇ ਅੰਕੜਾ ਸਲਾਹਕਾਰ, ਮੋਗਾ ਨੂੰ ਭੇਜਣਗੇ। ਇਸ ਤੋਂ ਇਲਾਵਾ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਸਮੂਹ ਤਹਿਸੀਲਦਾਰ ਅਤੇ ਕਾਰਜ ਸਾਧਕ ਅਫਸਰ ਬਤੌਰ ਚਾਰਜ ਅਫਸਰ ਆਰਥਿਕ ਗਣਨਾਂ ਦੇ ਕੰਮ ਦੀ ਪ੍ਰਗਤੀ ਰਿਪੋਰਟ ਨਿਰਧਾਰਿਤ ਪ੍ਰੋਫਾਰਮੇ ਵਿੱਚ ਹਰੇਕ ਹਫਤੇ ਉਪ ਅਰਥ ਅਤੇ ਅੰਕੜਾ ਸਲਾਹਕਾਰ, ਮੋਗਾ ਨੂੰ ਭੇਜਣਗੇ ।
Post a Comment