ਸਮਰਾਲਾ 26 ਮਾਰਚ (ਪ. ਪ.) ਬੀਤੇ ਦਿਨੀਂ ਚੰਡੀਗੜ• ਵਿਖੇ ਸਮਾਪਤ ਹੋਈ 33ਵੀਂ ਵੈਟਰਨ ਐਥਲੈਟਿਕ ਮੀਟ ਵਿੱਚ ਇੱਥੋਂ ਦੇ ਨਜਦੀਕੀ ਪਿੰਡ ਮਾਦਪੁਰ ਦੇ ਹਰਭਜਨ ਸਿੰਘ(64) ਨੇ ਆਪਣੀ ਤਾਕਤ ਦਾ ਲੋਹਾ ਮੰਨਵਾ ਸਿੱਧ ਕਰ ਦਿੱਤਾ ਕਿ ਉਮਰ ਨਾਲ ਕੋਈ ਬੁੱਢਾ ਨਹੀਂ ਹੋ ਜਾਂਦਾ, ਇਹ ਤਾਂ ਅੰਦਰ ਜ਼ਜਬਾ ਹੋਣਾ ਚਾਹੀਦਾ ਹੈ ਅੱਗੇ ਵਧਣ ਲਈ। ਇਨ•ਾਂ ਖੇਡਾਂ ਵਿੱਚ ਹਰਭਜਨ ਸਿੰਘ ਨੇ 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮਾ ਹਾਸਲ ਕੀਤਾ ਅਤੇ 200 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਉਨ•ਾਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 10, 11 ਅਤੇ 12 ਮਈ ਨੂੰ ਨੈਸ਼ਨਲ ਵੈਟਰਨ ਐਥਲੈਟਿਕ ਮੀਟ ਕੇਰਲਾ ਵਿਖੇ ਹੋ ਰਹੀ ਹੈ, ਉੱਥੋਂ ਵੀ ਉਹ ਸੋਨ ਤਗਮਾ ਜਰੂਰ ਜਿੱਤ ਕੇ ਲਿਆਉਣਗੇ, ਉਨ•ਾਂ ਅੱਗੇ ਕਿਹਾ ਕਿ ਅਸੀਂ ਤਾਂ ਆਪਣੀ ਜਨਮ ਭੂਮੀ ਨਾਲ ਜੁੜ ਕੇ ਇਸ ਦੀ ਨਿਸ਼ਕਾਮ ਸੇਵਾ ਕਰਦੇ ਹੀ ਰਹਾਂਗੇ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਉਨ•ਾਂ ਬਾਰੇ ਕੁਝ ਨਹੀਂ ਸੋਚ ਰਹੀਆਂ। ਏਨੀਆਂ ਪ੍ਰਾਪਤੀਆਂ ਕਰਨ ਦੇ ਬਾਵਜੂਦ ਸਾਰਾ ਖਰਚਾ ਪੱਲਿਓਂ ਕਰਕੇ ਖੇਡਾਂ ਵਿੱਚ ਜਾਣਾ ਪੈਂਦਾ ਹੈ।
Post a Comment