ਸਰਦੂਲਗੜ੍ਹ 24 ਮਾਰਚ (ਸੁਰਜੀਤ ਸਿੰਘ ਮੋਗਾ) ਰਤੀਆ ਰੋੜ ਤੇ ਵੱਸੇ ਪਿੰਡ ਆਹਲੂਪੁਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਏ ਸਿੱਖ ਬਰਾਦਰੀ ਵੱਲੋ 65ਵਾ ਜੋੜ ਮੇਲਾ ਰਵਿੰਦ ਦਲ ਗੁਰਦੁਵਾਰਾ ਸਹਿਬ ਵਿੱਚ ਬੜੀ ਧੂਮਧਾਮ ਅਤੇ ਸਰਧਾ ਨਾਲ ਮਨਾਇਆ ਗਿਆ। ਮੇਲੇ ਦੀ ਸ਼ੁਰੂਅਤ ਸਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜਰੀ ਵਿੱਚ ਕੀਤਾ ਗਿਆ ਅਤੇ ਰੱਬੀ ਬਾਣੀ ਦੇ ਭੋਗ ਪਾਏ ਗਏ। ਭੋਗ ਉਪਰੰਤ ਕੱਥਾ ਵਾਚਕ ਗਿਆਨੀ ਪ੍ਰੀਤਮ ਸਿੰਘ ਪ੍ਰਵਾਨਾ ਸ਼ੀਸ਼ਗੰਜ ਦਿਲੀ ਵਾਲਿਆ ਵੱਲੋ ਗੁਰਬਾਣੀ 'ਚੋ ਸੰਖੇਪ 'ਚ ਕਥਾ ਰਾਹੀ ਗੁਰੂ ਲੜ ਲੱਗਣ ਲਈ ਪਰੇਰਿਤ ਕੀਤਾ ਅਤੇ ਢਾਡੀ ਬਲਵਿੰਦਰ ਸਿੰਘ ਸਲਾਪੀ ਹਨੂੰਮਾਨ, ਰਣਜੀਤ ਸਿੰਘ ਖਾਲਸਾ, ਰਾਗੀ ਤਰਲੋਕ ਸਿੰਘ ਮਹਿਮੜਾ ਵੱਲੋ ਰਸ ਭਿੰਨਾ ਕੀਰਤਨ ਅਤੇ ਵਾਰਾ ਦਾ ਗਾਇਣ ਕਰ ਕੇ ਸੰਗਤਾ ਨੂੰ ਨਿਹਾਲ ਕੀਤਾ। ਰਾਏ ਸਿੱਖਾ ਵੱਲੋ ਪੰਜ ਪਿਆਰਿਆ ਅਗਵਾਈ ਹੇਠ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰਛਾਇਆ ਵਿੱਚ ਨਗਰ ਕੀਰਤਨ ਸਜਾਇਆ ਗਿਆ। ਸੇਵਾਦਾਰ ਵੱਲੋ ਸੰਗਤਾ ਲਈ ਬਰੱਡਾ, ਚਾਹ ਅਤੇ ਠੰਡਿਆ ਆਦਿ ਦੇ ਲੰਗਰ ਲਾਏ ਗਏ। ਇਸ ਮੇਲੇ ਵਿੱਚ ਆਈਆ ਸਖਸੀਅਤਾ 'ਚ ਡੀ.ਐਸ.ਪੀ. ਦਲਵੀਰ ਸਿੰਘ ਲੋਹਾਖੇੜਾ ਹਰਿਆਣਾ , ਡੀ.ਐਸ.ਪੀ. ਹਰਵੰਸ ਸਿੰਘ ਉਤਰਾਖੰਡ, ਅਮਰੀਕ ਸਿੰਘ ਸੀ.ਐਮ.ਡੀ. ਰਾਣੀਆ, ਡਾ: ਜਸਵੰਤ ਸਿੰਘ ਬੀ.ੳ, ਡਾਕਟਰ ਗੁਰਦੀਪ ਸਿੰਘ ਤੜਵਾਲ ਸਾਬਕਾ ਡਿਪਟੀ ਰਾਜਦੂਤ ਜਰਮਨ, ਸੁਖਵਿੰਦਰ ਸਿੰਘ ਨਾਹਰਾ ਫੂਡ ਸਪਲਾਈ ਇੰਸਪੈਕਟਰ, ਗੁਰਪ੍ਰੀਤ ਕੌਰ ਐਮ.ਟੈਕ. ਲੈਕਚਰਾਰ ਦਿੱਲੀ ਆਦਿ ਨੂੰ ਦਵੰਤਾ ਰਵਿੰਦ ਦਲ ਵੱਲੋ ਸਨਮਾਨ ਕੀਤਾ ਗਿਆ। ਇਸ ਮੇਲੇ 'ਚ ਸਟੇਜ ਸੈਕਟਰੀ ਡਾ. ਗੁਰਦੀਪ ਸਿੰਘ ਆਹਲੂਪੁਰ ਵੱਲੋ ਨਿਬਾਹੀ ਗਈ ਅਤੇ ਮੇਲੇ ਦੀ ਰੇਖ ਦੇਖ ਪ੍ਰਧਾਨ ਗੁਰਮੱਖ ਸਿੰਘ ਰਾਣੀਆ ਵਾਲਿਆ ਵੱਲੋ ਕੀਤੀ ਗਈ ਅਤੇ ਸੰਗਤਾ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Post a Comment