ਫ਼ਿਰੋਜ਼ਪੁਰ, 25 ਮਾਰਚ/ ਸਫਲਸੋਚ/ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਮੈਮੋਰੀਅਲ ਸੋਸਾਇਟੀ ਵੱਲੋਂ ਜ਼ਿਲ•ਾ ਪ੍ਰਸ਼ਾਸਨ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਸਹਿਯੋਗ ਨਾਲ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕਰਵਾਇਆ ਗਿਆ 6 ਰੋਜ਼ਾ ਸ਼ਹੀਦੀ ਮੇਲਾ ਤੇ ਕਬੱਡੀ ਕੱਪ ਵਿਲੱਖਣ ਛਾਪ ਛੱਡਦਾ ਸਮਾਪਤ ਹੋ ਗਆ। ਖੇਡ ਮੇਲੇ ਦਾ ਉਦਘਾਟਨ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਰਦਿਆਂ ਨੌਜਵਾਨਾਂ ਦੇ ਉਦਮ ਦੀ ਸ਼ਲਾਘਾ ਕੀਤੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਖੇਡ ਗਰਾਊਂਡਾਂ ਨਾਲ ਜੁੜ ਸਿਹਤਾਂ ਸੰਭਾਲਣ ਵੱਲ ਪ੍ਰੇਰਿਤ ਕੀਤਾ। ਕਲੱਬ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਵਰਗਵਾਸੀ ਪ੍ਰਿੰਸੀਪਲ ਮੁਖਤਿਆਰ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਗਏ ਹਾਕੀ 6- ਏ ਸਾਈਡ ਮੁਕਾਬਲਿਆਂ ’ਚ ਬਾਬਾ ਸ਼ੇਰ ਸ਼ਾਹ ਵਲੀ ਪਹਿਲਾ ਤੇ ਮਲਸ਼ੀਆਂ ਅਕੈਡਮੀ ਜ਼ੀਰਾ ਦੂਜੇ ਸਥਾਨ ’ਤੇ ਰਹੇ। ਹੈਂਡਬਾਲ ਮੁਕਾਬਲਿਆਂ ’ਚ ਗੁਰੂ ਰਾਮ ਦਾਸ ਸਪੋਰਟਸ ਅਕੈਡਮੀ ਅਰਮਾਨਪੁਰਾ ਜੇਤੂ ਅਤੇ ਐਸ.ਬੀ.ਐਸ. ਸਟੇਟ ਟੈਕਨੀਕਲ ਕੈਂਪਸ ਉਪ ਜੇਤੂ ਰਿਹਾ। ਬਾਸਕਟ ਬਾਲ ਲੜਕੇ ਮੁਕਾਬਲਿਆਂ ’ਚ ਰੇਲਵੇ ਕਲੱਬ ਜੇਤੂ ਅਤੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਉਪ ਜੇਤੂ, ਬਾਸਕਟ ਬਾਲ ਲੜਕੀਆਂ ਮੁਕਾਬਲੇ ’ਚ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਜੇਤੂ ਅਤੇ ਆਈ.ਟੀ.ਆਈ. ਲੜਕੀਆਂ ਉਪ ਜੇਤੂ। ਵਾਲੀਵਾਲ ਮੁਕਾਬਲਿਆਂ ’ਚ ਸ਼ਹੀਦ ਊਧਮ ਸਿੰਘ ਕਲੱਬ ਜੇਤੂ ਅਤੇ ਸ਼ਹੀਦ ਭਗਤ ਸਿੰਘ ਕਲੱਬ ਉਪ ਜੇਤੂ, ਵਾਲੀਵਾਲ ਲੜਕੀਆਂ ਮੁਕਾਬਲੇ ’ਚ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਭਾਈ ਪਹਿਲੇ ਤੇ ਆਈ.ਟੀ.ਆਈ. ਲੜਕੀਆਂ ਦੀ ਟੀਮ ਦੂਜੇ ਸਥਾਨ ’ਤੇ ਰਹੀ। ਰੱਸਾ-ਕੱਸ਼ੀ ਮੁਕਾਬਲੇ ’ਚ ਬੁਰਜ ਦੋਨਾਂ ਪਹਿਲੇ ਅਤੇ ਡੱਬਵਾਲੀ ਦੂਜੇ ਨੰਬਰ ’ਤੇ ਰਹੇ। ਕਬੱਡੀ 75 ਕਿਲੋ ਵਰਗ ਮੁਕਾਬਲਿਆਂ ’ਚ ਭਲੂਰ ਪਹਿਲਾ ਅਤੇ ਕੋਟ ਕਰੋੜ ਦੇ ਗੱਭਰੂ ਦਜੇ ਸਥਾਨ ’ਤੇ ਰਹੇ। ਲੜਕੀਆਂ ਦੇ ਕਬੱਡੀ ਟੂਰਨਾਮੈਂਟ ’ਚ ਨਵਾਂ ਸ਼ਹਿਰ ਪਹਿਲੇ ਅਤੇ ਮਾਨਸਾ ਦੀਆਂ ਲੜਕੀਆਂ ਦੂਜੇ ਸਥਾਨ ’ਤੇ ਰਹੀਆਂ। ਦੂਜੇ ਦਿਨ ਖੇਡ ਮੁਕਾਬਲਿਆਂ ਦਾ ਉਦਘਾਟਨ ਸੁਖਪਾਲ ਸਿੰਘ ਨੰਨੂ ਸਾਬਕਾ ਸੰਸਦੀ ਸਕੱਤਰ ਨੇ ਕੀਤਾ। 50 ਸਾਲਾਂ ਬਜੁਰਗ ਕਬੱਡੀ ਮੁਕਾਬਲਿਆਂ ’ਚ ਮੋਗਾ ਦੀ ਟੀਮ ਜੇਤੂ ਤੇ ਕਪੂਰਥਲਾ ਉਪ ਜੇਤੂ ਰਹੇ। ਓਪਨ ਕਬੱਡੀ ਮੁਕਾਬਲਿਆਂ ’ਚ ਤੂਤ ਦੇ ਚੋਬਰਾਂ ਨੇ ਭੜਾਣੇ ਨੂੰ ਫਾਈਨਲ ਫਸਵੇਂ ਮੈਚ ’ਚ ਹਰਾ ਕੇ 5 ਫੁੱਟੇ ਕੱਪ ਅਤੇ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ, ਜਦਕਿ ਭੜਾਣਾ ਦੇ ਗੱਭਰੂ ਉਪ ਜੇਤੂੁ ਰਹੇ। ਬਜੁਰਗਾਂ ਦੀਆਂ 50 ਸਾਲਾਂ 100 ਮੀਟਰ ਦੌੜ ’ਚ ਸਤਵਿੰਦਰ ਸਿੰਘ ਚੰਡੀਗੜ• ਪਹਿਲੇ, ਬਲਦੇਵ ਸਿੰਘ ਜ¦ਧਰ ਦੂਜੇ ਅਤੇ ਮੇਜਰ ਸਿੰਘ ਨਕੋਦਰ ਤੀਜੇ ਸਥਾਨ ’ਤੇ ਰਹੇ। ਬਜੁਰਗਾਂ ਦੇ 60 ਸਾਲਾਂ 100 ਮੀਟਰ ਦੌੜ ’ਚ ਅਮਰੀਕ ਸਿੰਘ ਮੋਹਾਲੀ ਪਹਿਲੇ, ਜਸਵੰਤ ਸਿੰਘ ਫ਼ਿਰੋਜ਼ਪੁਰ ਦੂਜੇ, ਇੰਦਰ ਸਿੰਘ ਗੋਗੀਆਂ ਅਤੇ ਤਰਲੋਕ ਸਿੰਘ ਫ਼ਿਰੋਜ਼ਪੁਰ ਸ਼ਹਿਰ ਤੀਜੇ ਸਥਾਨ ’ਤੇ ਰਹੇ। ਮੇਲੇ ’ਚ ਘੋੜੀਆਂ ਅਤੇ ਊਠਾਂ ਦੇ ਨਾਚਾਂ ਨੇ ਹਰ ਦਿਲ ਨੂੰ ਜਿੱਤਿਆ। ਪ੍ਰਬੰਧਕਾਂ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਪਹਿਲੇ ਦਿਨ ਸ਼ਾਮ ਨੂੰ ਕੈਬ੍ਯਨਿਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਪਹੁੰਚੇ ਅਤੇ ਸ਼ਾਮ ਨੂੰ ਰੰਗ ਦੇ ਬਸੰਤੀ ਚੌਲਾਂ ਨਾਟਕ ’ਚ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਪਹੁੰਚੇ। ਜੇਤੂ ਟੀਮਾਂ ਨੂੰ ਇਨਾਮ ਵੰਡ ਸਮਾਰੋਹ ’ਚ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਪਹੁੰਚੇ ਤੇ ਜੇਤੂ ਟੀਮਾਂ ਨੂੰ ਇਨਾਮ ਵੰਡੇ, ਉਨ•ਾਂ ਨਾਲ ਕਮਲ ਸ਼ਰਮਾ ਭਾਜਪਾ ਪੰਜਾਬ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸਕੱਤਰ ਸੁਰਿੰਦਰ ਸਿੰਘ ਬੱਬੂ ਉਪ ਪ੍ਰਧਾਨ ਕੈਂਟ ਬੋਰਡ, ਡਿਪਟੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ, ਪ੍ਰੀਤਮ ਸਿੰਘ ਜੌਹਲ ਏ.ਡੀ.ਸੀ., ਗੁਰਜੀਤ ਸਿੰਘ ਪੰਨੂ ਐਸ.ਡੀ.ਐਮ. ਆਦਿ ਨਾਲ ਸਨ। ਮੇਲੇ ’ਚ ¦ਗਰ ਦੀ ਸੇਵਾ ਸੰਤ ਮਹਾਂਪੁਰਸ਼ ਭਗਤ ਬਾਬਾ ਮਿਲਖਾ ਸਿੰਘ ਅਰਮਾਨਪੁਰੇ ਵਾਲਿਆਂ ਵੱਲੋਂ ਕੀਤੀ ਗਈ। ਮੇਲੇ ਨੂੰ ਸਫਲਤਾ ਪੂਰਵਕ ਨੇਪਰੇ ਚਾੜ•ਣ ਲਈ ਜਿਥੇ ਸਮੂਹ ਸੋਸਾਇਟੀ ਮੈਂਬਰਾਂ ਯੋਗਦਾਨ ਪਾਇਆ, ਉਥੇ ਗੁਰਜੰਟ ਸਿੰਘ ਭੁੱਲਰ ਸਿਆਸੀ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ, ਸੁਖਵਿੰਦਰ ਸਿੰਘ ਪੱਪਨ ਗਿੱਲ, ਬੂਟਾ ਸਿੰਘ ਸੰਧੂ ਫ਼ਿਰੋਜ਼ਪੁਰ ਸ਼ਹਿਰ, ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ, ਅਸ਼ੋਕ ਹਾਂਡਾ ਰਿਟਾ: ਡੀ.ਪੀ.ਆਰ.ਓ., ਡਾ: ਟੀ.ਐਸ. ਸਿੱਧੂ ਡਾਇਰੈਕਟਰ ਐਸ.ਬੀ.ਐਸ. ਸਟੇਟ ਟੈਕਨੀਕਲ ਕੈਂਪਸ, ਪ੍ਰਿੰਸੀਪਲ ਗਜ਼ਲਪ੍ਰੀਤ ਸਿੰਘ, ਬਲਦੇਵ ਸਿੰਘ ਭੁੱਲਰ ਡਿਪਟੀ ਡਾਇਰੈਕਟਰ ਛੋਟੀਆ ਬੱਚਤਾਂ, ਪ੍ਰਿਤਪਾਲ ਸਿੰਘ ਵਾਲੀਵਾਲ ਕੋਚ, ਦਲਬੀਰ ਸਿੰਘ ਡੀ.ਪੀ., ਵਰਿੰਦਰ ਸਿੰਘ ਭੁੱਲਰ ਐਸ.ਬੀ.ਐਸ ਕਾਲਜ, ਕਬੱਡੀ ਕੋਚ ਮੈਡਮ ਅਵਤਾਰ ਕੌਰ, ਬਾਬਾ ਗੁਰਬਚਨ ਸਿੰਘ ਸਤੀਏਵਾਲਾ, ਗੁਰਸਾਹਿਬ ਸਿੰਘ, ਮਾਸਟਰ ਈਸ਼ਵਰ ਚੰਦਰ ਆਦਿ ਨੇ ਵੱਧ-ਚੜ• ਕੇ ਯੋਗਦਾਨ ਪਾਇਆ। ਖੇਡ ਟੂਰਨਾਮੈਂਟ ਦੌਰਾਨ ਅਮਨ ਦਬੜੀਖਾਨਾ ਅਤੇ ਮੰਦਰ ਮਿਰਜੇ ਕੇ ਨੇ ਬਾਖੂਬੀ ਕੁਮੈਂਟਰ ਦੀ ਸੇਵਾ ਨਿਭਾਈ।
Post a Comment