ਫਿਰੋਜ਼ਪੁਰ 5 ਮਾਰਚ 2013(ਸਫਲਸੋਚ) ਫਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨਘਾਟ ਰੋਡ ਨੂੰ ਬਣਾਉਣ ਦੀ ਮੰਗ ਲੈਕੇ ਸਥਾਨਕ ਲੋਕਾਂ ਵੱਲੋਂ ਪਿਛਲੇ 2 ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਦੇ ਦਖਲ ਕਾਰਨ ਖਤਮ ਹੋ ਗਿਆ। ਇਸ ਮੌਕੇ ਉਨ•ਾਂ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਸ੍ਰੀ ਅਸ਼ਵਨੀ ਗਰੋਵਰ, ਸ੍ਰੀ ਨਤਿੰਦਰ ਮੁਖੀਜਾ, ਸ੍ਰੀ ਡੀ.ਪੀ ਚੰਦਨ, ਸ.ਕਿੱਕਰ ਸਿੰਘ, ਸ.ਜਗਰਾਜ ਸਿੰਘ ਕਟੋਰਾ, ਸ.ਅਮਰਿੰਦਰ ਸਿੰਘ ਛੀਨਾ, ਸ.ਜਿੰਮੀ ਸੰਧੂ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਆਗੂ ਹਾਜਰ ਸਨ।ਸ੍ਰੀ ਕਮਲ ਸ਼ਰਮਾ ਨੇ ਧਰਨਾਕਾਰੀਆਂ ਨੂੰ ਦੱਸਿਆ ਕਿ ਰੇਤਾ ਦੀ ਸਪਲਾਈ ਤੇ ਪਾਬੰਦ ਹੋਣ ਕਾਰਨ ਸੜਕ ਬਣਾਉਣ ਦਾ ਕੰਮ ਰੁਕਿਆ ਹੈ ਜੋਂ ਮਗਰੋਂ ਕੁਝ ਦਿਨਾਂ ਤੇ ਸ਼ੁਰੂ ਹੋ ਜਾਵੇਗਾ। ਉਨ•ਾਂ ਦੱਸਿਆ ਕਿ ਨਗਰ ਕੌਂਸਲ ਤੇ 23 ਲੱਖ 80 ਹਜਾਰ ਰੁਪਏ ਖਰਚ ਕੀਤੇ ਜਾ ਰਹੇ ਹਨ। ਧਰਨਾਕਾਰੀਆਂ ਨੇ ਸ੍ਰੀ ਕਮਲ ਸ਼ਰਮਾ ਦੇ ਵਿਸ਼ਵਾਸ ਮਗਰੋਂ ਆਪਣਾ ਧਰਨਾ ਸਮਾਪਤ ਕਰ ਦਿੱਤਾ ਅਤੇ ਕਿਹਾ ਕਿ ਉਹ ਇਨ•ਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ•ਨ ਲਈ ਨਗਰ ਕੌਂਸਲ ਨੂੰ ਪੂਰਾ ਸਹਿਯੋਗ ਦੇਣਗੇ।


Post a Comment