ਹੱਕੀ ਮੰਗਾਂ ਨੂੰ ਲੈ ਕੇ ਮਜ਼ਦੂਰ ਜਥੇਬੰਦੀਆਂ ਲਗਾਇਆ ਬਿਜਲੀ ਦਫਤਰ ਬਾਹਰ ਧਰਨਾ

Monday, March 04, 20130 comments


ਸ਼ਾਹਕੋਟ, 4 ਮਾਰਚ (ਸਚਦੇਵਾ) ਆਪਣੀਆਂ ਹੱਕੀ ਮੰਗਾਂ ਲਈ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਸੋਮਵਾਰ ਨੂੰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਢੰਡੋਵਾਲ (ਸ਼ਾਹਕੋਟ) ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਧਰਨਾ ਦੇ ਕੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਸਰਕਾਰ ਵੱਲੋਂ ਹਰ ਵਾਰ ਚੋਣਾਂ ਸਮੇਂ ਦਲਿਤ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਕਿ ਸਰਕਾਰ ਬਣਦੇ ਹੀ ਉਨ•ਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕੀਤੀਆਂ ਜਾਣਗੀਆਂ, ਪਰ ਸਰਕਾਰ ਬਣਦੇ ਹੀ ਸਰਕਾਰ ਦੇ ਮੋਢੀ ਆਪਣਾ ਰੰਗ ਬਦਲ ਲੈਦੇ ਹਨ । ਉਨ•ਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਨਾ ਕਰਨ ਕਰਕੇ ਬੀਤੇ ਦਿਨੀਂ ਪਿੰਡ ਭੋਇਪੁਰ ‘ਚ ਦਲਿਤ ਲੋਕਾਂ ਦੇ ਜਬਰੀ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ, ਪੂਨੀਆਂ ‘ਚ ਕਾਫੀ ਸਮੇਂ ਤੋਂ ਟ੍ਰਾਂਸਫਾਰਮਰ ਠੀਕ ਨਹੀਂ ਕੀਤਾ ਜਾ ਰਿਹਾ, ਮਲਸੀਆਂ ‘ਚ ਲੋਕਾਂ ਨੂੰ ਮਿਲਣ ਵਾਲੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ । ਉਨ•ਾਂ ਕਿਹਾ ਜਦੋਂ ਤੱਕ ਸਰਕਾਰ ਅਧਿਕਾਰੀਆਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਤੋਂ ਨਹੀਂ ਰੋਕਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾਂ । ਬਿਜਲੀ ਦਫਤਰ ਦੇ ਬਾਹਰ ਧਰਨਾ ਦੇ ਰਹੇ ਦੇ ਆਗੂਆਂ ਨੂੰ ਬਿਜਲੀ ਬੋਰਡ ਦੇ ਐਸ.ਡੀ.ਓ ਸਤੀਸ਼ ਪਾਲ ਨਿਗਾਹ ਨੇ ਗੱਲਬਾਤ ਲਈ ਦਫਤਰ ਬੁਲਾਇਆ ਅਤੇ ਭਰੋਸਾ ਦਿੱਤਾ ਕਿ ਇੱਕ ਕਿਲੋਂ ਵਾਟ ਤੋਂ ਹੇਠਾਂ ਵਾਲੇ ਕੁਨੈਕਸ਼ਨ, ਜਿਨ•ਾਂ ਨੂੰ ਸਰਕਾਰ ਵੱਲੋਂ ਛੋਟ ਦਿੱਤੀ ਗਈ ਹੈ ਨਹੀਂ ਕੱਟੇ ਜਾਣਗੇ । ਉਨ•ਾਂ ਕਿਹਾ ਕਿ ਜਿਨ•ਾਂ ਖਪਤਕਾਰਾਂ ਦਾ ਬਿਜਲੀ ਦਾ ਬਿੱਲ ਜਿਆਦਾ ਹੈ, ਉਹ ਬਣਦਾ ਬਕਾਇਆ ਕਿਸ਼ਤਾਂ ‘ਚ ਜਮ•ਾਂ ਕਰਵਾ ਦੇਣ ਅਤੇ ਅਨੂਸੁਚਿਤ ਜਾਤੀ ਦਾ ਸਰਟੀਫਿਕੇਟ ਦਫਤਰ ਵਿਖੇ ਜਮ•ਾਂ ਕਰਵਾਉਣ ਤਾਂ ਜੋ ਜਰੂਰਤ ਅਨੁਸਾਰ ਉਨ•ਾਂ ਦੇ ਮੀਟਰ ਬਦਲੇ ਜਾ ਸਕਣ । ਇਸ ਮੌਕੇ ਇੰਚਾਰਜ ਐਮ.ਪੀ ਅਰੋੜਾ ਨੇ ਦੱਸਿਆ ਕਿ ਜਿਨ•ਾਂ ਦੇ ਕੁਨੈਕਸ਼ਨ ਬਿੱਲ ਨਾ ਦੇਣ ਕਾਰਣ ਕੱਟੇ ਗਏ ਸਨ, ਉਨ•ਾਂ ਨੇ ਮੀਟਰਾਂ ਦੇ ਬਕਸਿਆਂ ਦੇ ਤਾਲੇ ਤੌੜ ਕੇ ਜਬਰੀ ਕੁਨੈਕਸ਼ਨ ਲਗਾਏ ਹਨ । ਕਿਸੇ ਦਾ ਕੁਨੈਕਸ਼ਨ ਧੱਕੇਸ਼ਾਹੀ ਨਾਲ ਨਹੀਂ ਕੱਟਿਆ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਜਦੂਰ ਆਗੂ ਬੀਬੀ ਗੁਰਬਖਸ਼ ਕੌਰ ਸਾਦਿਕਪੁਰ, ਕਾਮਰੇਡ ਨਿਰਮਲ ਸਿੰਘ ਸਹੋਤਾ ਮਲਸੀਆਂ, ਜਸਪਾਲ ਭੋਇਪੁਰ, ਬਲਦੇਵ ਰਾਜ ਮੱਟੂ, ਰਕੇਸ਼ ਕੁਮਾਰ ਸੂਦ, ਦਲੀਪ ਚੰਦ, ਕਸ਼ਮੀਰ ਮੈਂਬਰ ਪੰਚਾਇਤ, ਦਲਬੀਰ ਸਿੰਘ ਸਿੱਧੂ ਮੁਰੀਦਵਾਲ, ਪਿਆਰਾ ਲਸੂੜੀ, ਰੇਸ਼ਮ ਲਾਲ ਸਾਬਕਾ ਐਮ.ਸੀ, ਹਰਭਜਨ ਸਿੰਘ, ਸਰਵਨ ਕੁਮਾਰ ਬਿੱਲਾ, ਗਿਆਨ ਸਿੰਘ ਟੁੱਟ ਸ਼ੇਰ ਸਿੰਘ, ਜਸਬੀਰ ਫਾਜਲਵਾਲ, ਪਰਮਜੀਤ ਕੌਰ ਸਾਰੰਗਵਾਲ, ਬਲਵਿੰਦਰ ਮੀਏਵਾਲ, ਭਜਨੋ ਬੱਗਾ ਆਦਿ ਹਾਜ਼ਰ ਸਨ ।

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਢੰਡੋਵਾਲ (ਸ਼ਾਹਕੋਟ) ਵਿਖੇ ਮੰਗਾਂ ਸਬੰਧੀ ਰੋਸ ਧਰਨਾ ਦਿੰਦੀਆਂ ਮਜਦੂਰ ਜਥੇਬੰਦੀਆਂ । ਨਾਲ ਬਿਜਲੀ ਬੋਰਡ ਦੇ ਐਸ.ਡੀ.ਓ ਨਾਲ ਗੱਲਬਾਤ ਕਰਦੇ ਮਜਦੂਰ ਜਥੇਬੰਦੀ ਦੇ ਆਗੂ ।
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger