ਜੋਧਾਂ,5 ਮਾਰਚ (ਦਲਜੀਤ ਸਿੰਘ ਰੰਧਾਵਾ/ ਸੁਖਵਿੰਦਰ ਅੱਬੂਵਾਲ)- ਸੂਮਹ ਨਗਰ ਨਿਵਾਸੀਆਂ ਦੇ ਵਿਸੇਸ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਪਿੰਡ ਖੰਡੂਰ ਦੇ ਸਰਕਾਰੀ ਡਿਸਪੈਂਸਰੀ ਵਿਖੇ ਮਿਤੀ 7 ਨੂੰ ਸਵੇਰੇ 10 ਵਜੇ ਲਗਾਇਆ ਜਾਵੇਗਾ। ਕੈਂਪ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿਦਿੰਆਂ ਜੱਥੇਬੰਧਕ ਸਕੱਤਰ ਪੰਚ ਪ੍ਰਧਾਨੀ ਭਾਈ ਜਸਵੀਰ ਸਿੰਘ ਖੰਡੂਰ ਨੇ ਦੱਸਿਆ ਕਿ ਅੱਖਾਂ ਦੇ ਮਾਹਿਰ ਡਾ: ਰਾਮੇਸ ਵਲੋਂ ਮਰੀਜਾਂ ਦੀਆਂ ਅੱਖਾਂ ਦਾ ਚੈਕਅੱਪ ਕੀਤਾ ਜਾਵੇਗਾ ਅਤੇ ਮਰੀਜਾਂ ਨੂੰ ਦਵਾਈਆਂ ਬਿੱਲਕੁੱਲ ਮੁਫਤ ਦਿੱਤੀਆਂ ਜਾਣਗੀਆਂ ਕੈਂਪ ਦਾ ਉਦਘਾਟਨ ਮੁੱਖ ਸੰਪਾਦਕ ‘ਪਹਿਰੇਦਾਰ’ ਸ: ਜਸਪਾਲ ਸਿੰਘ ਹੇਰਾਂ ਵਲੋਂ ਕੀਤਾ ਜਾਵੇਗਾ ।

Post a Comment