•ਫਿਰੋਜ਼ਪੁਰ 1 ਮਾਰਚ 2013(ਸਫਲਸੋਚ ) ਪੰਜਾਬ ਤੇ ਕੇਂਦਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀਆਂ ਦੇ ਬੈਂਕ ਖਾਤੇ ਅਤੇ ਆਧਾਰ ਕਾਰਡ ਦਾ ਹੋਣਾ ਜਰੂਰੀ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਨੇ ਡਾਇਰੈਕਟਰ ਬੈਨਿਫਿਟ ਟਰਾਂਸਫਰ ਸਕੀਮ ਅਧੀਨ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਬੈਂਕਰਜ਼ ਅਤੇ ਸਿੱਖਿਆਂ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਕੀਤਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਅੰਦਰ ਅਜਿਹੀਆਂ19 ਸਕੀਮਾਂ ਹਨ, ਜਿਨ•ਾਂ ਦਾ ਲਾਭ ਸਿੱਧਾ ਲਾਭਪਾਤਰੀਆਂ ਦੇ ਬੈਂਕ ਖਾਤੇ ਵਿਚ ਜਾਵੇਗਾ ਤੇ ਇਸ ਲਈ ਬੈਂਕ ਖਾਤੇ ਦੇ ਨਾਲ ਨਾਲ ਆਧਾਰ ਕਾਰਡ ਦਾ ਹੋਣਾ ਵੀ ਜਰੂਰੀ ਹੈ। ਉਨ•ਾਂ ਕਿਹਾ ਕਿ ਜਿਨਾ ਪ੍ਰਾਰਥੀਆਂ ਦਾ ਆਧਾਰ ਕਾਰਡ ਨਹੀ ਬਣਿਆ ਉਹ ਤੁਰੰਤ ਬਨਵ•ਾਉਣ ਅਤੇ ਕਾਰਡ ਬਣਾਉਣ ਸਮੇਂ ਜਿਹੜਾ ਰਜਿਸਟਰਡ ਨੰਬਰ ਉਨ•ਾਂ ਨੂੰ ਮਿਲਦਾ ਹੈ ਉਹ ਬੈਂਕ ਖਾਤੇ ਵਿਚ ਦਰਜ ਕਰਵਾਉਣ। ਉਨ•ਾਂ ਕਿਹਾ ਕਿ ਇਸ ਤੋਂ ਬਿਨਾ ਲਾਭਪਾਤਰੀ ਇਨ•ਾਂ ਸਕੀਮਾਂ ਦਾ ਲਾਭ ਨਹੀ ਲੈ ਸਕਣਗੇ। ਉਨ•ਾਂ ਸਿੱਖਿਆ ਸੰਸਥਾਵਾਂ ਦੇ ਨੁਮਾਇੰਦਿਆਂ, ਜ਼ਿਲ•ਾ ਸਿੱਖਿਆ ਅਫਸਰਾਂ ਨੂੰ ਕਿਹਾ ਕਿ ਉਹ ਵਜ਼ੀਫੇ ਤੇ ਹੋਰ ਲਾਭ ਲੈਣ ਵਾਲਿਆ ਦੇ ਬੈਂਕ ਖਾਤੇ ਜਲਦੀ ਖੁਲ•ਵਾਉਣ ਤਾਂ ਜੋ 1 ਅਪ੍ਰੈਲ ਤੋ ਇਸ ਸਕੀਮ ਦਾ ਲਾਭ ਸਾਰੇ ਲਾਭਪਾਤਰੀਆਂ ਨੂੰ ਮਿਲ ਸਕੇ। ਇਸ ਮੀਟਿੰਗ ਵਿਚ ਸ੍ਰੀ ਅਮਿਤ ਬੈਂਬੀ ਸਹਾਇਕ ਕਮਿਸ਼ਨਰ ਜਰਨਲ, ਸ.ਅਮਰਜੀਤ ਸਿੰਘ ਐਲ.ਡੀ.ਐਮ ਤੋਂ ਇਲਾਵਾ ਵੱਖ ਵੱਖ ਸਿੱਖਿਆ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜਰ ਸਨ।
Post a Comment