ਲਹਿਰਾਗਾਗਾ, 25 ਮਾਰਚ (ਸੂਰਜ ਭਾਨ ਗੋਇਲ)-ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਅੱਜ ਸਥਾਨਕ ਜੀ. ਪੀ. ਐ¤ਫ. ਕੰਪਲੈਕਸ ਵਿਖੇ ਸਬ ਡਵੀਜ਼ਨ ਲਹਿਰਾਗਾਗਾ ਅਤੇ ਮੂਣਕ ਦੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਤੇ ਮਜਦੂਰਾਂ ਦੇ 326 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇ ਚੈ¤ਕ ਭੇਂਟ ਕੀਤੇ। ਕੁੱਲ 3 ਕਰੋੜ 26 ਲੱਖ ਦੇ ਚੈ¤ਕ ਵੰਡੇ ਗਏ। ਇਸ ਸੰਬੰਧੀ ਰੱਖੇ ਸਮਾਗਮ ਨੂੰ ਬੇਹੱਦ ਭਾਵੁਕਤਾ ਨਾਲ ਸੰਬੋਧਨ ਕਰਦਿਆਂ ਉਨ•ਾਂ ਕਿਹਾ ਕਿ ਅੱਜ ਕਿਸਾਨੀ ਕੋਈ ਲਾਹੇਵੰਦ ਧੰਦਾ ਨਹੀਂ ਰਹੀ। ਕਿਸਾਨ ਆਪਣੀ ਮਿਹਨਤ ਅਤੇ ਪਸੀਨੇ ਨਾਲ ਅੱਜ ਸਾਰੇ ਦੇਸ਼ ਦਾ ਢਿੱਡ ਭਰ ਰਿਹਾ ਹੈ। ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵੱਲੋਂ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਜੋ ਪਰਿਵਾਰ ਵਿੱਤੀ ਸਹਾਇਤਾ ਲੈਣ ਵੱਲੋਂ ਰਹਿ ਗਏ ਹਨ, ਉਨ•ਾਂ ਪਰਿਵਾਰਾਂ ਦੀ ਵੀ ਭਾਲ ਕੀਤੀ ਜਾਵੇਗੀ ਅਤੇ ਉਨ•ਾਂ ਨੂੰ ਵੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਹ ਕਿਸ਼ਤ ਪਹਿਲੀ ਦਿੱਤੀ ਗਈ ਹੈ, ਜਦਕਿ ਅਗਲੀ ਕਿਸ਼ਤ ਜਲਦੀ ਹੀ ਜਾਰੀ ਕੀਤੀ ਜਾਵੇਗੀ। ਉਨ•ਾਂ ਦਾਅਵੇ ਨਾਲ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਤੋਂ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹੀ ਸਹਾਇਤਾ ਰਾਸ਼ੀ ਜਾਰੀ ਨਹੀਂ ਕੀਤੀ ਸੀ।ਇਸ ਮੌਕੇ ਸ. ਢੀਂਡਸਾ ਨੇ ਸਬ ਡਵੀਜ਼ਨ ਲਹਿਰਾਗਾਗਾ ਦੇ 179 ਅਤੇ ਮੂਣਕ ਦੇ 147 ਕਿਸਾਨਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ ਦੀ ਸਹਾਇਤਾ ਦੇ ਚੈ¤ਕ ਦਿੱਤੇ। ਇਸ ਤੋਂ ਪਹਿਲਾਂ ਹਲਕਾ ਲਹਿਰਾਗਾਗਾ ਦੇ ਇੰਚਾਰਜ਼ ਸ. ਸੁਖਵੰਤ ਸਿੰਘ ਸਰਾਓ ਨੇ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਸ. ਢੀਂਡਸਾ ਅਤੇ ਹੋਰਾਂ ਸਖ਼ਸ਼ੀਅਤਾਂ ਦਾ ਸਵਾਗਤ ਕੀਤਾ। ਹਲਕਾ ਇੰਚਾਰਜ਼ ਸ. ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਹਾਲੇ ਵੀ ਕੁਝ ਪਰਿਵਾਰ ਇਸ ਵਿੱਤੀ ਸਹਾਇਤਾ ਤੋਂ ਵਾਂਝੇ ਰਹਿ ਗਏ ਹਨ। ਜਿਨ•ਾਂ ਦੀ ਭਾਲ ਪ੍ਰਸਾਸ਼ਨ ਵੱਲੋਂ ਕਰਨੀ ਚਾਹੀਦੀ ਹੈ। ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ, ਐ¤ਸ. ਡੀ. ਐ¤ਮ. ਸ੍ਰੀ ਸੁਭਾਸ਼ ਚੰਦਰ, ਸ. ਅਮਨਵੀਰ ਸਿੰਘ ਚੈਰੀ, ਤੇਜਾ ਸਿੰਘ ਕਮਾਲਪੁਰ, ਹਰਦੇਵ ਸਿੰਘ ਰੋਗਲਾ, ਜਸਵਿੰਦਰ ਸਿੰਘ ਲਾਲੀ, ਹਰੀਨੰਦ ਛਾਜਲਾ, ਵਰਿੰਦਰ ਗੋਇਲ, ਗੁਰਲਾਲ ਸਿੰਘ, ਕ੍ਰਿਸ਼ਨ ਦੇਵ ਭੁਟਾਲ, ਕੇਵਲ ਕ੍ਰਿਸ਼ਨ ਸਿੰਗਲਾ, ਰਾਮਪਾਲ ਸਿੰਘ ਬਹਿਣੀਵਾਲ, ਮੰਗਤ ਰਾਮ ਬਾਂਸਲ, ਸਤਪਾਲ ਸਿੰਗਲਾ, ਸ਼ਿਵਜੀ ਰਾਮ ਕੌਹਰੀਆਂ, ਸੁਖਵਿੰਦਰ ਸਿੰਘ ਬਿੱਲੂ, ਅਸ਼ਵਨੀ ਸਿੰਗਲਾ, ਦਲਬੀਰ ਸਿੰਘ ਦੁਲਾਰੀ ਅਤੇ ਹੋਰ ਆਗੂ ਹਾਜ਼ਰ ਸਨ।
ਤਸਵੀਰਾਂ - 8
ਲਹਿਰਾਗਾਗਾ ਦੇ ਜੀ. ਪੀ. ਐ¤ਫ. ਕੰਪਲੈਕਸ ਵਿਖੇ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਚੈ¤ਕ ਭੇਂਟ ਕਰਦੇ ਹੋਏ ਸ. ਸੁਖਦੇਵ ਸਿੰਘ ਢੀਂਡਸਾ। ਨਾਲ ਹੋਰ ਪਮੁੱਖ ਸਖ਼ਸ਼ੀਅਤਾਂ ਵੀ ਨਜ਼ਰ ਆ ਰਹੀਆਂ ਹਨ।
Post a Comment