ਜੋਧਾਂ, 4 ਮਾਰਚ ( ਦਲਜ਼ੀਤ ਸਿੰਘ ਰੰਧਾਵਾ/ਸੁਖ਼ਵਿੰਦਰ ਅੱਬੂਵਾਲ )‘ ਮੌਜੂਦਾ ਸਰਕਾਰ ਭਾਵੇਂ ਆਪਣੀ ਜਿੱਤ ਨੂੰ ਲੋਕਾਂ ਦਾ ਵਿਸ਼ਵਾਸ ਦਸ ਰਹੀ ਹੋਵੇ ਪ੍ਰੰਤੂ ਇਸ ਸਰਕਾਰ ਦੇ ਰਾਜ ਵਿੱਚ ਕੀ ਸਾਡੀਆਂ ਧੀਆਂ ਭੈਣਾਂ ਸਰੱਖਿਅਤ ਹਨ ਬਿਲਕੁੱਲ ਨਹੀਂ ਕਿਉਂਕਿ ਹੁਣ ਪੰਜਾਬ ਵਿੱਚ ਕਿਸੇ ਸਰਕਾਰ ਦਾ ਨਹੀਂ ਸਗੋਂ ਗੁੰਡਿਆਂ ਦਾ ਗੁੰਡਾਰਾਜ ਹੈ। ਪੰਜਾਬ ਸਰਕਾਰ ਦੀ ਸ੍ਰਪਰਸਤੀ ਹੇਠ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਪੰਜ਼ਾਬ ਪੁਲ਼ਸ ਵਲੋਂ ਹੀ ਤਰਨਤਾਰਨ ਦੀ ਇੱਕ ਲੜਕੀ ਅਤੇ ਉਸਦੇ ਪਿਤਾ ਦੀ ਛੇੜ ਖਾਨੀ ਦਾ ਮਾਮਲਾ ਦਰਜ ਕਰਵਾਉਣ ਗਿਆਂ ਨਾਲ ਪੁਲਿਸ ਵਾਲਿਆਂ ਨੇ ਬੁਰ•ੀ ਤਰ•ਾਂ ਕੁੱਟ ਮਾਰ ਕੀਤੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸ ਲੁਧਿਆਣਾਂ ਦੇ ਪ੍ਰਧਾਨ ਸ੍ਰੀ ਦੀਪਕ ਖੰਡੂਰ ਅਤੇ ਸ: ਦਲਜੀਤ ਸਿੰਘ ਹੈਪੀ ਬਾਜਵਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨ•ਾਂ ਅੱਗੇ ਕਿਹਾ ਕਿ ਉਸਤੋਂ ਵੀ ਵੱਡੀ ਗੱਲ ਇਹ ਰਹੀ ਕਿ ਨੰਨੀ ਛਾਂ ਦਾ ਢਿੰਡੋਰਾ ਪਿਟਣ ਵਾਲ਼ੀ ਪੰਜਾਬ ਦੀ ਬਾਦਲ ਸਰਕਾਰ ਵਿਚ ਖ਼ਾਸ ਅਹਿਮੀਅਤ ਰਖ਼ਦੀ ਬਾਦਲ ਪਰਿਵਾਰ ਦੀ ਹੀ ਅਹਿਮ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਚੁੱਪੀ ਵੀ ਕਈ ਸਵਾਲ ਖੜੇ ਕਰਦੀ ਹੈ। ਇਕ ਪਾਸੇ ਇਸੇ ਸਰਕਾਰ ਦਾ ਖੁਲਮ ਖੁੱਲਾ ਪੁਲ਼ਸ ਨੂੰ ਇਹ ਆਦੇਸ਼ ਕਿ ਕਿਸੇ ਵੀ ਧੀ ਭੈਣ ਨੂੰ ਥਾਣੇ ਨਹੀਂ ਬੁਲਾਇਆ ਜਾਵੇਗਾ ਦੀ ਜਿਥੇ ਰੱਜ਼ ਕਿ ਉਲ਼ੰਘਣਾ ਹੋਈ ਉਥੇ ਹੀ ਕੁੱਝ ਸਮਾਂ ਪਹਿਲਾਂ ਅਮ੍ਰਤਿਸਰ ‘ਚ ਵਾਪਰੇ ਏ ਐਸ ਆਈ ਹੱਤਿਆਕਾਂਡ ਤੋਂ ਬਾਅਦ ਧੀਆਂ ਭੈਣਾਂ ਨਾਲ਼ ਵਾਪਰ ਰਹੇ ਅਜਿਹੇ ਹਾਦਸੇ ਆਖਿਰ ਕਿਸ ਪਾਸੇ ਵੱਲ ਇਸ਼ਾਰਾ ਕਰਦੇ ਹਨ। ਉਨ•ਾਂ ਕਿਹਾ ਕਿ ਹਰ ਜਿੱਤ ਤੋਂ ਬਾਅਦ ਸਰਕਾਰ ਦਾ ਇਹ ਦਾਅਵਾ ਕਿ ਲੋਕ ਅਕਾਲੀ ਭਾਜ਼ਪਾ ਤੇ ਵਿਸ਼ਵਾਸ ਕਰਦੇ ਹਨ, ਆਖਿਰ ਸਰਕਾਰ ਕਿਸ ਵਿਸ਼ਵਾਸ਼ ਦੀ ਗੱਲ ਕਰਦੀ ਹੈ। ਉਨ•ਾਂ ਕਿਹਾ ਕਿ ਬਾਦਲ ਸਰਕਾਰ ਪੰਜਾਬ ਦੀ ਜਨਤਾਂ ਦੀਆਂ ਆਸਾਂ ਉਮੀਦਾਂ ਤੇ ਕਦੀ ਵੀ ਖਰ•ੀ ਨਹੀਂ ਉਤਰ ਸਕਦੀ ਜਿਸ ਕਰਕੇ ਬਾਦਲ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਹੈ।


Post a Comment