ਦੇਸ਼ ਭਗਤ ਯੂਨੀਵਰਸਿਟੀ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜ¦ਧਰ ਵਿਖੇ ਅੰਤਰ ਸਕੂਲ ਯੂਥ ਫੈਸਟੀਵਲ ‘ਪ੍ਰਤਿਭਾ-12’ ਆਯੋਜਿਤ

Tuesday, December 18, 20120 comments


ਦੇਸ਼ ਭਗਤ ਯੂਨੀਵਰਸਿਟੀ ਵਲੋਂ ਦੇਸ਼ ਭਗਤ ਯਾਦਗਾਰ ਹਾਲ, ਜ¦ਧਰ ਵਿਖੇ ਅੰਤਰ ਸਕੂਲ ਯੂਥ ਫੈਸਟੀਵਲ ‘ਪ੍ਰਤਿਭਾ-12’ ਦਾ ਆਯੋਜਨ ਕੀਤਾ ਗਿਆ। ਇਸ ਫੈਸਟੀਵਲ ਵਿਚ ਇਸ ਖੇਤਰ ਦੇ 10 ਸਕੂਲਾਂ ਦੇ 150 ਤੋਂ ਵੱਧ ਵਿਦਿਆਰਥੀਆਂ ਨੇ 14 ਸਭਿਆਚਾਰਕ ਅਤੇ ਵਿਦਿਅਕ ਮੁਕਾਬਲਿਆਂ ਵਿਚ ਭਾਗ ਲਿਆ। ਇਹ ਸਮਾਗਮ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਹੈ। ਸਮਾਗਮ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਮਨਪ੍ਰੀਤ ਸਿੰਘ ਬਲ, ਜਿਲ•ਾ ਭਾਸ਼ਾ ਅਫ਼ਸਰ, ਭਾਸ਼ਾ ਵਿਭਾਗ, ਪੰਜਾਬ ਨੇ ਸਕੂਲ ਵਿਦਿਆਰਥੀਆਂ ਲਈ ਅਜਿਹਾ ਯੁਵਕ ਮੇਲਾ ਆਯੋਜਿਤ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਅਧਿਕਾਰੀਆਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਨੂੰ ਵਿਕਸਿਤ ਕਰਨ ਵਿਚ ਬਹੁਤ ਸਹਾਈ ਹੁੰਦੇ ਹਨ ਅਤੇ ਉਹਨਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੇ ਹਨ। ਆਪਣੇ ਵਿਸ਼ੇਸ਼ ਸੰਦੇਸ਼ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਨੇ ਸਮਾਗਮ ਦੀ ਸਫ਼ਲਤਾ ਲਈ ਆਪਣੀਆਂ ਸੁਭਕਾਮਨਾਵਾਂ ਭੇਜਦੇ ਹੋਏ ਕਿਹਾ ਕਿ ਨੌਜਵਾਨ ਲੜਕੇ ਅਤੇ ਲੜਕੀਆਂ ਸਾਡਾ ਸਭ ਤੋਂ ਅਨਮੋਲ ਸਰਮਾਇਆ ਹਨ ਅਤੇ ਉਹ ਦੇਸ਼ ਦਾ ਭਵਿੱਖ ਹਨ। ਅਸੀਂ ਉਹਨਾਂ ਦਾ ਪਾਲਣ-ਪੋਸ਼ਣ ਅਤੇ ਪੜ•ਾਈ ਲਿਖਾਈ ਇਸ ਤਰ•ਾਂ ਕਰਵਾਉਣੀ ਹੈ ਕਿ ਉਹ ਸਾਡੀਆਂ ਆਸਾਂ-ਉਮੀਦਾਂ ਤੇ ਹਮੇਸ਼ਾ ਖਰੇ ਉਤਰਦੇ ਰਹਿਣ। ਇਹ ਯੂਥ ਫੈਸਟੀਵਲ ਸਾਡਾ ਇਸ ਦਿਸ਼ਾ ਵਿਚ ਨਿਗੂਣਾ ਜਿਹਾ ਯੋਗਦਾਨ ਹੈ ਅਤੇ ਸਾਨੂੰ ਵਿਸ਼ਵਾਸ ਹੈ ਕਿ ਇਹ ਵਿਅਰਥ ਨਹੀਂ ਜਾਵੇਗਾ। ਸਮਾਗਮ ਦੇ ਸ਼ੁਰੂ ਵਿਚ ਮੁੱਖ ਮਹਿਮਾਨ, ਦੂਸਰੇ ਮਹਿਮਾਨਾਂ ਅਤੇ ਭਾਗ ਲੈ ਰਹੀਆਂ ਟੀਮਾਂ ਦਾ ਸਵਾਗਤ ਕਰਦੇ ਹੋਏ ਦੇਸ਼ ਭਗਤ ਯੂਨੀਵਰਸਿਟੀ ਦੇ ਅਧਿਕਾਰੀ ਸ੍ਰੀ ਚੇਤਨ ਗੁਪਤਾ ਨੇ ਦੱਸਿਆ ਕਿ ਦੇਸ਼ ਭਗਤ ਯੂਨੀਵਰਸਿਟੀ ਅਜਿਹੇ ਯੁਵਕ ਮੇਲੇ ਸਮੁੱਚੇ ਪੰਜਾਬ ਭਰ ਵਿਚ ਕਰਵਾ ਰਹੀ ਹੈ ਅਤੇ ਇਹਨਾਂ ਦਾ ਉਦੇਸ਼ ਸਾਡੇ ਅਮੀਰ ਵਿਰਸੇ ਅਤੇ ਸਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੈ। ਇਸ ਉਪਰਾਲੇ ਰਾਹੀ ਅਸੀਂ ਵਿਦਿਆਰਥੀਆਂ ਦੀ ਛੁਪੀ ਪ੍ਰਤਿਭਾ ਨੂੰ ਬਾਹਰ ਲਿਆਉਣਾ, ਉਹਨਾਂ ਅੰਦਰ ਸਵੈ-ਵਿਸ਼ਵਾਸ ਦੀ ਭਾਵਨਾ ਜਗਾਉਣਾ ਅਤੇ ਉਹਨਾਂ ਨੂੰ ਭਵਿੱਖੀ ਜੀਵਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਅਤੇ ਅਵਸਰਾਂ ਲਈ ਤਿਆਰ ਕਰਨਾ ਹੈ। ਦੇਸ਼ ਭਗਤ ਗਰੁੱਪ ਦੀ ਵਾਈਸ ਚੇਅਰਪਰਸਨ ਤੇਜਿੰਦਰ ਕੌਰ ਅਤੇ ਡਾਇਰੈਕਟਰ ਜਨਰਲ ਡਾ. ਸ਼ਾਲਿਨੀ ਗੁਪਤਾ ਨੇ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੀਵਨ ਵਿਚ ਹੋਰ ਵੀ ਉਚੇਰੇ ਜਾਣ ਲਈ ਉਹਨਾਂ ਨੂੰ ਵਧੇਰੇ ਮਿਹਨਤ ਕਰਨੀ ਚਾਹੀਦੀ ਹੈ। ਦੇਸ਼ ਭਗਤ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੰਡੇ। ਨਤੀਜੇ ਇਸ ਪ੍ਰਕਾਰ ਰਹੇ: 
ਓਵਰਆਲ ਟਰਾਫ਼ੀ : ਸੇਠ ਹੁਕਮ ਚੰਦ ਐਸ.ਡੀ. ਪਬਲਿਕ ਸਕੂਲ
1 ਲੋਕ ਗੀਤ : ਪਹਿਲਾ-ਲਾਇਲਪੁਰ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ
2 ਸਤਰੰਜ਼ ਮੁਕਾਬਲਾ : ਪਹਿਲਾ-ਸੇਠ ਹੁਕਮ ਚੰਦ ਐਸ.ਡੀ.ਪਬਲਿਕ ਸਕੂਲ; ਦੂਜਾ-ਸਰਕਾਰੀ ਮਾਡਲ ਕੋ-ਐਡ ਸੀਨੀ. ਸੈਕੰ. ਸਕੂਲ
3 ਐਕਸਟੈਪੋਰੀ : ਪਹਿਲਾ -ਸਰਕਾਰੀ ਮਾਡਲ ਕੋ-ਐਡ ਸੀਨੀ. ਸੈਕੰ. ਸਕੂਲ; ਦੂਜਾ-ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ
ਨਹਿਰੂ ਗਾਰਡਨ
4 ਕੁਇਜ਼ ਮੁਕਾਬਲਾ : ਪਹਿਲਾ -ਸਰਕਾਰੀ ਮਾਡਲ ਕੋ-ਐਡ ਸੀਨੀ. ਸੈਕੰ. ਸਕੂਲ
5 ਕਾਵਿ ਉਚਾਰਣ : ਪਹਿਲਾ- ਸਰਕਾਰੀ ਕੰਨਿਆ ਸੀਨੀ. ਸੈਕੰ. ਸਕੂਲ ਨਹਿਰੂ ਗਾਰਡਨ; ਦੂਜਾ- ਦੇਵ ਰਾਜ ਗਰਲਜ਼ ਸੀਨੀਅਰ
ਸੈਕੰਡਰੀ ਸਕੂਲ
6 ਵੈਸਟਰਨ ਡਾਂਸ : ਪਹਿਲਾ-ਸੇਠ ਹੁਕਮ ਚੰਦ ਐਸ.ਡੀ.ਪਬਲਿਕ ਸਕੂਲ
7 ਕਲਾਸੀਕਲ ਡਾਂਸ : ਪਹਿਲਾ-ਲਾਇਲਪੁਰ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ
8 ਲੋਕ ਨਾਚ : ਪਹਿਲਾ - ਐਸ.ਡੀ.  ਫੁਲਾਵਨ ਗਰਲਜ਼ ਸੀਨੀ.ਸੈਕੰ. ਸਕੂਲ
9 ਸਕਿੱਟ : ਪਹਿਲਾ - ਐਸ.ਡੀ.  ਫੁਲਾਵਨ ਗਰਲਜ਼ ਸੀਨੀ.ਸੈਕੰ. ਸਕੂਲ
10 ਫੈਂਸੀ ਡਰੈਸ ਮੁਕਾਬਲਾ : ਪਹਿਲਾ-ਸੇਠ ਹੁਕਮ ਚੰਦ ਐਸ.ਡੀ.ਪਬਲਿਕ ਸਕੂਲ
11 ਸੋਲੋ ਗੀਤ : ਪਹਿਲਾ-ਲਾਇਲਪੁਰ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ  ; ਦੂਜਾ-ਸੇਠ ਹੁਕਮ ਚੰਦ
ਐਸ.ਡੀ.ਪਬਲਿਕ ਸਕੂਲ
12 ਪੋਸਟਰ ਮੇਕਿੰਗ : ਪਹਿਲਾ - ਐਸ.ਡੀ.  ਫੁਲਾਵਨ ਗਰਲਜ਼ ਸੀਨੀ.ਸੈਕੰ. ਸਕੂਲ ;ਦੂਜਾ-ਸੇਠ ਹੁਕਮ ਚੰਦ ਐਸ.ਡੀ.ਪਬਲਿਕ
ਸਕੂਲ
13 ਮੌਕੇ ਤੇ ਚਿੱਤਰਕਾਰੀ : ਪਹਿਲਾ-ਲਾਇਲਪੁਰ ਖਾਲਸਾ ਗਰਲਜ਼ ਸੀਨੀਅਰ ਸੈਕੰਡਰੀ ਸਕੂਲ  ; ਦੂਜਾ- ਐਸ.ਡੀ.  ਫੁਲਾਵਨ ਗਰਲਜ਼
ਸੀਨੀ.ਸੈਕੰ. ਸਕੂਲ
14 ਰੰਗੋਲੀ ਅਤੇ ਮੈਂਹਦੀ : ਪਹਿਲਾ-ਦੇਵ ਰਾਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ







Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger