ਚੰਡੀਗੜ•, 14 ਦਸੰਬਰ, 2012, ਸਪੈਕਟ੍ਰਮ ਨਿਊਜ਼: ਟ੍ਰਾਈਸਿਟੀ ’ਚ ਹਫਤਾ ਭਰ ਚ¤ਲੇ ਆਈਫਾ ਜੋਨ ਫੇਸ ਆਫ ਦਿ ਈਅਰ 2012 ਮੁਕਾਬਲੇ ਦਾ ਤਾਜ ਅੰਬਾਲਾ ਦੀ ਖਨਕ ਬੁ¤ਧੀਰਾਜਾ ਦੇ ਸਿਰ ਸਜਿਆ, ਜਦੋਂ ਕਿ ਪ੍ਰਿਯੰਕਾ ਠਾਕੁਰ ਨੂੰ ਫਰਸਟ ਰਨਰ ਅਪ ਤੇ ਚੰਡੀਗੜ• ਦੀ ਸ੍ਰਿਸ਼ਟੀ ਨੂੰ ਸੈਕਿੰਡ ਰਨਰ ਅਪ ਚੁਣਿਆ ਗਿਆ। ਆਈਫਾ ਜੋਨ ਫੇਸ ਆਫ ਦਿ ਈਅਰ ਦੇ ਨਤੀਜਿਆਂ ਦੀ ਘੋਸ਼ਣਾ ਗਤ ਰਾਤ ਹੋਟਲ ਜੇ ਡਬਲਿਊ ਮੈਰੀਅਟ ’ਚ ਕੀਤੀ ਗਈ। ਇਨ•ਾਂ ਤੋਂ ਇਲਾਵਾ ਪ੍ਰੀਤ ਧਾਲੀਵਾਲ ਨੂੰ ਮਿਸ ਬੈਸਟ ਪਰਸਨੈਲਿਟੀ, ਮੀਨਾਕਸ਼ੀ ਨੂੰ ਬੈਸਟ ਟੈਲੇਂਟ, ਚਾਂਦਨੀ ਨੂੰ ਬੈਸਟ ਫੋਟੋਜੈਨਿਕ, ਪੁਰਣਿਮਾ ਨੂੰ ਬੈਸਟ ਕਾਂਜੀਨੈਲਿਟੀ ਦਾ ਅਵਾਰਡ ਦਿ¤ਤਾ ਗਿਆ।
ਸਬ ਟਾਈਟਲ ਅਵਾਰਡ ਦੀਆਂ ਹੋਰਨਾਂ ਸ਼੍ਰੇਣੀਆਂ ’ਚ ਗਰਿਮਾ ਨੂੰ ਬਿਊਟੀਫੁਲ ਹੇਅਰ, ਮੋਨਿਕਾ ਆਨੰਦ ਨੂੰ ਬਿਊਟੀਫੁਲ ਸਕਿਨ, ਰਿਤੂ ਪੁੰਡੀਰ ਨੂੰ ਬੈਸਟ ਕਾਸਟਿਊਮ, ਬਲਜੋਤ ਨੂੰ ਮਿਸ ਬਾਡੀ ਬਿਊਟੀਫੁਲ, ਈਸ਼ਾਨਵੀ ਨੂੰ ਬੈਸਟ ਆਈਜ ਅਤੇ ਦੀਪਸ਼ਿਖਾ ਨੂੰ ਬੈਸਟ ਸਮਾਈਲ ਦਾ ਖਿਤਾਬ ਮਿਲਿਆ। ਸ੍ਰਿਸ਼ਟੀ ਨੂੰ ਮਿਸ ਪਰਫੈਕਟ–10 ਵੀ ਚੁਣਿਆ ਗਿਆ।
ਫੇਸ ਆਫ ਦਿ ਈਅਰ ਅਵਾਰਡਸ 2012 ਦਾ ਗ੍ਰੈਂਡ ਫਿਨਾਲੇ ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ’ਚ ਆਯੋਜਿਤ ਕੀਤਾ ਗਿਆ ਸੀ। ਕੁਲ 28 ਪ੍ਰਤੀਭਾਗੀਆਂ ’ਚੋਂ ਜੇਤੂਆਂ ਦੀ ਚੋਣ ਕਰਨ ਲਈ ਜ¤ਜਾਂ ਦੇ ਰੂਪ ’ਚ ਅਭਿਨੇਤਰੀ ਜੀਨਤ ਅਮਾਨ, ਕੋਰਿਓਗ੍ਰਾਫਰ ਵਿਜੈ ਰਾਏ, ਫੈਸ਼ਨ ਡਿਜ਼ਾਈਨਰ ਸਿਧਾਰਥ ਅਗੀਚਾ, ਫੈਸ਼ਨ ਫੋਟੋਗ੍ਰਾਫਰ ਪਰਮਜੀਤ ਚਾਵਲਾ, ਮੇਕਅਪ ਆਰਟਿਸਟ ਮਨੋਜ ਕੁਮਾਰ ਅਤੇ ਦੀਪਕ ਬਿਲਡਰਸ ਦੀ ਕਾਰਜਕਾਰੀ ਨਿਰਦੇਸ਼ਕ ਹਿਨਾ ਸਿੰਗਲਾ ਸ਼ਾਮਲ ਸਨ। ਹਰਿਆਣਾ ਦੇ ਮੁ¤ਖ ਮੰਤਰੀ ਦੇ ਐਡੀਸ਼ਨਲ ਮੁ¤ਖ ਸਕ¤ਤਰ ਡਾ. ਕੇਕੇ ਖੰਡੇਲਵਾਲ ਮੁ¤ਖ ਮਹਿਮਾਨ ਦੇ ਰੂਪ ’ਚ ਸ਼ਾਮਲ ਹੋਏ। ਮਸ਼ਹੂਰ ਐਂਕਰ ਪ¤ਲਬ ਬੋਸ ਨੇ ਗੈਂ੍ਰਡ ਫਿਨਾਲੇ ਨੂੰ ਹੋਸਟ ਕੀਤਾ ਸੀ।
ਐਸਐਮਸੀ ਬਿਜ ਦੇ ਨਿਰਦੇਸ਼ਕ ਅਤੇ ਫੇਸ ਆਫ ਦਿ ਈਅਰ ਅਵਾਰਡਾਂ ਦੇ ਸੰਸਥਾਪਕ ਸੁਨੀਲ ਬੰਸਲ ਨੇ ਦ¤ਸਿਆ ਕਿ ਫੇਸ ਆਫ ਦਿ ਈਅਰ ਅਵਾਰਡਾਂ ਦੀ ਸਥਾਪਨਾ ਦੇ 12 ਸਾਲ ਪੂਰੇ ਹੋ ਚੁ¤ਕੇ ਹਨ। ਪਹਿਲੇ ਹੀ ਦਿਨ ਤੋਂ ਸਾਡਾ ਟੀਚਾ ਹੁਨਰ ਨੂੰ ਪ੍ਰੋਤਸਾਹਿਤ ਕਰਨਾ ਸੀ, ਨਾ ਕਿ ਪੈਸਾ ਕਮਾਉਣਾ। ਸਾਡੀ ਸੰਸਥਾ ਅਤੇ ਸਾਡੀ ਟੀਮ ਸਿਰਫ ਇ¤ਕ ਪ¤ਧਰ ’ਤੇ ਕੰਮ ਕਰਦੀ ਹੈ ਉਹ ਹੈ ਕਿ ਅਸੀਂ ਕਿਸੇ ਪੈਮਾਨੇ ਨੂੰ ਫੋਲੋ ਨਹੀਂ ਕਰਦੇ।
,+1st+Runner+up+Priyanka+Thakur.jpg)

Post a Comment