‑ਦੋ ਦੁਕਾਨਾਂ ਤੋਂ 71 ਹਜਾਰ ਦੀਆਂ ਨਸ਼ੀਲੀਆਂ ਦਵਾਈਆਂ ਜਬਤ
ਸ੍ਰੀ ਮੁਕਤਸਰ ਸਾਹਿਬ, 13 ਦਸੰਬਰ ( )ਅੱਜ ਸਹਾਇਕ ਡਰੱਗਜ ਕੰਟਰੋਲਰ ਪੰਜਾਬ ਸ੍ਰੀ ਪ੍ਰਦੀਪ ਮੱਟੂ ਵੱਲੋਂ ਮਾਨਯੋਗ ਸਿਹਤ ਮੰਤਰੀ ਪੰਜਾਬ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਉਪਰਾਲੇ ਵੱਜੋਂ ਡਾਇਰੈਕਟਰ, ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਖ‑ਵੱਖ ਜ਼ਿਲ੍ਹਿਆਂ ਦੇ 8 ਡਰੱਗਜ ਇੰਸਪੈਕਟਰਾਂ ਨੂੰ ਨਾਲ ਲੈ ਕੇ ਸ੍ਰੀ ਮੁਕਤਸਰ ਸਾਹਿਬ ਅਤੇ ਮਲੋਟ ਦੀਆਂ ਦਵਾਈਆਂ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ । ਇਸ ਵਿੱਚ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਸਹਾਇਕ ਡਰੱਗ ਕੰਟਰੋਲਰ ਦੀ ਅਗਵਾਈ ਵਿਚ ਸ੍ਰੀ ਸੰਤੋਸ਼ ਜਿੰਦਲ ਡਰੱਗ ਇੰਸਪੈਕਟਰ ਪਟਿਆਲਾ, ਸ੍ਰੀ ਅਮਨ ਵਰਮਾ ਡਰੱਗ ਇੰਸਪੈਕਟਰ ਬਰਨਾਲਾ, ਸ੍ਰੀ Àਮਕਾਰ ਸਿੰਘ ਡਰੱਗ ਇੰਸਪੈਕਟਰ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ 5 ਫਰਮਾਂ ਮੈਸ.ਐਨ.ਡੀ. ਫਾਰਮਾ, ਤਨੇਜਾ ਮੈਡੀਕਲ ਸਟੋਰ, ਅਨੰਦ ਮੈਡੀਕਲ ਸਟੋਰ, ਲੱਕੀ ਮੈਡੀਸਿਨ ਸੈਂਟਰ ਅਤੇ ਗੁਰੂ ਕ੍ਰਿਪਾ ਮੈਡੀਕਲ ਹਾਲ, ਚੱਕ ਸ਼ੇਰੇ ਵਾਲਾ ਦੀ ਚੈਕਿੰਗ ਕੀਤੀ ਗਈ ਅਤੇ ਦਵਾਈਆਂ ਦੇ ਸੈਂਪਲ ਵੀ ਲਏ ਗਏ । ਇਸ ਤੋਂ ਇਲਾਵਾ ਸ੍ਰੀ ਲਖਵੰਤ ਸਿੰਘ ਡਰੱਗ ਇੰਸਪੈਕਟਰ ਬਠਿੰਡਾ, ਸ੍ਰੀ ਪ੍ਰਭਦੀਪ ਸਿੰਘ ਡਰੱਗ ਇੰਸਪੈਕਟਰ ਬਠਿੰਡਾ, ਰਮਨਦੀਪ ਕੌਰ ਡਰੱਗ ਇੰਸਪੈਕਟਰ ਫਰੀਦਕੋਟ, ਸ੍ਰੀ ਕਰਮਜੀਤ ਸਿੰਘ ਡਰੱਗ ਇੰਸਪੈਕਟਰ ਅਬੋਹਰ, ਸ੍ਰੀ ਪਰਮਿੰਦਰ ਸਿੰਘ ਡਰੱਗ ਇੰਸਪੈਕਟਰ ਫਾਜ਼ਿਲਕਾ ਦੀ ਟੀਮ ਨੇ ਮਲੋਟ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ, ਜਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਾਲ, ਮੱਕੜ ਮੈਡੀਕਲ ਏਜੰਸੀ, ਮੋਂਗਾ ਮੈਡੀਕਲ ਏਜੰਸੀ, ਪ੍ਰਿੰਸ ਮੈਡੀਕਲ ਏਜੰਸੀਜ, ਕਮਰਾ ਮੈਡੀਕਲ ਏਜੰਸੀ, ਐਮ.ਆਰ. ਮੈਡੀਕਲ ਏਜੰਸੀ, ਮਾਲਵਾ ਮੈਡੀਕੋਜ, ਅੰਬਿਕਾ ਮੈਡੀਕੋਜ ਆਦਿ ਸ਼ਾਮਿਲ ਹਨ । ਇੰਨ੍ਹਾਂ ਦੀਆਂ ਇੰਸਪੈਕਸ਼ਨ ਰਿਪੋਰਟਾਂ ਤਿਆਰ ਕਰਕੇ ਸਟੇਟ ਡਰੱਗਜ ਕੰਟਰੋਲਰ ਨੂੰ ਭੇਜ ਦਿੱਤੀਆਂ ਗਈਆਂ ਹਨ । ਉਨ੍ਹਾਂ ਕਿਹਾ ਕਿ ਜ਼ਿਨ੍ਹਾਂ ਫਰਮਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਉਨ੍ਹਾਂ ਖਿਲਾਡ ਵਿਭਾਗ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਵੇਗਾ। ਜ਼ਿਲ੍ਹਾ ਡਰੱਗ ਇੰਸਪੈਕਟਰ ਇੰਸਪੈਕਟਰ ਸ੍ਰੀ Àਮਕਾਰ ਸਿੰਘ ਨੇ ਦੱਸਿਆ ਕਿ ਇੰਨ੍ਹਾਂ ਵਿਚੋਂ ਮਲੋਟ ਦੀਆਂ ਦੋ ਦੁਕਾਨਾਂ ਦਾ ਖਰੀਦ ਵੇਚ ਦਾ ਹਿਸਾਬ ਠੀਕ ਨਹੀਂ ਪਾਇਆ ਗਿਆ ਅਤੇ ਇੰਨ੍ਹਾਂ ਤੋਂ 71 ਹਜਾਰ ਰੁਪਏ ਮੁੱਲ ਦੀਆਂ ਨਸ਼ੀਲੀਆਂ ਦਵਾਈਆਂ ਜਬਤ ਕੀਤੀਆਂ ਗਈਆਂ ਹਨ।ਇਸ ਦੌਰਾਨ ਆਮ ਜਨਤਾ, ਮੌਕੇ ਤੇ ਹਾਜਰ ਦੁਕਾਨਦਾਰਾਂ ਅਤੇ ਪਤਵੰਤੇ ਸੱਜਣਾਂ ਤੋਂ ਸ੍ਰੀ ਪ੍ਰਦੀਪ ਮੱਟੂ ਨੇ ਦਵਾਈਆਂ ਨੂੰ ਨਸ਼ੇ ਵੱਜੋਂ ਦੁਰਵਰਤੋਂ ਕਰਦੇ ਦੁਕਾਨਾਂ ਦੇ ਮਾਲਕਾਂ ਵਿਰੁੱਧ ਕਾਰਵਾਈ ਕਰਨ ਲਈ ਪੂਰਨ ਸਹਿਯੋਗ ਦੀ ਮੰਗ ਕੀਤੀ । ਇਥੇ Àਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਕੁਝ ਸ਼ਰਾਰਤੀ ਅਨਸਰ ਆਪਣੀਆਂ ਨਿੱਜੀ ਰੰਜਿਸ਼ਾਂ ਕਢਣ ਲਈ ਝੂਠੀਆਂ ਸ਼ਿਕਾਇਤਾਂ ਕਰਕੇ ਵੀ ਕੈਮਿਸਟਾਂ ਨੂੰ ਬਲੈਕਮੇਲ ਕਰਨ ਦੀ ਕੋਸਿਸਸ਼ ਕਰਦੇ ਹਨ । ਇਸ ਲਈ ਅਜਿਹੀਆਂ ਸ਼ਿਕਾਇਤਾਂ ਨੂੰ ਪੂਰੀ ਤਰਾਂ ਵਾਚ ਕੇ ਹੀ ਸਬੰਧਤ ਫਰਮ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਕੈਮਿਸਟਾਂ ਨੂੰ ਵੀ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ ਉਹ ਡਰੱਗਜ ਅਤੇ ਕਾਸਮੈਟਿਕਸ ਐਕਟ ਤਹਿਤ ਆਪਣਾ ਪੂਰਾ ਰਿਕਾਰਡ ਅਤੇ ਨਿਯਮਾਂ ਅਧੀਨ ਕੰਮ ਕਰਨ । ਜੇਕਰ ਕੋਈ ਕੈਮਿਸਟ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ।

Post a Comment