ਰਾਹੁਲ ਤਿਵਾੜੀ ਜਿਲਾ ਮੈਜਿਸਟਰੇਟ ਵੱਲੋ ਲੁਧਿਆਣਾ ਜਿਲ•ੇ ਵਿੱਚ ਹੁੱਕਾ-ਬਾਰ ‘ਤੇ ਲਗਾਈ ਗਈ ਪਾਬੰਦੀ ਵਿੱਚ ਕੀਤਾ ਵਾਧਾ -- ਉਲੰਘਣਾ ਕਰਨ ਵਾਲੇ ਵਿਰੁੱਧ ਕੀਤੀ ਜਾਵੇਗੀ ਸਖਤ ਕਾਰਵਾਈ

Wednesday, December 19, 20120 comments


ਲੁਧਿਆਣਾ 19 ਦਸੰਬਰ( ਸਤਪਾਲ ਸੋਨ9 ) ਸ੍ਰੀ ਰਾਹੁਲ ਤਿਵਾੜੀ ਜਿਲਾ ਮੈਜਿਸਟਰੇਟ ਲੁਧਿਆਣਾ ਨੇ ਧਾਰਾ 144  ਜਾਬਤਾ 1973 ਅਧੀਨ ਜਿਲੇ ਵਿੱਚ ਹੁੱਕਾ-ਬਾਰ ਤੇ ਪਹਿਲਾਂ ਲਗਾਈ ਗਈ ਪਾਬੰਦੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਉਨ•ਾਂ ਦੱਸਿਆ ਕਿ ਜਿਲ•ੇ ਵਿੱਚ ਕਿਸੇ ਵੀ ਰੈਸਟੋਰੈਂਟ/ਹੁੱਕਾ-ਬਾਰ ਵਿੱਚ ਆਉਣ ਵਾਲੇ ਯਾਤਰੀਆਂ ਨੂੰ ਹੁੱਕਾ ਸਰਵ ਨਹੀ ਕੀਤਾ ਜਾ ਸਕੇਗਾ। ਉਨ•ਾਂ ਦੱਸਿਆ ਕਿ ਇਹ ਹੁਕਮ ਸਾਰੇ ਲੁਧਿਆਣਾ ਜਿਲ•ੇ ਅੰਦਰ ਸਮੇਤ ਨਗਰ ਨਿਗਮ, ਨਗਰ ਕੌਸਲਾਂ ਅਤੇ ਸਾਰੇ ਪਿੰਡਾਂ ਵਿੱਚ ਲਾਗੂ ਹੋਣਗੇ।ਉਨ•ਾਂ ਦੱਸਿਆ ਕਿ ਜਿਹੜਾ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾ ਕਰੇਗਾ, ਉਸ ਦੇ ਖਿਲਾਫ ਇੰਡੀਅਨ ਪੀਨਲ ਕੋਡ ਦੀ ਧਾਰਾ 188 ਅਧੀਨ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਿਲਾ ਮੈਜਿਸਟਰੇਟ ਲੁਧਿਆਣਾ ਨੇ ਦੱਸਿਆ ਕਿ ਸਿਵਲ ਸਰਜਨ ਲੁਧਿਆਣਾ ਨੇ ਉਨ•ਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਜਿਲ•ੇ ਵਿੱਚ ਕਈ ਹੁੱਕਾ-ਬਾਰ ਚੱਲ ਰਹੇ ਹਨ, ਜੋ ਕਿ ਆਪਣੇ ਗਾਹਕਾਂ ਨੂੰ ਨਿਕੋਟੀਨ ਯੁਕਤ ਤੰਬਾਕੂ ਸਰਵ ਕਰਦੇ ਹਨ ਅਤੇ ਇਹ ਤੰਬਾਕੂ ਮਨੁੱਖੀ ਜੀਵਨ ਲਈ ਹਾਨੀਕਾਰਕ ਹੈ।ਉਨ•ਾਂ ਦੱਸਿਆ ਕਿ ਲੋਕਾਂ ਦੀ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ, ਸਕੂਲਾਂ ਅਤੇ ਕਾਲਜਾਂ ਵਿੱਚ ਜਾਂਦੇ ਨੌਜਵਾਨ ਅਤੇ ਛੋਟੇ ਬੱਚੇ ਇਸ ਭੈੜੀ ਆਦਤ ਦਾ ਸਿਕਾਰ ਨਾ ਹੋਣ, ਇਸ ਲਈ ਲੁਧਿਆਣਾ ਜਿਲ•ੇ ਵਿੱਚ ਹੁੱਕਾ-ਬਾਰ ਤੇ ਪਾਬੰਦੀ ਲਗਾਈ ਗਈ ਹੈ।
 











Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger