ਸ਼ਾਹਕੋਟ, 14 ਦਸੰਬਰ (ਸਚਦੇਵਾ) ਦੀ ਸ਼ਾਹਕੋਟ ਕੋ-ਆਰਪ੍ਰੇਟਿਵ ਖੇਤੀ-ਬਾੜੀ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦੇ ਪੰਜ ਸਾਲ ਪੂਰੇ ਹੋਣ ਉਪਰੰਤ ਕਮੇਟੀ ਦੀ ਮਿਆਦ ਪੂਰੀ ਹੋ ਚੁੱਕੀ ਸੀ, ਜਿਸ ਕਾਰਣ ਬੀਤੀ 21 ਨਵੰਬਰ ਨੂੰ ਰਿਟਰਨਿੰਗ ਅਫ਼ਸਰ ਰੋਹਿਤ ਕੁਮਾਰ ਇੰਸਪੈਕਟਰ ਰੂਪੇਵਾਲੀ, ਸਹਾਇਕ ਰਿਟਰਨਿੰਗ ਅਫ਼ਸਰ ਸੁਰਿੰਦਰ ਸਿੰਘ ਇੰਸਪੈਕਟਰ ਪਰਜੀਆਂ ਕਲਾਂ ਅਤੇ ਸ਼ਾਹਕੋਟ ਸੁਸਾਇਟੀ ਦੇ ਸਕੱਤਰ ਜਰਨੈਲ ਸਿੰਘ ਕੋਟਲੀ ਗਾਜ਼ਰਾਂ ਦੀ ਦੇਖ-ਰੇਖ ਹੇਠ ‘ਦੀ ਸ਼ਾਹਕੋਟ ਕੋ-ਆਪਰੇਟਿਵ ਖੇਤੀ-ਬਾੜੀ ਸਰਵਿਸ ਸੁਸਾਇਟੀ’ ਦੀ ਚੋਣ ਹੋਈ ਸੀ । ਇਸ ਕਮੇਟੀ ‘ਚ 9 ਮੈਂਬਰ ਦਾ ਕੋਰਮ ਪੂਰਾ ਕਰਕੇ ਅਹੁਦੇਦਾਰਾਂ ਦੀ ਚੋਣ ਲਈ ਸਮਾਂ ਨਿਰਧਾਰਿਤ ਕੀਤਾ ਗਿਆ ਸੀ । ਸ਼ੁੱਕਰਵਾਰ ਨੂੰ ਸਰਬ-ਸੰਮਤੀ ਨਾਲ ਇੰਸਪੈਕਟਰ ਸੁਰਿੰਦਰ ਸਿੰਘ ਅਤੇ ਸੁਸਾਇਟੀ ਦੇ ਸਕ¤ਤਰ ਜਰਨੈਲ ਸਿੰਘ ਦੀ ਦੇਖ-ਰੇਖ ਹੇਠ ਅਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਜਥੇਦਾਰ ਚਰਨ ਸਿੰਘ ਸਿੰਧੜ, ਭਾਜਪਾ ਦੇ ਸਟੇਟ ਕਮੇਟੀ ਮੈਂਬਰ ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਅਤੇ ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਦੀ ਅਗਵਾਈ ’ਚ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕੀਤੀ ਗਈ । ਇਸ ਚੋਣ ‘ਚ ਸਰਵ ਸੰਮਤੀ ਨਾਲ ਸੀਨੀਅਰ ਅਕਾਲੀ ਆਗੂ ਰਣਧੀਰ ਸਿੰਘ ਰਾਣਾ ਠੇਕੇਦਾਰ ਵਾਸੀ ਮੁਹੱਲਾ ਢੇਰੀਆ ਸ਼ਾਹਕੋਟ ਨੂੰ ਦੀ ਸ਼ਾਹਕੋਟ ਕੋ-ਆਰਪ੍ਰੇਟਿਵ ਖੇਤੀ-ਬਾੜੀ ਸੁਸਾਇਟੀ ਸ਼ਾਹਕੋਟ ਦਾ ਪ੍ਰਧਾਨ ਚੁਣਿਆ ਗਿਆ, ਜਦ ਕਿ ਨਿਰਮਲ ਸਿੰਘ ਕੋਟਲੀ ਗਾਜਰਾਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਕਾਮਰੇਡ ਮਲਕੀਤ ਸਿੰਘ ਸ਼ਾਹਕੋਟੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਰਿਟਾਇਰਡ ਮਾਸਟਰ ਵੀਰ ਸਿੰਘ ਸਚਦੇਵਾ ਸਾਬਕਾ ਕੌਂਸਲਰ ਸ਼ਾਹਕੋਟ (ਸਟੇਟ ਐਵਾਰਡੀ), ਮਦਨ ਲਾਲ ਅਰੋੜਾ ਪ੍ਰਾਪਰਟੀ ਡੀਲਰ ਸ਼ਾਹਕੋਟ, ਰਣਜੀਤ ਸਿੰਘ, ਅਵਤਾਰ ਸਿੰਘ, ਗੁਰਦਿਆਲ ਸਿੰਘ (ਤਿੰਨੋ ਵਾਸੀ ਪਿੰਡ ਕੋਟਲੀ ਗਾਜਰਾ) ਅਤੇ ਭੁਪਿੰਦਰ ਸਿੰਘ ਵਾਸੀ ਬੁੱਡਣਵਾਲ ਨੂੰ ਸੁਸਾਇਟੀ ਦੀ ਕਮੇਟੀ ਦਾ ਮੈਂਬਰ ਚੁਣਿਆ ਗਿਆ । ਕਮੇਟੀ ਦੀ ਚੋਣ ਉਪਰੰਤ ਜਥੇਦਾਰ ਚਰਨ ਸਿੰਘ ਸਿੰਧੜ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ, ਤਰਸੇਮ ਲਾਲ ਮਿੱਤਲ ਪ੍ਰਧਾਨ ਨਗਰ ਪੰਚਾਇਤ ਸ਼ਾਹਕੋਟ ਅਤੇ ਤਰਸੇਮ ਦੱਤ ਛੁਰਾ ਸਾਬਕਾ ਪ੍ਰਧਾਨ ਨੇ ਸਮੂਹ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਵਧਾਈ ਦਿ¤ਤੀ । ਜਿਕਰਯੋਗ ਹੈ ਕਿ ਦੀ ਸ਼ਾਹਕੋਟ ਕੋ-ਆਰਪ੍ਰੇਟਿਵ ਖੇਤੀ-ਬਾੜੀ ਸੁਸਾਇਟੀ ਦੀ ਚੋਣ ‘ਚ ਸ਼੍ਰੋਮਣੀ ਅਕਾਲੀ (ਬ) ਦੂਸਰੀ ਵਾਰ ਲਗਾਤਾਰ ਕਾਬਜ਼ ਹੋਇਆ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਕਰਤਾਰ ਸਿੰਘ ਸਚਦੇਵਾ (ਨੈਸ਼ਨਲ ਐਵਾਰਡੀ), ਜਸਵੰਤ ਸਿੰਘ ਨੰਬਰਦਾਰ, ਜਤਿੰਦਰਪਾਲ ਸਿੰਘ ਬੱਲਾ ਸਾਬਕਾ ਐਮ.ਸੀ, ਬੂਟਾ ਸਿੰਘ ਸਾਬਕਾ ਸਰਪੰਚ ਕੋਟਲੀ ਗਾਜਰਾਂ, ਸੁਰਾਜਪਾਲ ਸਿੰਘ, ਅਨਵਰ ਐਮ.ਸੀ, ਪਾਲ ਸਿੰਘ, ਦਰਸ਼ਨ ਲਾਲ ਅਰੋੜਾ, ਰਿੰਕੂ ਢੇਰੀਆਂ, ਨਿਰਮਲ ਸਿੰਘ, ਅਸ਼ਵਨੀ ਕੁਮਾਰ ਢੰਡ, ਕਮਲਜੀਤ ਸਿੰਘ ਰੌਮੀ, ਅਤਵਾਰ ਸਿੰਘ ਆਦਿ ਹਾਜ਼ਰ ਸਨ।
ਦੀ ਸ਼ਾਹਕੋਟ ਕੋ-ਆਰਪ੍ਰੇਟਿਵ ਖੇਤੀ-ਬਾੜੀ ਸੁਸਾਇਟੀ ਦੀ ਚੋਣ ‘ਚ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਜਥੇਦਾਰ ਚਰਨ ਸਿੰਘ ਸਿੰਧੜ, ਤਰਸੇਮ ਲਾਲ ਮਿੱਤਲ, ਤਰਸੇਮ ਦੱਤ ਛੁਰਾ ਅਤੇ ਹੋਰ ।


Post a Comment