ਵੱਖ ਵੱਖ ਕੈਂਪਾਂ ਵਿੱਚ 1500 ਮਰੀਜਾਂ ਦਾ ਕੀਤਾ ਇਲਾਜ
ਮਾਨਸਾ, 19 ਦਸੰਬਰ / ਵੇਂਦਾਤਾ ਗਰੁੱਪ ਤਲਵੰਡੀ ਸਾਬੋ ਪਾਵਰ ਲਿਮਟਿਡ ਵੱਲੋ ਪਿੰਡ ਨੰਗਲ ਕਲਾਂ ਵਿਖੇ ਆਦੇਸ਼ ਮੈਡੀਕਲ ਕਾਲਜ ਬਠਿੰਡਾ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਵਿੱਚ ਪਿੰਡ ਦੇ ਲੋਕਾਂ ਨੇ ਕੈਂਪ ਵਿੱਚ ਵੱਧ ਚੜ੍ਹਕੇ ਹਿੱਸਾ ਲਿਆ। ਇਸ ਸਮੇਂ ਕੰਪਨੀ ਦੇ ਸਪੋਕਸਮੈਨ ਪੀ ਦਾਸ ਨੇ ਦੱਸਿਆ ਕਿ ਕੰਪਨੀ ਵਲੋ ਇਲਾਕੇ ਦੇ ਲੋਕਾਂ ਦੀ ਸਿਹਤਯਾਬ ਇਲਾਕਾ ਰੱਖਣ ਲਈ ਅਜਿਹੇ ਕੈਂਪ ਲਗਾਏ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਹਰ ਤਰ੍ਹਾਂ ਦੇ ਮਰੀਜ਼ਾਂ ਦਾ ਚੈਕਅੱਪ ਕੀਤਾ ਜਾਂਦਾ ਹੈ ਅਤੇ ਉਨਾਂ ਲੋਕਾਂ ਨੂੰ ਫਰੀ ਦਵਾਈਆਂ ਤੇ ਸਿਹਤ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਕਮਾਂਡਰ ਪੀ ਸੀ ਦਾਸ ਨੇ ਕਿਹਾ ਕਿ ਦਿਨੋ ਦਿਨ ਗੰਧਲੇ ਹੋ ਰਹੇ ਵਾਤਾਵਰਨ ਕਾਰਨ ਇਲਾਕੇ ਦੇ ਲੋਕ ਕਈ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ ਇਸ ਇਲਾਕੇ ਦਾ ਜਮੀਨ ਦੇ ਹੇਠਲਾ ਪਾਣੀ ਵੀ ਸੁੱਧ ਨਾ ਹੋਣ ਕਰਕੇ ਲੋਕ ਕੈਸ਼ਰ ਜਿਹੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਚੁੱਕੇ ਹਨ ਇਸ ਲਈ ਪਿੰਡਾਂ ਦੇ ਲੋਕਾਂ ਦੀ ਸਿਹਤ ਪ੍ਰਤੀ ਕੰਪਨੀ ਹਰ ਸਮੇ ਤਿਆਰ ਰਹਿੰਦੀ ਹੈ ਅਤੇ ਇਹ ਕੈਂਪ ਪਿੰਡਾਂ ਵਿੱਚ ਰਹਿ ਰਹੇ ਗਰੀਬ ਵਰਗ ਦੇ ਲੋਕਾਂ ਲਈ ਵੀ ਇੱਕ ਅਹਿਮ ਰੋਲ ਅਦਾ ਕਰ ਰਿਹਾ ਹੈ। ਉਨਾਂ ਕਿਹਾ ਕਿ ਕੰਪਨੀ ਵੱਲੋ ਫਰੀ ਮੈਡੀਕਲ ਕੈਂਪ ਮਾਖਾ, ਗਾਗੋਵਾਲ, ਘਰਾਂਗਣਾ, ਮੂਸਾ, ਮੌਜੀਆਂ, ਚਹਿਲਾਂਵਾਲੀ, ਟਾਂਡੀਆਂ, ਮੀਆਂ, ਰਾਏਪੁਰ, ਜ਼ੌੜਕੀਆਂ, ਸੀਗੋ ਲਹਿਰੀ ਅਤੇ ਨੰਗਲ ਕਲਾਂ ਵਿੱਚ ਲਗਾਏ ਜਾ ਰਹੇ ਹਨ। ਡਾਕਟਰਾਂ ਦੀ ਵਿਸ਼ੇਸ ਟੀਮ ਵਿੱਚ ਡਾ ਨਰਿੰਜਣ ਲਾਲ ਅਤੇ ਰਮਨ ਅੱਤਰੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਕਰੀਬ 1500 ਮਰੀਜਾਂ ਨੇ ਹਿੱਸਾ ਲਿਆ ਜਿਨ੍ਹਾਂ ਦਾ ਮੌਕੇ ਤੇ ਇਲਾਜ ਕਰਕੇ ਉਨ੍ਹਾਂ ਨੂੰ ਫਰੀ ਮੈਡੀਕਲ ਦਵਾਈਆ ਵੀ ਮੁਹੱਈਆਂ ਕਰਵਾਈਆਂ ਗਈ ਹਨ ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਕਈ ਗੰਭੀਰ ਬੀਮਾਰੀਆਂ ਦੇ ਲੋਕ ਵੀ ਹਾਜ਼ਰ ਹੋਏ ਸਨ ਜਿਨ੍ਹਾਂ ਨੂੰ ਫਰੀ ਦਵਾਈ ਅਤੇ ਸਲਾਹ ਦਿੱਤੀ ਗਈ ਹੈ। ਡਾਕਟਰਾਂ ਦੀ ਟੀਮ ਵਿੱਚ ਜ਼ਸਪ੍ਰੀਤ ਕੌਰ ਜੱਸੀ, ਬਲਜਿੰਦਰ ਕੌਰ, ਮਨਪ੍ਰੀਤ ਕੌਰ, ਮਹਿੰਦਰ ਰੰਧਾਵਾ ਤੋ ਇਲਾਵਾ ਕਲੱਬ ਮੈਂਬਰ ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਧਰਮਿੰਦਰ ਸਿੰਘ, ਸੁਖਜਿੰਦਰ ਸਿੰਘ, ਡਾ ਜਗਵਿੰਦਰ ਸਿੰਘ ਆਦਿ ਹਾਜ਼ਰ ਸਨ।ਇਸ ਮੌਕੇ ਪ੍ਰਧਾਨ ਗੁਰਵਿੰਦਰ ਸਿੰਘ ਤੇ ਪਿੰਡ ਵਾਸ਼ੀਆਂ ਵੱਲੋ ਕੰਪਨੀ ਦੇ ਅਧਿਕਾਰੀਆਂ ਅਤੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ ਉਨਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੰਪਨੀ ਆਉਣ ਵਾਲੇ ਦਿਨਾਂ ਵਿੱਚ ਇਸੇ ਤਰ੍ਹਾਂ ਇਲਾਕੇ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ।
Post a Comment