ਚੰਡੀਗੜ•, 2 ਦਸੰਬਰ 2012: ਸੀਐਨਐਚ ਗਲੋਬਲ ਦੀ ਇਕਾਈ ਅਤੇ ਫੀਏਟ ਇੰਡਸਟਰੀਅਲ ਦਾ ਹਿੱਸਾ ਨਿਊ ਹਾਲੈਂਡ ਫੀਏਟ ਇੰਡੀਆਂ ਨੇ ਸੈਕਟਰ 17 ਸਥਿਤ ਪਰੇਡ ਗਰਾਊਂਡ ਵਿੱਚ ਆਯੋਜਿਤ ਕੀਤੇ ਜਾ ਰਹੇ ਐਗਰੋਟੈਕ 2012 ਵਿੱਚ ਕੰਪਨੀ ਨੇ ਆਪਣੇ ਖੇਤੀ ਉਪਕਰਣਾਂ ਨੂੰ ਪੇਸ਼ ਕੀਤਾ ਹੈ। ਨਿਊ ਹਾਲੈਂਡ ਪੰਜਾਬ ਵਿੱਚ ਆਪਣੀ ਸਥਿਤੀ ਮਜਬੂਤ ਬਨਾਉਣ ਵਿੱਚ ਯਤਨਸ਼ੀਲ ਹੈ। ਅੱਜ ਐਗਰੋਟੈਕ ਵਿੱਚ ਨਿਊ ਹਾਲੈਂਡ ਨੇ ਪੈਵਿਹਲਿਅਨ ਵਿੱਚ ਕੰਪਨੀ ਅਧਿਕਾਰੀਆਂ ਨੇ ਮੋਗਾ ਦੇ ਇੱਕ ਪ੍ਰਗਤੀਸ਼ੀਲ ਕਿਸਾਨ ਸੁਖਦੇਵ ਸਿੰਘ ਨੂੰ 90 ਹਾਰਸਪਾਵਰ ਟਰੈਕਟਰ ਦਿੱਤਾ। ਸੁਖਦੇਵ ਸਿੰਘ, ਸ੍ਰੀ ਜਗਮੋਹਨ ਸਿੰਘ ਜੋ ਕਿ ਨਿਊ ਹਾਲੈਂਡ 90 ਐਚਪੀ ਦੇ ਪਹਿਲੇ ਗਾਹਕ ਸਨ, ਦੇ ਸੁਝਾਅ ਉਤੇ ਇਹ ਟਰੈਕਟਰ ਖਰੀਦਿਆ। ਅੱਜ ਹੀ ਜਿਲ•ਾ ਮੋਗਾ ਦੇ ਰੰਜੀਤ ਸਿੰਘ ਅਤੇ ਨਰੇਂਦਰ ਸਿੰਘ ਪਹਿਲਾ ਨਿਊਮੈਟਿਕ ਪਲਾਂਟਰ ਅਤੇ 4710 4ਡਬਲਿਯੂਡੀ ਦੇ ਪਹਿਲੇ ਗਾਹਕ ਬਣੇ।
ਕੰਪਨੀ ਦੇ ਪ੍ਰਬੰਧਕ ਡਾਇਰੈਕਟਰ ਸ੍ਰੀ ਰਾਕੇਸ਼ ਮਲਹੋਤਰਾ ਨੇ ਦੱਸਿਆ ਕਿ ਗਤੀਸ਼ੀਲਤਾ ਅਤੇ ਕਿਸਾਨਾਂ ਦੀਆਂ ਉਮੀਦਾਂ ਦੇ ਅਨੂਰੂਪ ਨਿਊ ਹਾਲੈਂਡ ਆਪਣਾ ਵਿਸਤਾਰ ਕਰ ਰਿਹਾ ਹੈ। ਕੰਪਨੀ ਨਵੀਆਂ ਤਕਨੀਕਾਂ ਸਹਿਤ ਵਿਸ਼ਵ ਪੱਧਰੀ ਉਤਪਾਦ ਆਪਣੇ ਦੇਸ਼ਵਿਆਪੀ ਡੀਲਰ ਨੈਟਵਰਕ ਦੇ ਮਾਧਿਅਮ ਨਾਲ ਪਹੁੰਚਾਉਂਦਾ ਹੈ। ਸਾਡਾ ਲਗਾਤਾਰ ਇਹੀ ਯਤਨ ਰਹਿੰਦਾ ਹੈ ਕਿ ਅਸੀਂ ਗਾਹਕਾਂ ਦੀਆਂ ਜਰੂਰਤਾਂ ਨੂੰ ਸਮਝੀਏ ਅਤੇ ਬੇਜੋੜ ਉਤਪਾਦ ਉਨ•ਾਂ ਨੂੰ ਪ੍ਰਦਾਨ ਕਰਵਾਈਏ।
ਕੰਪਨੀ ਦੇ ਸੇਲਸ ਐਂਡ ਮਾਰਕੀਟਿੰਗ ਦੇ ਡਾਇਰੈਕਟਰ ਸ੍ਰੀ ਅਸ਼ੋਕ ਅਨੰਥਾਰਮਨ ਨੇ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਜਿਥੇ ਕਿਸਾਨ ਨਵੀਆਂ ਤਕਨੀਕਾਂ ਅਤੇ ਉਤਪਾਦਾਂ ਨੂੰ ਅਪਨਾਉਣ ਵਿੱਚ ਸਭ ਤੋਂ ਅੱਗੇ ਰਿਹਾ ਹੈ। ਇਹ ਸਾਡੇ ਲਈ ਸਭ ਤੋਂ ਅਹਿਮ ਮਾਰਕਿਟ ਹੈ ਅਤੇ ਅਸੀਂ ਵੀ ਲਗਾਤਾਰ ਦਬਾਠ ਵਿੱਚ ਰਹਿੰਦੇ ਹਾਂ ਕਿ ਅਸੀਂ ਪੰਜਾਬ ਦੇ ਗਾਹਕਾਂ ਨੂੰ ਬਿਹਤਰ ਤੋਂ ਬਿਹਤਰ ਉਤਪਾਦ ਉਪਲੱਬਧ ਕਰਵਾਈਏ। ਐਗਰੋਟੈਕ ਵਿੱਚ ਪ੍ਰਦਸ਼ਿਤ ਕੀਤੇ ਜਾ ਰਹੇ ਸਾਡੇ ਉਤਪਾਦ ਜਿਸ ਵਿੱਚ ਟਰੈਕਟਰ ਅਤੇ ਹੋਰ ਉਪਕਰਣ ਆਏ ਹੋਏ ਦਰਸ਼ਕਾਂ ਨੂੰ ਇਹ ਪ੍ਰਮਾਣ ਦਿੰਦੇ ਹਨ ਕਿ ਸਾਡੇ ਕੋਲ ਖੇਤੀ ਦੀ ਹਰ ਪ੍ਰਕਿਰਿਆਵਾਂ ਦਾ ਹੱਲ ਉਪਲੱਬਧ ਹੈ।
ਸਾਡਾ ਲਗਾਤਾਰ ਵਧਦੇ 34 ਨੈਟਵਰਕ ਲੋਕੇਸ਼ਨ ਸਾਡੇ ਪੰਜਾਬ ਜੋਨ ਦੇ ਪ੍ਰਗਤੀਸ਼ੀਲ ਕਿਸਾਨਾਂ ਦੀ ਪੂਰਤੀ ਕਰ ਰਿਹਾ ਹੈ। ਸਾਲ 2012 ਦੇ ਲਈ ਕੁੱਲ ਇੰਡਸਟਰੀ ਵੋਲਿਊਮ 32000 ਟਰੈਕਟਰਾਂ ਦਾ ਹੈ ਜਿਸ ਵਿੱਚ ਨਿਊ ਹਾਲੈਂਡ ਇਸ ਸਾਲ 3000 ਯੂਨਿਟਸ ਨੂੰ ਵੇਚ ਕੇ ਮਾਰਕਿਟ ਸ਼ੇਅਰ ਲਗਭਗ 10 ਫੀਸ਼ਦੀ ਛੂੰਹਦਾਂ ਹੈ। ਨਿਊ ਹਾਲੈਂਡ ਪੰਜਾਬ ਜੋਨ ਵਿੱਚ ਆਪਣੇ ਹਾਰਸ ਪਾਵਰ ਟਰੈਕਟਰਾਂ ਦੇ ਲਈ ਪ੍ਰਸਿੱਧ ਹੈ। 650 ਕਸਟਮਰ ਟਚ ਪੁਆਂਇੰਟਸ ਦੀ ਮੌਜੂਦਗੀ ਦਰਜ ਕਰਕੇ ਕੰਪਨੀ ਆਪਣੇ ਵਿਸਤਾਰ ਵਿੱਚ ਲਗਾਤਾਰ ਯਤਨਸ਼ੀਲ ਹੈ।


Post a Comment