ਪਠਾਨਕੋਟ, 19 ਦਸੰਬਰ:- ਸ਼੍ਰੀ ਸਿਬਿਨ ਸੀ. ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਛੇਵੀਂ ਆਰਥਿਕ ਗਣਨਾ ਦੇ ਖੇਤਰੀ ਕੰਮ ਨੂੰ ਸੁਚਾਰੂ ਢੰਗ ਨਾਲ ਮੁਕੰਮਲ ਕਰਨ ਲਈ ਅਧਿਕਾਰੀਆਂ, ਸੁਪਰਵਾਈਜਰਾਂ ਅਤੇ ਗਿਣਤੀਕਾਰਾਂ ਨੂੰ ਟ੍ਰੇਨਿੰਗ ਦੇਣ ਲਈ ਸਥਾਨਕ ਸਵਿਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਜ਼ਿਲ•ਾ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸਰਵਸ਼੍ਰੀ ਪ੍ਰਿਤਪਾਲ ਸਿੰਘ ਡਿਪਟੀ ਡਾਇਰੈਕਟਰ ਅਰਥ ਤੇ ਅੰਕੜਾ ਸੰਗਠਨ(ਚੰਡੀਗੜ•), ਰਵਿੰਦਰ ਪਾਲ ਦੱਤਾ ਖੋਜ ਅਫ਼ਸਰ ਉਪ-ਅਰਥ ਅਤੇ ਅੰਕੜਾ ਸਲਾਹਕਾਰ, ਜਸਬੀਰ ਸਿੰਘ ਮਾਹੀ ਤਹਿਸੀਲਦਾਰ, ਸੁਖਦੇਵ ਰਾਜ ਬੀ.ਡੀ.ਪੀ.ਓ., ਲਛਮਣ ਸਿੰਘ ਨਾਈਬ ਤਹਿਸੀਲਦਾਰ, ਰਾਜ ਕੁਮਾਰ ਅੰਕੜਾ ਸਲਾਹਕਾਰ ਅਤੇ ਸਬੰਧਤ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਹਾਜ਼ਰ ਸਨ।
ਸ਼੍ਰੀ ਪ੍ਰਿਤਪਾਲ ਸਿੰਘ ਡਿਪਟੀ ਡਾਇਰੈਕਟਰ ਅਰਥ ਤੇ ਅੰਕੜਾ ਸੰਗਠਨ(ਚੰਡੀਗੜ•) ਨੇ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ, ਸੁਪਰਵਾਈਜਰਾਂ ਅਤੇ ਗਿਣਤੀਕਾਰਾਂ ਨੂੰ ਛੇਵੀਂ ਆਰਥਿਕ ਗਣਨਾ ਦੇ ਖੇਤਰੀ ਕੰਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਛੇਵੀਂ ਆਰਥਿਕ ਗਣਨਾ ਦਾ ਕੰਮ 16 ਜਨਵਰੀ, 2013 ਤੋਂ 16 ਫਰਵਰੀ, 2013 ਤੱਕ ਮੁਕੰਮਲ ਕੀਤਾ ਜਾਵੇਗਾ। ਉਨ•ਾਂ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਟਰੇਂਡ ਮਾਸਟਰ ਟ੍ਰੇਨਰਜ਼ ਵੱਲੋਂ 26 ਦਸੰਬਰ, 2012 ਤੋਂ 10 ਜਨਵਰੀ, 2013 ਦੌਰਾਨ 50-60 ਦੇ ਗਰੁੱਪ ਦੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ। ਉਨ•ਾਂ ਗਿਣਤੀਕਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਅਤੇ ਹਰੇਕ ਘਰ, ਦੁਕਾਨ ਜਾਂ ਫੈਕਟਰੀ ਸਬੰਧੀ ਮੁਕੰਮਲ ਸੂਚਨਾ ਪ੍ਰਾਪਤ ਕਰਕੇ ਰਿਪੋਰਟ ਤਿਆਰ ਕਰਨ। ਉਨ•ਾਂ ਨੇ ਸਮੂਹ ਅਧਿਕਾਰੀਆਂ ਨੂੰ ਆਰਥਿਕ ਗਣਨਾ ਦਾ ਕੰਮ ਸੁਚਾਰੂ ਢੰਗ ਨਾਲ ਨਿਪਟਾਉਣ ਲਈ ਆਦੇਸ਼ ਦਿੱਤੇ ਅਤੇ ਕਿਹਾ ਕਿ ਇਸ ਪ੍ਰਕਾਰ ਦੇ ਰਾਸ਼ਟਰੀ ਪੱਧਰ ਦੇ ਕੰਮਾਂ ਨੂੰ ਸਾਨੂੰ ਸਹੀ ਅਤੇ ਨਿਰਧਾਰਿਤ ਸਮੇਂ ਵਿੱਚ ਮੁਕੰਮਲ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਕਿਉਂਕਿ ਆਰਥਿਕ ਗਣਨਾ ਦੌਰਾਨ ਇਕੱਤਰ ਕੀਤੀ ਸੂਚਨਾ ਦੇਸ਼ ਦੀਆਂ ਆਉਣ ਵਾਲੀਆਂ ਯੋਜਨਾਵਾਂ ਲਈ ਬਹੁਤ ਲਾਹੇਵੰਦ ਹੋਵੇਗੀ। ਉਨ•ਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਰਥਿਕ ਗਣਨਾ ਕਰਨ ਸਮੇਂ ਉਹ ਘਰਾਂ ਵਿੱਚ ਪਹੁੰਚ ਕਰਨ ਵਾਲੇ ਮੁਲਾਜ਼ਮਾਂ ਨੂੰ ਸਹਿਯੋਗ ਦੇਣ।
ਸ਼੍ਰੀ ਪ੍ਰਿਤਪਾਲ ਸਿੰਘ ਡਿਪਟੀ ਡਾਇਰੈਕਟਰ ਅਰਥ ਤੇ ਅੰਕੜਾ ਸੰਗਠਨ ਪਠਾਨਕੋਟ ਵਿਖੇ ਆਰਥਿਕ ਗਣਨਾ ਕਰਨ ਸਬੰਧੀ ਜ਼ਿਲ•ਾ ਮੋਨੀਟਰਿੰਗ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ।
Post a Comment