*ਅਗਲੀ ਟੀ. ਈ. ਟੀ. ਪ੍ਰੀਖਿਆ ਜਨਵਰੀ ਵਿੱਚ ਹੋਵੇਗੀ
*ਪ੍ਰਾਇਮਰੀ ਸਕੂਲਾਂ ’ਚ ਛੁੱਟੀ 3.20 ਦੀ ਬਿਜਾਏ 3.00 ਵਜੇ ਕਰਨ ਦਾ ਭਰੋਸਾ
ਸੰਗਰੂਰ, 24 ਦਸੰਬਰ (ਸੂਰਜ ਭਾਨ ਗੋਇਲ)-ਸੂਬੇ ਦੇ ਸਕੂਲਾਂ ਦੇ ਢਾਂਚਾਗਤ ਵਿਕਾਸ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ, ਜਿਸ ਤਹਿਤ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਤੇ ਫਰਨੀਚਰ ਆਦਿ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਫੇਰ ਵੀ ਪੰਜਾਬ ਦੇ ਸਕੂਲਾਂ ਦੀ ਹਾਲਤ ਦੂਸਰੇ ਸੂਬਿਆਂ ਦੇ ਮੁਕਾਬਲੇ ਬਹੁਤ ਵਧੀਆ ਹੈ। ਇਹ ਵਿਚਾਰ ਪੰਜਾਬ ਦੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਅੱਜ ਸਥਾਨਕ ਦਾਣਾ ਮੰਡੀ ਵਿਖੇ ਅਧਿਆਪਕ ਦਲ ਪੰਜਾਬ ਵੱਲੋਂ ਰੱਖੇ ਗਏ ਸਨਮਾਨ ਸਮਾਰੋਹ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਜਲਦੀ ਹੀ ਸਾਰੇ ਸਕੂਲਾਂ ਦੀਆਂ ਇਮਾਰਤਾਂ ਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ। ਜਿਸ ਨਾਲ ਸਿੱਖਿਆ ਦਾ ਮਿਆਰ ਹੋਰ ਪ੍ਰਫੁੱਲਿਤ ਹੋਵੇਗਾ ਪਰ ਉਨਾਂ ਨਾਲ ਹੀ ਕਿਹਾ ਕਿ ਸਰਕਾਰ ਇਸ ਤੋਂ ਪਹਿਲਾਂ ਸਾਰੇ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਵੱਲ ਤਰਜੀਹ ਦੇ ਰਹੀ ਹੈ ਕਿਉਂਕਿ ਜੇ ਸਕੂਲਾਂ ਵਿਚ ਅਧਿਆਪਕ ਪੂਰੇ ਹੋਣਗੇ ਤਾਂ ਹੀ ਚੰਗੇ ਨਤੀਜਿਆਂ ਦੀ ਆਸ ਕੀਤੀ ਜਾ ਸਕਦੀ ਹੈ।ਸ. ਮਲੂਕਾ ਨੇ ਦੱਸਿਆ ਕਿ ਪਹਿਲਾਂ ਟੀ.ਈ.ਟੀ. ਟੈਸਟ ਪਾਸ ਸਾਰੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ। ਕੁਝ ਇਕ ਅਦਾਲਤੀ ਉਲਝਣ ਕਾਰਨ ਨਹੀਂ ਸਨ ਦਿੱਤੇ ਗਏ, ਜੋ ਕਿ ਅਗਲੇ ਸਮੇਂ ਦੌਰਾਨ ਦੇ ਦਿੱਤੇ ਜਾਣਗੇ। ਸ.ਮਲੂਕਾ ਨੇ ਇਹ ਵੀ ਦੱਸਿਆ ਕਿ ਟੀ.ਈ.ਟੀ. ਟੈਸਟ ਲੈਣ ਲਈ ਟੈਂਡਰ ਹੋ ਚੁੱਕਿਆ ਹੈ ਤੇ ਆਸ ਹੈ ਕਿ ਜਨਵਰੀ ਮਹੀਨੇ ਦੇ ਅਖੀਰ ਤੱਕ ਟੈਸਟ ਲਿਆ ਜਾਵੇਗਾ। ਉਹਨਾਂ ਦੱਸਿਆ ਕਿ 4800 ਅਧਿਆਪਕ ਜਿਹੜੇ ਵਾਧੂ ਅਸਾਮੀਆਂ ’ਤੇ ਬੈਠੇ ਸਨ, ਨੂੰ ਤਬਦੀਲ ਕਰਕੇ ਵੱਖ-ਵੱਖ ਸਕੂਲਾਂ ਵਿਚ ਭੇਜ ਦਿੱਤਾ ਹੈ। 3400 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਤੇ 5000 ਹੋਰ ਅਰਜ਼ੀਆਂ ਲਈਆਂ ਜਾ ਰਹੀਆਂ ਹਨ। ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਇਕੋ ਪਿੰਡ ਜਾਂ ਨੇੜੇ ਸਕੂਲਾਂ ਵਿਚ 20 ਦੇ ਕਰੀਬ ਹੀ ਵਿਦਿਆਰਥੀ ਹਨ ਤਾਂ ਉਹਨਾਂ ਨੂੰ ਨੇੜੇ ਦੇ ਸਕੂਲਾਂ ਵਿਚ ਤਬਦੀਲ ਕਰ ਦਿੱਤਾ ਜਾਵੇਗਾ ਪਰ ਜੇਕਰ ਨੇੜੇ ਕੋਈ ਸਕੂਲ ਨਹੀਂ ਤਾਂ ਸਕੂਲ ਬੰਦ ਨਹੀਂ ਕੀਤਾ ਜਾਵੇਗਾ। ਉਨ•ਾਂ ਅਧਿਆਪਕਾਂ ਦੀ ਮੰਗ ’ਤੇ ਭਰੋਸਾ ਦਿੱਤਾ ਕਿ ਪ੍ਰਾਇਮਰੀ ਸਕੂਲਾਂ ਦੇ ਛੁੱਟੀ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇਗੀ ਅਤੇ ਇਹ ਸਮਾਂ 3.20 ਵਜੇ ਤੋਂ ਘਟਾ ਕੇ 3.00 ਵਜੇ ਦਾ ਕੀਤਾ ਜਾਵੇਗਾ।
ਸਨਮਾਨ ਸਮਾਰੋਹ ਦੌਰਾਨ ਪੰਜਾਬ ਭਰ ਵਿਚੋਂ ਪਹੁੰਚੇ ਹਜ਼ਾਰਾਂ ਅਧਿਆਪਕਾਂ ਦੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਅਧਿਆਪਕ ਉਤੇ ਹਰ ਵਰਗ ਨਿਗ•ਾਹ ਹੁੰਦੀ ਹੈ, ਕਿਉਂਕਿ ਤੁਹਾਡੇ ਹੱਥ ਸੂਬੇ ਤੇ ਦੇਸ਼ ਦਾ ਭਵਿੱਖ ਹੈ। ਤੁਹਾਡੇ ਲਈ ਬੜੀਆਂ ਹੀ ਚੁਣੌਤੀਆਂ ਭਰਿਆ ਸਮਾਂ ਹੈ, ਪਰ ਫਿਰ ਵੀ ਪੰਜਾਬ ਸਰਕਾਰ ਤੁਹਾਡੇ ਤੋਂ ਉਮੀਦ ਕਰਦੀ ਹੈ ਕਿ ਤੁਸੀਂ ਆਪਣੀ ਡਿਊਟੀ ਨੂੰ ਪੂਰੀ ਸੰਜੀਦਗੀ ਤੇ ਜੁੰਮੇਵਾਰੀ ਨਾਲ ਨਿਭਾਉਂਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਵਫਾਦਾਰ ਰਹੋਗੇ। ਉਨਾਂ ਕਿਹਾ ਕਿ ਕਿਸੇ ਵੀ ਵਰਗ ਨੂੰ ਆਪਣੇ ਹੱਕਾਂ ਦੀ ਲੜਾਈ ਲੜਣਾ ਕੋਈ ਮਾੜੀ ਗੱਲ ਨਹੀਂ, ਪਰ ਇਸ ਤੋਂ ਵੀ ਉਪਰ ਆਪਣੀ ਡਿਊਟੀ ’ਤੇ ਖਰ•ਾ ਉਤਰ ਕੇ ਆਪਣੀ ਜਿੰਮੇਵਾਰੀ ਨੂੰ ਨਿਭਾਉਣਾ ਬਹੁਤ ਵੱਡੀ ਗੱਲ ਹੈ। ਕਿਉਂਕਿ ਤੁਹਾਡੇ ਹੱਥੋਂ ਇਕ ਬਹੁਤ ਹੀ ਵੱਡਾ ਇਹ ਪੁੰਨ ਹੋਣਾ ਹੁੰਦਾ ਹੈ ਕਿ ਤੁਸੀਂ ਸਰਕਾਰੀ ਸਕੂਲਾਂ ਵਿਚ ਪੜ• ਰਹੇ ਆਮ ਗਰੀਬ ਆਦਮੀ ਦੇ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ•ਾ ਹੋਣ ਦੇ ਨਾਲ-ਨਾਲ ਸਿੱਖਿਆ ਤੇ ਹੌਂਸਲਾ ਵੀ ਦੇਣਾ ਹੁੰਦਾ ਹੈ, ਕਿਉਂਕਿ ਬੱਚੇ ਦਾ ਸਭ ਤੋਂ ਪਹਿਲਾ ਗੁਰੂ ਉਸਦੀ ਮਾਂ ਹੁੰਦੀ ਹੈ ਤੇ ਦੂਜੇ ਤੁਸੀਂ ਹੁੰਦੇ ਹੋ। ਮਲੂਕਾ ਨੇ ਆਖਿਆ ਕਿ ਸਿੱਖਿਆ ਵਿਭਾਗ ਨਾਲ ਜੁੜੇ ਕਿਸੇ ਵੀ ਅਧਿਆਪਕਾਂ, ਅਧਿਕਾਰੀ ਜਾਂ ਮੁਲਾਜ਼ਮਾਂ ਦੀਆਂ ਮੰਗਾਂ ਜਾਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਉਹ ਹਮੇਸ਼ਾਂ ਵਚਨਵੱਧ ਹਨ। ਮਲੂਕਾ ਨੇ ਅਧਿਆਪਕਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਬਦਲੀਆਂ ਸਮੇਤ ਤੁਹਾਡੇ ਹੋਰ ਨਿੱਜੀ ਮਸਲਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪੰਜਾਬ ਦੇ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਮਲੂਕਾ ਨੂੰ ਮੰਤਰੀ ਬਣ ਕੇ ਪਹਿਲੀ ਵਾਰ ਇੱਥੇ ਪੁੱਜਣ ’ਤੇ ਜੀ ਆਇਆ ਆਖਦਿਆਂ ਅਧਿਆਪਕ ਦਲ ਪੰਜਾਬ ਨੂੰ ਉਨਾਂ ਦਾ ਸਨਮਾਨ ਕਰਨ ’ਤੇ ਵਧਾਈ ਦਿੱਤੀ। ਉਨ•ਾਂ ਆਖਿਆ ਕਿ ਅਧਿਆਪਕ ਦਲ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਬੇਹਤਰੀ ਤੇ ਪ੍ਰਫੁੱਲਿਤਾ ਲਈ ਵੱਡਾ ਯੋਗਦਾਨ ਪਾ ਰਿਹਾ ਹੈ ਤੇ ਉਹ ਮਾਣ ਕਰਦੇ ਹਨ ਕਿ ਪੂਰੇ ਪੰਜਾਬ ਦੇ ਅਧਿਆਪਕ ਸ਼੍ਰੋਮਣੀ ਅਕਾਲੀ ਦਲ ਨਾਲ ਚੱਟਾਨ ਵਾਂਗ ਖੜੇ• ਹਨ। ਇਸ ਮੌਕੇ ਅਧਿਆਪਕ ਦਲ ਪੰਜਾਬ ਦੇ ਪ੍ਰਧਾਨ ਅਧਿਆਪਕ ਹਰਦੇਵ ਸਿੰਘ ਜਵੰਧਾ ਨੇ ਸਿੱਖਿਆ ਮੰਤਰੀ ਸ ਮਲੂਕਾ ਤੇ ਖਜਾਨਾ ਮੰਤਰੀ ਪੰਜਾਬ ਸ. ਢੀਂਡਸਾ ਤੋਂ ਇਲਾਵਾ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਸਿਆਸੀ ਆਗੂ ਤੇ ਆਏ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ, ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਮੁੱਖ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ, ਵਿਧਾਇਕ ਇਕਬਾਲ ਸਿੰਘ ਝੂੰਦਾ ਅਮਰਗੜ•, ਪੰਜਾਬ ਮੰਡੀ ਬੋਰਡ ਦੇ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ, ਸ਼੍ਰੋਮਣੀ ਅਕਾਲੀ ਦਲ ਦੇ ਜਿਲ•ਾ ਪ੍ਰਧਾਨ ਰਘਵੀਰ ਸਿੰਘ ਜਖੇਪਲ, ਅਮਨਵੀਰ ਸਿੰਘ ਚੈਰੀ, ਵਿਸ਼ਾਲ ਗਰਗ ਤੇ ਹੋਰ ਕਈ ਉਘੀਆਂ ਸਖਸੀਅਤਾਂ ਸਾਮਿਲ ਸਨ।

Post a Comment