ਓਵਰ ਆਲ ਟਰਾਫੀ ਬਲਾਕ ਮਾਨਸਾ ਨੇ ਜਿੱਤੀ
ਵਿਸ਼ਵ ਵਿਕਲਾਂਗਤਾ ਦਿਵਸ ਨੂੰ ਸਮਰਪਿਤ ਮਾਨਸਾ ਜਿਲੇ ਦੇ 34 ਰਿਸੋਰਸ ਰੂਮਸ ਵਿੱਚ ਪੜਦੇ ਵਿਸੇਲੋੜਾਂ ਵਾਲੇ ਬੱਚਿਆਂ ਦੀ ਵੱਖ- 2 ਬਲਾਕਾ ਵਿੱਚ ਚੋਣ ਕਰਕੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਸਥਾਨਕ ਗਾਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ। ਸਰਵ ਸਿੱਖਿਆ ਅਭਿਆਨ ਦੀ ਆਈ.ਈ.ਡੀ. ਕੰਪੋਨੈਨਟ ਤਹਿਤ ਕਰਵਾਏ ਇਹਨਾ ਐਥਲੈਟਿਕਸ ਮੁਕਾਬਲਿਆ ਵਿੱਚ 50 ਮੀਟਰ, 100 ਮੀਟਰ, ਰਨਿੰਗ ਲਾਂਗ ਜੰਪ, ਸਟੈਡਿੰਗ ਲਾਂਗ ਜੰਪ ਅਤੇ ਸਾਟਪੁਟ ਇਵੈਟਂ ਕਰਵਾਏ ਗਏ। 50 ਮੀਟਰ ਰੇਸ਼ ਵਿੱਚ 16 ਗਰੁਪਾਂ, 100 ਮੀਟਰ ਰੇਸ਼ ਵਿੱਚ 03 ਗਰੁਪ, ਰਨਿੰਗ ਲਾਂਗ ਜੰਪ ਵਿੱਚ 03 ਗਰੁਪ, ਸਟੈਡਿੰਗ ਲਾਂਗ ਜੰਪ ਵਿੱਚ 03 ਗਰੁਪ, ਸਾਟਪੁਟ ਮੁਕਾਬਲੇ ਵਿੱਚ 06 ਗਰੁਪਾਂ ਨੇ ਭਾਗ ਲਿਆ । ਕੁੱਲ 31 ਗਰੁਪ ਵਿੱਚ ਹੋਏ ਮੁਕਾਬਲੇ ਵਿੱਚੋ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਤ ਕੀਤਾ ਗਿਆ । ਇਹਨਾ ਮੁਕਾਬਲੀਆਂ ਵਿੱਚੋ ਬੈਸਟ ਅਥਲੀਟ ਫੀਮੇਲ ਜਸਨਪ੍ਰੀਤ ਕੌਰ, ਮੱਤੀ, ਬੈਸਟ ਅਥਲੀਟ ਮੇਲ ਅਮਨਪ੍ਰੀਤ ਸਿੰਘ, ਭਾਈਦੇਸਾ ਦਾ ਸਨਮਾਨ ਕੀਤਾ ਗਿਆ। ਓਵਰਆਲ ਟਰਾਫੀ ਬਲਾਕ ਮਾਨਸਾ ਨੇ ਸਭ ਤੋ ਵੱਧ ਅੰਕ ਪ੍ਰਾਪਤ ਕਰਕੇ ਹਾਸਿਲ ਕੀਤੀ। ਇਸ ਮੋਕੇ ਸੰਬੋਧਨ ਕਰਦਿਆਂ ਸ੍ਰੀ. ਰਜਿੰਦਰਪਾਲ ਮਿੱਤਲ, ਜਿਲਾ ਸਿੱਖਿਆ ਅਫਸਰ (ਐ.ਸਿ:), ਮਾਨਸਾ ਨੇ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਹਿੱਤ ਇਸ ਤਰਾ ਦੇ ਮੁਕਾਬਲੇ ਕਰਵਾਏ ਜਾਦੇ ਹਨ। ਉਹਨਾ ਨੇ ਕਿਹਾ ਕਿ ਇਹ ਬੱਚੇ ਸਮਾਜ ਦਾ ਅਹਿਮ ਅੰਗ ਹਨ। ਜਿਹਨਾ ਨੂੰ ਵਿਸ਼ੇਸ ਸਿੱਖਿਆ ਅਤੇ ਵਿਸ਼ੇਸ ਸਹੁਲਤਾਂ ਲੋੜੀਦੀਆਂ ਹਨ। ਇਸ ਮੋਕੇ ਪੰਜਾਬ ਸਟੇਟ ਸਪੈਸਲ ਓੁਲੰਪਿਕਸਜ, ਸੰਗਰੂਰ ਵਿਖੇ ਹੋਇਆ ਖੇਡਾਂ ਵਿੱਚੋ ਜੇਤੂ ਅਤੇ ਨੇਤਰਹੀਣ ਬੱਚਿਆਂ ਦੇ ਅਮ੍ਰਿਤਸਰ ਵਿਖੇ ਹੋਏ ਰਾਸਟਰੀ ਪੱਧਰ ਮੁਕਾਬਲੇ ਵਿੱਚ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਵੀ ਸਨਮਾਨਤ ਕੀਤਾ । ਖੇਡ ਮੁਕਾਬਲੀਆਂ ਅਨੁਸਾਰ ਬੈਸਟ ਆਈ.ਈ.ਆਰ.ਟੀ. ਦਾ ਖਿਤਾਬ ਸ੍ਰੀ. ਸਤਪਾਲ ਅਤੇ ਸ੍ਰੀ. ਅਮਰਨਾਥ ਨੂੰ ਦਿੱਤਾ ਗਿਆ। ਬੈਸਟ ਆਈ.ਈ. ਵਲੰਟੀਅਰ ਦਾ ਖਿਤਾਬ ਰਜਿੰਦਰ ਕੌਰ, ਭਾਈ ਦੇਸ਼ਾ ਨੂੰ ਦਿੱਤਾ ਗਿਆ। ਇਸ ਮੋਕੇ ਸ੍ਰੀਮਤੀ. ਕਮਲਪ੍ਰੀਤ ਕੌਰ, ਈ.ਟੀ.ਟੀ., ਫਫੜੇ ਭਾਈਕੇ ਦਾ ਵਿਸ਼ੇਸ ਲੋੜਾਂ ਵਾਲੇ ਬੱਚਿਆਂ ਦੀ ਸਹਾਇਤਾ ਕਰਨ ਬਦਲੇ ਵਿਸ਼ੇਸ ਤੋਰ ਤੇ ਸਨਮਾਨਤ ਕੀਤਾ ਗਿਆ । ਅੱਜ ਤੱਕ ਵਧੀਆਂ ਸਹਿਯੌਗ ਦੇਣ ਵਾਲੇ ਮਾਪਿਆਂ ਦਾ ਵੀ ਸਨਮਾਨ ਕੀਤਾ ਗਿਆ । ਜਿਲਾ ਆਈ.ਈ.ਡੀ. ਕੋਆਰਡੀਨੇਟਰ ਬਲਵਿੰਦਰ ਸਿੰਘ ਬੁਢਲਾਡਾ ਨੇ ਕਿਹਾ ਕਿ ਅਜਿਹੇ ਬੱਚਿਆਂ ਦੀਆਂ ਹਰ ਤਰਾ ਦੀਆਂ ਗਤਿਵਿਧੀਆਂ ਕਰਵਾਉਣ ਲਈ ਇਹ ਕੰਪੋਨੇਟਂ ਹਮੇਸ਼ਾ ਤਤਪਰ ਰਹੇ ਹਨ । ਚੰਗੀ ਕਾਰਜਕਾਰੀ ਦਿਖਾਉਣ ਬਦਲੇ ਸ੍ਰੀ. ਰਾਕੇਸ਼ ਕੁਮਾਰ, ਡੀ.ਐਸ.ਈ., ਆਈ.ਆਰ.ਟੀ. ਅਤੇ ਆਈ.ਈ. ਵਲੰਟੀਅਰ ਦਾ ਵੀ ਸਨਮਾਨਤ ਕੀਤਾ ਗਿਆ । ਮੰਚ ਦੇ ਸੰਚਾਲਕ ਦੀ ਭੁਮਿਕਾ ਸ: ਮੇਜਰ ਸਿੰਘ ਗਿੱਲ, ਡੀ.ਆਰ.ਪੀ. (ਆਰ.ਟੀ.ਈ.) ਨੇ ਬਾਖੁਬੀ ਅਦਾ ਕੀਤੀ । ਇਸ ਮੋਕੇ ਸ੍ਰੀ. ਕੁੰਜ ਬਿਹਾਰੀ, ਡੀ.ਆਰ.ਪੀ. (ਐਸ.ਟੀ.ਆਰ.), ਸ੍ਰੀ. ਵਰੁਣ ਕੁਮਾਰ, ਏ.ਪੀ.ਸੀ. (ਫ), ਸਾਰੇ ਆਈ.ਈ.ਆਰ.ਟੀ., ਸਾਰੇ ਆਈ.ਈ. ਵਲੰਟੀਅਰ, ਬੱਚੇ ਅਤੇ ਮਾਪੇ ਆਦਿ ਹਾਜ਼ਿਰ ਸਨ ।

Post a Comment