ਸਰਦੂਲਗੜ੍ਹ 1 ਦਸੰਬਰ ( ਸਿੱਖਿਆ ਹਰ ਵਿਅਕਤੀ ਦਾ ਮੌਲਿਕ ਅਧਿਕਾਰ ਹੈ। ਇੱਕ ਵਿਅਕਤੀ ਦੇ ਸਰਵਪੱਖ ਵਿਕਾਸ ਲਈ ਸਿੱਖਿਆ ਅਹਿਮ ਰੋਲ ਅਦਾ ਕਰਦੀ ਹੈ। ਸਿੱਖਿਆ ਦੁਆਰਾ ਹੀ ਸਮਾਜ ਅਤੇ ਦੇਸ ਦਾ ਵਿਕਾਸ ਸੰਭਵ ਹੈ ਸਮਾਜ ਦੇ ਵਿਕਾਸ ਲਈ ਲੜਕੇ ਅਤੇ ਲੜਕੀਆ ਨੂੰ ਸਿੱਖਿਅਤ ਕਰਨਾ ਹੀ ਰਾਧੇ ਸਾਮ ਸਿੰਘਲਾ ਦਾ ਮਕਸਦ ਬਣ ਗਿਆ ਹੈ। ਰਾਧੇ ਸਾਮ ਸਿੰਗਲਾ ਨੇ ਪਿਛੜੇ ਹੋਏ ਇਲਾਕੇ ੱਿਵਚ ਬਹੁਤ ਸਾਰੀਆ ਸਿੱਖਿਅਤ ਸੰਸਥਾਵਾ ਨੂੰ ਕਾਇਮ ਕੀਤਾ ਹੈ। ਇਸ ਸਬੰਧ ਵਿੱਚ ਪਿਛਲੇ ਦਿਨ ਰਾਧੇ ਸਾਮ ਸਿੰਗਲਾ ਨੂੰ "ਇੰਡੀਰਾ ਗਾਧੀ ਸਦਭਾਵਨਾ ਐਵਾਰਡ" ਨਾਲ ਸ਼ੈਖਰ ਦੱਤ(ਗਵਰਨਰ ਛੱਤੀਸਗੜ੍ਹ), ਡਾ: ਭੀਸਮ ਨਰਾਇਣ ਸਿੰਘ (ਸਾਬਕਾ ਮੰਤਰੀ ਭਾਰਤ ਸਰਕਾਰ) ਅਤੇ ਮੈਬਰ ਪਾਰਲੀਮੈਟ ਸ੍ਰੀ ਰਾਮ ਕਿਸ਼ੋਰ ਦੁਆਰਾ ਨਵੀ ਦਿੱਲੀ ਵਿੱਖੇ ਸਨਮਾਨਿਤ ਕੀਤਾ ਗਿਆ। ਰਾਧੇ ਸਾਮ ਸਿੰਗਲਾ ਜੋ ਕਿ ਮੋਜੂਦਾ ਸਮਾ 'ਭਾਰਤ ਗਰੁੱਪ ਕਾਲਿਜਜ' ਦੇ ਚੇਅਰਮੈਨ ਦੀ ਪਦਵੀ ਤੇ ਕੰਮ ਕਰ ਰਹੇ ਹਨ।'ਭਾਰਤ ਗਰੁੱਪ ਕਾਲਿਜਜ' ਜਿਲ੍ਹਾ ਮਾਨਸਾ ਦਾ ਇੱਕੋ-ਇੱਕ ਇੰਟੀਗਰੇਟਡ ਕੈਪਸ ਹੈ। ਜਿਸ ਵਿਚ ਇੰਜੀਨੀਅਰ ਅਤੇ ਮੈਨਜਮੈਟ ਦੇ ਕੋਰਸ ਕਰਵਾਏ ਜਾ ਰਹੇ ਹਨ। ਇਸ ਤੋ ਇਲਾਵਾ ਰਾਧੇ ਸਾਮ ਸਿੰਗਲਾ ਅਨੇਕ ਸੋਸਲ ਗਤੀਵਿਧੀਆ ਵਿੱਚ ਵੀ ਸਾਮਿਲ ਰਹਿੰਦੇ ਹਨ। ਰਾਧੇ ਸਾਮ ਸਿੰਗਲਾ ਪਿਛਲੇ ਵੀਹ ਸਾਲਾ ਤੋ ਸਿੱਖਿਆ ਨੂੰ ਉਜਾਗਰ ਕਰਨ ਲਈ ਇਨ੍ਹਾਂ ਸਿੱਖਿਅਤ ਸੰਸਥਾਵਾ ਨੂੰ ਚਲਾ ਰਹੇ ਹਨ।ਉਹਨਾ ਦਾ ਕਹਿਣਾ ਹੈ ਕਿ ਸਿੱਖਿਆ ਹਰ ਇੱਕ ਨਾਗਰਿਕ ਦਾ ਜਨਮ ਸਿੱਧ ਅਧਿਕਾਰ ਹੈ। ਇਸ ਲਈ ਸਾਡਾ ਇਹ ਕਰਤੱਵ ਹੈ ਕਿ ਅਸੀ ਹਰ ਨਾਗਰਿਕ ਨੂੰ ਸਿੱਖਿਆ ਗ੍ਰਾਹਿਣ ਲਈ ਮਦਦ ਕਰੀਏ।

Post a Comment