ਝੁਨੀਰ, 2 ਦਸੰਬਰ (ਸੰਜੀਵ ਸਿੰਗਲਾ): ਓਮ ਸਾਂਈ ਚੈਰੀਟੇਵਲ ਟਰੱਸਟ ਸਰਦੂਲਗੜ੍ਹ ਵੱਲੋ ਪਿੰਡ ਰੋੜਕੀ ਵਿੱਖੇ ਇਕ ਮੁਫਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਮਥੁਰਾ ਦਾਸ ਗਰਗ ਨੇ ਦੱਸਿਆਂ ਕਿ ਕੈਂਪ ‘ਚ 200 ਮਰੀਜਾ ਨੂੰ ਚੈਂਕਅਪ ਕਰਕੇ ਮੁਫਤ ਦਵਾਈਆਂ ਦਿੱਤੀਆ।ਮਰੀਜ਼ਾ ਦਾ ਚੈਕਅਪ ਕਰਨ ਲਈ ਡਾਕਟਰ ਰਾਮ ਕੁਮਾਰ ਸੋਨੀ ਬੀ.ਈ.ਐਮ.ਐਸ., ਡਾਕਟਰ ਲਵਪ੍ਰੀਤ ਕੌਰ ਐਮ.ਬੀ.ਬੀ.ਐਸ. ਨੇ ਮਰੀਜਾ ਦਾ ਚੰਗੀ ਤਰਾ ਚੈਕਅਪ ਕਰਕੇ ਦਵਾਈਆਂ ਦਿੱਤੀਆਂ।ਜਿਕਰਯੋਗ ਹੈ ਕਿ ਇਸ ਟਰੱਸਟ ਵੱਲੋ ਹਰ ਮਹੀਨੇ ਵੱਖ-ਵੱਖ ਪਿੰਡਾਂ ‘ਚ ਇੱਕ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ‘ਚ ਲੋੜਬੰਦ ਅਤੇ ਗਰੀਬ ਵਿਆਕਤੀਆ ਨੂੰ ਮੁਫਤ ਸਿਹਤ ਸਹੂਲਤਾ ਦਾ ਪ੍ਰਬੰਧ ਕੀਤਾ ਜਾਂਦਾ ਹੈ।ਟਰੱਸਟ ਵੱਲੋ ਸਮੇਂ-ਸਮੇਂ ਸਿਰ ਪੌਦੇ ਲਗਾਏ ਜਾ ਰਹੇ ਹਨ ਅਤੇ ਗਰੀਬ ਬੱਚਿਆ ਨੂੰ ਕਿਤਾਬਾ-ਕਾਪੀਆਂ, ਬੂਟ ਜੁਰਬਾ ਅਤੇ ਕੋਟੀਆਂ ਆਦਿ ਵੀ ਦਿੱਤੀਆਂ ਜਾਂਦੀਆਂ ਹਨ।ਇਸ ਮੌਕੇ ਤੇ ਰਜੀਵ ਕੁਮਾਰ ਸਿੰਗਲਾ, ਮਨਦੀਪ ਸਿੰਘ ਸੈਕਟਰੀ, ਰਣਜੀਤ ਕੁਮਾਰ, ਅਵਤਾਰ ਸਿੰਘ ਫਾਰਮਾਸਿਸਟ, ਮੰਜੂ ਬਾਲਾ, ਸਤਪਾਲ ਸਿੰਗਲਾ, ਹਮਾਸ਼ੂ ਗਰਗ, ਗੋਰਾ ਸਿੰਘ ਆਦਿ ਹਾਜ਼ਿਰ ਸਨ।


Post a Comment