450 ਮਰੀਜਾਂ ਨੂੰ ਕੀਤਾ ਗਿਆ ਚੈਕ
ਲੁਧਿਆਣਾ 25 ਦਸੰਬਰ ( ਸਤਪਾਲ ਸੋਨ) ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਅਤੇ ਸ਼ੰਕਰਾ ਆਈ ਹਸਪਤਾਲ ਵੱਲੋਂ ਅੱਖਾਂ ਦਾ 9ਵਾਂ ਫ੍ਰੀ ਅਪਰੇਸ਼ਨ ਮੈਡੀਕਲ ਕੈਂਪ ਗੁਰਦੁਆਰਾ ਜਵੱਦੀ ਟਕਸਾਲ ਲੁਧਿਆਣਾ ਵਿਖੇ ਲਗਾਇਆ ਗਿਆ ਜਿਸਦਾ ਉਦਘਾਟਨ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਆਪਣੇ ਕਰਕਮਲਾਂ ਨਾਲ ਕੀਤਾ। ਕੈਂਪ ਨੂੰ ਹਿਊਮਨ ਰਾਈਟ ਐਂਡ ਕ੍ਰਾਈਮ ਪ੍ਰੋਵੈਨਸ਼ਨ ਕੌਂਸਿਲ ਅਤੇ ਬਾਬਾ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ ਨੇ ਭਰਪੂਰ ਸਹਿਯੋਗ ਦਿੱਤਾ । ਜਵੱਦੀ ਟਕਸਾਲ ਦੇ ਗੁਰਦੁਆਰਾ ਸਾਹਿਬ ਵਿਖੇ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਗਿਆ । ਅਰਦਾਸ ਉਪਰੰਤ ਸੰਗਤ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਪੰਜਾਬ ਸਰਕਾਰ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਮਨੁੱਖਤਾ ਦੇ ਭਲੇ ਲਈ ਇਸ ਤਰ•ਾਂ ਦੇ ਕੈਂਪ ਲਾਉਣੇ ਬਹੁਤ ਵੱਡਾ ਪੁੰਨ ਹੈ ਸਾਡੇ ਗੁਰੂਆਂ ਨੇ ਵੀ ਸਰਬੱਤ ਦਾ ਭਲਾ ਮੰਗਿਆ ਹੈ । ਸ਼੍ਰੀ ਹਰਿਮੰਦਰ ਸਾਹਿਬ ਦੇ ਵੀ ਚਾਰ ਦਰਵਾਜੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਹਰਿਮੰਦਰ ਸਾਹਿਬ ਸਾਰਿਆਂ ਦਾ ਸਾਂਝਾ ਹੈ ਜਿਸ ਦੀ ਨੀਅ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮੁਸਲਮਾਨ ਫਕੀਰ ਸਾਈਂ ਮੀਆ ਮੀਰ ਜੀ ਤੋਂ ਰੱਖਵਾ ਕੇ ਇਹ ਸਿੱਧ ਕਰ ਦਿੱਤਾ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਅਕਾਲ ਪੁਰਖ ਦੇ ਜੀਵ ਹਨ । ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਗੁਰੂ ਸਾਹਿਬਾਂ ਦੀ ਬਾਣੀ ਤੋਂ ਇਲਾਵਾ ਵੱਖ-ਵੱਖ ਸਮਾਜੀ ਜਾਤਾਂ ਨਾਲ ਸਬੰਧ ਰੱਖਣ ਵਾਲੇ ਭਗਤਾਂ ਦੀ ਬਾਣੀ ਹੈ ਜਿਸ ਨੂੰ ਗੁਰੂ ਸਾਹਿਬਾਂ ਨੇ ਉਚੱਤਾ ਦੇ ਕੇ ਸੱਭ ਨੂੰ ਕਿਹਾ ਕਿ ਅੱਜ ਤੋਂ ਬਾਅਦ ਸ਼ਬਦ ਗੁਰੂ ਗ੍ਰੰਥ ਸਾਹਿਬ ਹੈ । ਉਨ•ਾਂ ਕਿਹਾ ਕਿ ਸਾਡੀ ਸਰਕਾਰ ਗਰੀਬ ਵਰਗ ਦੀਆਂ ਔਰਤਾਂ ਲਈ ਕਾਫੀ ਕੁਝ ਕਰ ਰਹੀ ਹੈ । ਇਸ ਮੌਕੇ ਸੰਤ ਅਮੀਰ ਸਿੰਘ ਮੁੱਖੀ ਜਵੱਦੀ ਟਕਸਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਹੋਰ ਸ਼ਖਸ਼ੀਅਤਾਂ ਦੇ ਸਨਮਾਨ ਤੋਂ ਬਾਅਦ ਬਾਬਾ ਬੁੱਢਾ ਜੀ ਵੈਲਫੇਅਰ ਸੁਸਾਇਟੀ ਵੱਲੋਂ ਤੇ ਸੰਤ ਅਮੀਰ ਸਿੰਘ ਵੱਲੋਂ ਸਿਹਤ ਮੰਤਰੀ ਦੇ ਪਹਿਲੀ ਵਾਰ ਗੁਰਦੁਆਰਾ ਸਾਹਿਬ ਆਉਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਟੇਜ ਦਾ ਸੰਚਾਲਨ ਸੁਸਾਇਟੀ ਦੇ ਪ੍ਰੈਸ ਸਕੱਤਰ ਭਾਈ ਰਵਿੰਦਰ ਸਿੰਘ ਦੀਵਾਨਾ ਨੇ ਕੀਤਾ । ਇਸ ਮੌਕੇ ਰਜਿੰਦਰ ਭੰਡਾਰੀ ਸਾਬਕਾ ਪ੍ਰਧਾਨ, ਪ੍ਰਵੀਨ ਬਾਂਸਲ ਡਿਪਟੀ ਮੇਅਰ, ਰਜਨੀਸ਼ ਧਿਮਾਨ, ਜਗਬੀਰ ਸਿੰਘ ਸੋਖੀ ਕੌਂਸਲਰ, ਕਮਲਇੰਦਰ ਸਿੰਘ ਠੇਕੇਦਾਰ, ਪਰਉਪਕਾਰ ਸਿੰਘ ਘੁੰਮਣ ਐਡਵੋਕੇਟ, ਜਤਿੰਦਰ ਸਿੰਘ ਗਲੋਤਰਾ, ਬੀਬੀ ਸੁਰਿੰਦਰ ਕੌਰ ਦਿਆਲ, ਗੁਰਦੀਪ ਸਿੰਘ ਗੋਸ਼ਾ, ਗੁਲਵੰਤ ਭੰਬੀ, ਗੁਰਪ੍ਰੀਤ ਸਿੰਘ ਬੱਬਲ, ਸਰੂਪ ਸਿੰਘ ਤਲਵੰਡੀ, ਰਾਗੀ ਅਰਸ਼ਦੀਪ ਸਿੰਘ, ਸੀ.ਐਮ.ਓ. ਸੁਭਾਸ਼ ਬੱਤਾ, ਮਨਜੀਤ ਸਿੰਘ ਐਸ.ਐਮ.ਓ., ਭੁਪਿੰਦਰ ਸਿੰਘ ਭਿੰਦਾ, ਖਜਾਨ ਸਿੰਘ ਮਠਾਰੂ, ਡਾ. ਸੁਰਜੀਤ ਸਿੰਘ, ਰਣਜੀਤ ਕੌਰ ਭੋਲੀ, ਪ੍ਰਿਤਪਾਲ ਸਿੰਘ ਖਾਲਸਾ, ਗਗਨਦੀਪ ਸਿੰਘ ਡੰਗ, ਪਰਨੀਤ ਸਿੰਘ ਨਾਗਪਾਲ, ਮਨਜੀਤ ਸਿੰਘ ਦੁੱਗਰੀ, ਪਰਮਜੀਤ ਸਿੰਘ ਸੋਢੀ, ਅਵਤਾਰ ਸਿੰਘ ਬਿੰਜਲ, ਨਵਦੀਪ ਸਿੰਘ, ਪਡਿੰਤ ਮਦਨ ਮੋਹਨ, ਤਰਸੇਲ ਲਾਲ, ਵੈਲਫੇਅਰ ਸੁਸਾਇਟੀ ਕਰਨੈਲ ਸਿੰਘ ਨਗਰ ਦੇ ਸਾਰੇ ਅਹੁੱਦੇਦਾਰ ਤੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ । ਸ਼ੰਕਰਾ ਆਈ ਹਸਪਤਾਲ ਦੇ ਡਾਕਟਰਾਂ ਦੀ ਟੀਮ ਅਨੁਸਾਰ 450 ਮਰੀਜਾਂ ਦੀਆਂ ਅੱਖਾਂ ਚੈਕ ਕੀਤੀਆਂ ਗਈਆਂ ਜਿੰਨ•ਾਂ ਵਿੱਚੋਂ 96 ਦੇ ਉਪਰੇਸ਼ਨ ਕਰਾਉਣ ਵਾਲੇ ਮਰੀਜ ਸਨ ਪਰ ਬੀ.ਪੀ. ਤੇ ਸ਼ੁਗਰ ਹੋਣ ਕਾਰਨ ਉਨ•ਾਂ ਵਿੱਚੋਂ 36 ਮਰੀਜ ਉਪਰੇਸ਼ਨ ਲਈ ਚੁਣੇ ਗਏ।

Post a Comment