ਝੁਨੀਰ 15 ਦਸੰਬਰ (ਸੰਜੀਵ ਸਿੰਗਲਾ) ਪੰਜਾਬ ਸਰਕਾਰ ਵੱਲੋ ਪੁਲਿਸ ਅਤੇ ਪਬਲਿਕ ਨਾਲ ਸਾਂਝ ਵਧਾਉਣ ਲਈ ਸੀ.ਪੀ.ਐਸ.ਸੀ. ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਮਾਨਸਾ ਦੇ ਦਿਸਾ ਨਿਰਦੇਸਾ ਤਹਿਤ ਡੀ.ਐਸ.ਪੀ. ਸਰਦੂਲਗੜ੍ਹ ਦੀ ਅਗਵਾਈ ‘ਚ ਅੱਜ ਪਿੰਡ ਮੀਰਪੁਰ,ਆਦਮਕੇ,ਦਾਨੇਵਾਲਾ ਅਤੇ ਝੁਨੀਰ ਵਿਖੇ ਵੱਖ-ਵੱਖ ਥਾਣਿਆ ਦੀਆ ਕਮੇਟੀਆ ਤੇ ਪਿੰਡ ਨਿਵਾਸੀਆ ਨੂੰ ਇਕੱਠੇ ਕਰਕੇ ਸਾਂਝ ਕੇਦਰਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਮੌਕੇ ਤੇ ਆਈਆ ਕਈ ਦਰਖਾਸਤਾ ਦਾ ਨਿਪਟਾਰਾ ਵੀ ਕੀਤਾ ਗਿਆ ਇਸ ਮੌਕੇ ਡੀ.ਐਸ.ਪੀ.ਸਰਦੂਲਗੜ੍ਹ ਰਾਕੇਸ ਕੁਮਾਰ ਅਤੇ ਥਾਣਾ ਮੁੱਖੀ ਝੁਨੀਰ ਰਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਸਾਨੂੰ ਹੁਣ ਆਪਣੇ ਹਰ ਕਿਸਮ ਦੇ ਮਸਲੇ ਲਈ ਸਰਦੂਲਗੜ੍ਹ ਵਿਖੇ ਬਣਾਏ ਗਏ ਸਾਂਝ ਕੇਦਰ ਦਾ ਵਧੇਰੇ ਲਾਭ ਲੈਣਾ ਚਾਹੀਦਾ ਹੈ ਉਥੇ ਤੁਸੀ ਅਪਣਾ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਕਿਸੇ ਵੀ ਕੰਮ ਵਾਰੇ ਜਾਣਕਾਰੀ ਹਾਸਿਲ ਕਰ ਸਕਦੇ ਹੋ ਇਸ ਮੌਕੇ ਹੋਲਦਾਰ ਬਲਵੰਤ ਸਿੰਘ ਭੀਖੀ ਨੇ ਇਕੱਠੇ ਹੋਏ ਲੋਕਾ ਨੂੰ ਪੁਲਿਸ ਵਿਭਾਗ ਵੱਲੋ ਤਿਆਰ ਕੀਤੀ ਗਈ ਸੀ.ਡੀ. ਰਾਹੀ ਅਤੇ ਸਬੋਧਨ ਕਰਕੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਥਾਣਾ ਸਰਦੂਲਗੜ੍ਹ ਦੀ ਗਲੋਬਲ ਵਿਸਟਰ ਵੀਕ ਕਮੇਟੀ ਦੇ ਚੇਅਰਮੈਨ ਜਤਿੰਦਰ ਸੋਢੀ ਪ੍ਰਧਾਨ ਤਰਸੇਮ ਚੰਦ ਭੋਲੀ,ਸੁੱਖਾ ਭਾਊ ਅਤੇ ਝੁਨੀਰ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਸਿੱਧੂ,ਨੌਹਰ ਚੰਦ ਤਾਇਲ,ਸਰਪੰਚ ਮਿਲਖਾ ਸਿੰਘ ਦਾਨੇਵਾਲਾ,ਸਾਬਕਾ ਸਰਪੰਚ ਗੁਰਚੇਤ ਸਿੰਘ ਖਿਆਲੀ ਚਹਿਲਾਵਾਲੀ,ਰਣਜੀਤ ਸਿੰਘ ਮਾਖੇਵਾਲਾ,ਚਰਨਜੀਤ ਕੌਰ ਬੁਰਜ,ਨੈਬ ਸਿੰਘ ਖਨਾਲੀਆ ਝੁਨੀਰ,ਸਰਪੰਚ ਸੁਖਜੀਤ ਕੌਰ ਨੰਦਗੜ,ਗੁਰਪ੍ਰੀਤ ਕੌਰ ਸਾਬਕਾ ਸਰਪੰਚ ਕੌਰਵਾਲਾ ਆਦਿ ਹਾਜਿਰ ਸਨ।

Post a Comment