ਕੋਟਕਪੂਰਾ/17ਦਸੰਬਰ /ਜੇ.ਆਰ.ਅਸੋਕ/ਮਾਸਟਰ ਕੇਡਰ ਯੂਨੀਅਨ ਜਿਲ•ਾਂ ਇਕਾਈ ਫਰੀਦਕੋਟ ਦੀ ਮੀਟਿੰਗ ਜਿਲ•ਾਂ ਪ੍ਰਧਾਨ ਚਮਕੌਰ ਸਿੰਘ ਦੀ ਅਗਵਾਈ ਵਿੱਚ ਸ.ਸ.ਸ.ਸ. ਕੋਟਕਪੂਰਾਵਿਖੇ ਕੀਤੀ ਗਈ। ਜਿਸ ਵਿੱਚ ਬਲਾਕਾਂ ਦੀਆ ਚੌਣਾ ਅਤੇ ਜਨਵਰੀ 13 ਵਿੱਚ ਜਿਲ•ਾਂ ਪ੍ਰਧਾਨ ਦੀ ਦੁਬਾਰਾ ਚੌਣ ਜਿਲ•ੇ ਵਿੱਚ ਮਾਸਟਰ ਕੇਡਰ ਦੀ ਹੋ ਰਹੀ ਮੈਬਰਸਿਪ ਦਾ ਜਾਇਜ਼ਾਂ ਲਿਆ ਗਿਆ । ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਅਵਤਾਰ ਸਿੰਘ ਸਹੋਤਾ ਨੇ ਕਿਹਾ ਕਿ ਇਸ ਮੀਟਿੰਗ ਨੂੰ ਵੱਖ ਵੱਖ ਬੁਲਾਰਿਆ ਤੋ ਇਲਾਵਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਦੇ ਨਿਯਮਾ ਅਨੂਸਾਰ ਪੰਜਾਹ ਫੀਸਦੀ ਡੀ.ਏ. ਮੁਢਲੀ ਤਨਖਾਹ ਵਿੱਚ ਜੋੜਨਦੀ ਮੰਗ ਕੀਤੀ। ਉਨ•ਾਂ ਨੇ ਕਿਹਾ ਕਿ ਹੁਣ ਡੀ.ਏ ਦੀ ਕਿਸ਼ਤ ਬਹੱਤਰ ਫੀਸਦੀ ਹੋ ਚੁੱਕੀ ਹੈ। ਤੇ ਜਨਵਰੀ ਦੀ ਕਿਸ਼ਤ ਵੀ ਸਮੇ ਸਿਰ ਦੇਣ ਦੀ ਮੰਗ ਨੂੰ ਉਠਾਇਆ ਕਿ ਮਾਸਟਰ ਕਾਰਡ ਦੀ ਸੀਨੀਅਰਤਾ ਦੀ ਸੂਚੀ ਨਵੇ ਸਿਰੇ ਤੋ ਬਣਾਉਣ ,ਪ੍ਰਿੰਸੀਪਲ ਦੀ ਤਰੱਕੀ 25% ਕੋਟਾ ਨਿਰਧਾਰਤ ਕਰਨ 4-9-14 ਸਕੇਲ ਪ੍ਰੋਟਿਕਟ ਕਰਨਾਂ, ਮੁੱਖ ਅਧਿਆਪਕਾਂ ਦੀ ਠੇਕਾ ਭਰਤੀ ਬੰਦ ਕਰਨਾ, ਮੁੱਖ ਅਧਿਆਪਕਾ, ਤੇ ਲੈਕਚਰਾਰਾਂ ਦੇ ਲਿਫਟ ਆਊਟ ਕੇਸਾਂ ਦੀ ਜਲਦੀ ਨਿਪਟਾਰਾ ਕਰਨਾ ਆਦਿ ਹੱਕੀ ਮੰਗਾਂ ਲਈ ਅਸੀ ਸਾਰੀ ਯੂਨੀਅਨ ਸਦਾ ਸੰਘਰਸੀਲ ਰਹਾਂਗੇ । ਇਸ ਮੌਕਾ ਗੁਰਜੀਤ ਸਿੰਘ , ਤਰਸੇਮ ਸਿੰਘ ਮੌਗਾ ,ਰੇਸ਼ਮ ਸਿੰਘ ,ਹਰਦੀਪ ਸਿੰਘ ਅਸੋਕ ਕੁਮਾਰ ਜਗਦੇਵ ਸਿੰਘ ,ਗੁਰਨਾਮ, ਗੁਰਨੇਕ ਜਟਾਂਣਾ ,ਇੰਦਰਜੀਤ ਸਿੰਘ ਆਦਿ ਆਗੂਆ ਸਬੋਧਨ ਕੀਤਾ।

Post a Comment