ਸੰਗਰੂਰ, 15 ਦਸੰਬਰ (ਸੂਰਜ ਭਾਨ ਗੋਇਲ)- ਪੰਜਾਬ ਅੰਦਰ ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਸੂਬੇ ਦੀ ਸਰਕਾਰ ਵੱਲੋਂ ਚਾਰ ਨਵੇਂ ਥਰਮਲ ਪਲਾਂਟ ਲਗਾ ਕੇ 6500 ਮੈਗਾਵਾਟ ਬਿਜਲੀ ਨੂੰ ਦੁੱਗਣੀ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਬਿਜਲੀ ਤੋਂ ਬਿਨ•ਾਂ ਕੋਈ ਸਟੇਟ ਤਰੱਕੀ ਨਹੀ ਕਰ ਸਕਦੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਸਥਾਨਕ ਰਣਬੀਰ ਕਾਲਜ ਰੋਡ ਨੇੜੇ ਪੈਟਰੋਲ ਪੰਪ ਦੇ ਸਾਹ•ਮਣੇ ਸੋਲਰ ਸਿਸਟਮ ਦੇ ਸ਼ੋ ਰੂਮ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ•ਾਂ ਨਾਲ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਵੀ ਹਾਜ਼ਰ ਸਨ। ਸ੍ਰੀ ਗਰਗ ਨੇ ਕਿਹਾ ਪਿਛਲੀ ਕਾਂਗਰਸ ਦੀ ਸਰਕਾਰ ਸਮੇਂ ਬਿਜਲੀ ਦੀ ਪੈਦਾਵਾਰ ਵਿੱਚ ਵਾਧਾ ਕਰਨ ਲਈ ਕੋਈ ਯਤਨ ਨਹੀ ਕੀਤਾ ਗਿਆ। ਬਲਕਿ ਕਾਂਗਰਸ ਪਾਰਟੀ ਦੇ ਰਾਜ ਵਿੱਚ ਬਿਜਲੀ ਦੀ ਘਾਟ ਕਾਰਨ ਆਮ ਜਨਜੀਵਨ ਤੇ ਬਹੁਤ ਮਾੜਾ ਪ੍ਰਭਾਵ ਪਿਆ। ਉਨ•ਾਂ ਕਿਹਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸੋਚ ਦੇ ਕਾਰਨ ਸੂਬੇ ਦੇ ਲੋਕਾਂ ਅਤੇ ਪੰਜਾਬ ਦੇ ਕਿਸਾਨਾਂ ਨੂੰ ਕਰੋੜਾਂ ਰੁਪਏ ਦੀ ਬਿਜਲੀ ਸਬਸਿਡੀ ਦੇ ਦਿੱਤੀ ਗਈ। ਉਨ•ਾਂ ਇਸ ਮੌਕੇ ਪੇਡਾ ਦੇ ਡਾਇਰੈਕਟਰ ਵਿਨਰਜੀਤ ਸਿੰਘ ਗੋਲਡੀ ਨੂੰ ਜ਼ਿਲ•ਾ ਸੰਗਰੂਰ ਵਿੱਚ ਸਟੇਟ ਦਾ ਸਭ ਤੋਂ ਵੱਡਾ ਸੋਲਰ ਸਿਸਟਮ ਦਾ ਸ਼ੋਰੂਮ ਲਿਆਉਣ ’ਤੇ ਸ਼ਲਾਘਾ ਕੀਤੀ। ਉਨ•ਾ ਕਿਹਾ ਅੱਜ ਦੇ ਸਮੇਂ ਵਿੱਚ ਵਾਤਾਵਰਣ ਨੂੰ ਸਾਫ਼ ਸੁਥਰਾਂ ਰੱਖਣ ਲਈ ਸੋਲਰ ਸਿਸਟਮ ਬਹੁਤ ਹੀ ਲਾਹੇਵੰਦ ਪ੍ਰੋਜੈਕਟ ਹੈ। ਇਸਦੇ ਨਾਲ ਬਿਜਲੀ ਦੀ ਭਾਰੀ ਮਾਤਰਾ ਵਿੱਚ ਬਚਤ ਕੀਤੀ ਜਾ ਸਕਦੀ ਹੈ। ਇਸ ਮੌਕੇ ਸ੍ਰੀ ਵਿਸ਼ਾਲ ਗਰਗ, ਸੰਜੀਵ ਬਾਂਸਲ, ਜਸਵਿੰਦਰ ਸਿੰਘ ਐਮ.ਸੀ, ਸੁਖਬੀਰ ਸਿੰਘ ਪੂਨੀਆਂ, ਹਰਿੰਦਰ ਖਾਲਸਾ ਐਮ.ਸੀ, ਰਾਜਕੁਮਾਰ ਅਰੋੜਾ ਸਮਾਜ ਸੇਵੀ ਅਤੇ ਹੋਰ ਹਾਜ਼ਰ ਸਨ।


Post a Comment