ਕਿਸਾਨਾਂ ਵੱਲੋਂ ਤਿੱਖੇ ਸੰਘਰਸ ਦੀ ਚੇਤਾਵਨੀ ।
ਬੱਧਨੀ ਕਲਾਂ 5 ਦਸੰਬਰ ( ਚਮਕੌਰ ਲੋਪੋਂ ) 18 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਿੰਡ ਕਿਲੀ ਚਹਿਲ ਵਿਖੇ ਪੰਜਾਬ ਦੀ ਸੱਤਾਧਾਰੀ ਪਾਰਟੀ ਵੱਲੋਂ 200 ਏਕੜ ਜਮੀਨ ਠੇਕੇ ਤੇ ਲੈ ਕੇ ਕੀਤੀ ਗਈ ਮਹਾਂ ਵਿਕਾਸ ਰੈਲੀ ਵਿੱਚੋਂ 40 ਏਕੜ ਦੇ ਮਾਲਕ ਕਿਸਾਨਾਂ ਨੂੰ ਆਏ ਇਸ ਹੁਕਮ ਨੇ ਕਿਸਾਨਾਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ ਕਿ ਜਾਂ ਠੇਕਾ ਵਾਪਿਸ ਕਰੋ ਜਾਂ ਨਤੀਜੇ ਭੁਗਤੋ । ਪੀੜ•ਤ ਕਿਸਾਨਾਂ ਨੇ ’ਚੇਤਾਵਨੀ’ ਦਿੱਤੀ ਹੈ ਕਿ ਜੇਕਰ ਪ੍ਰਸ਼ਾਸ਼ਨ ਨੇ ਕਿਸਾਨਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਨਾ ਬੰਦ ਨਾਂ ਕੀਤਾ ਤਾਂ ਕਿਸਾਨ ਜੰਥੇਬੰਦੀਆਂ ਨਾਲ ਰਾਬਤਾ ਬਣਾ ਕੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਤਿਆਰ ਕੀਤੀ ਜਾਵੇਗੀ। ਇਸ ਸੰਬੰਧੀ ਬੀਤੇ ਕੱਲ• ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਵਿਸ਼ੇਸ਼ ਮੀਟਿੰਗ ਕਰਕੇ, ਕਿਸਾਨਾਂ ਨਾਲ ਡਟਣ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਪੀੜਿ•ਤ ਕਿਸਾਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ, ਉੱਪ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਅਤੇ ਹਲਕਾ ਵਿਧਾਇਕ ਨੂੰ ਭੇਜੇ ਪੱਤਰਾਂ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਦਿੰਦਿਆਂ, ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਪੀੜਿ•ਤ ਕਿਸਾਨ ਗੁਰਨਾਮ ਸਿੰਘ ਨੇ ਸਾਥੀ ਕਿਸਾਨਾਂ ਦੀ ਹਾਜ਼ਰੀ ਵਿਚ ਦੋਸ਼ ਲਾਇਆ ਕਿ ਅਕਾਲੀ ਦਲ ਦੇ ਆਗੂਆਂ ਵੱਲੋਂ ਇਹ ਕਹਿ ਕਿ ਪੈਸੇ ਵਾਪਸ ਮੰਗੇ ਜਾ ਰਹੇ ਹਨ ਕਿ ਕਿਸਾਨਾਂ ਨੇ ਜਾਣ-ਬੁੱਝ ਕੇ ਕਣਕ ਨੂੰ ਪਾਣੀ ਲਗਾ ਦਿੱਤਾ ਜਿਸ ਕਾਰਨ ਜ਼ਮੀਨ ਰੈਲੀ ਲਈ ਨਹੀਂ ਵਰਤੀ ਜਾ ਸਕੀ ਜਦੋਂਕਿ ਅਸਲੀਅਤ ਵਿਚ ਪਾਵਰਕਾਮ ਨੇ ਰੈਲੀ ਵਾਲੇ ਇਲਾਕੇ ’ਚ ਕਿਸਾਨਾਂ ਦੀਆਂ ਖ਼ੇਤੀ ਮੋਟਰਾਂ ਦੇ ਕੁਨੈਕਸ਼ਨ ਇੱਕ ਮਹੀਨਾ ਪਹਿਲਾਂ ਹੀ ਕੱਟ ਦਿੱਤੇ ਸਨ। ਉਨ•ਾਂ ਕਿਹਾ ਕਿ ਉਸਦੀ 6 ਏਕੜ ਜ਼ਮੀਨ ਤੋਂ ਇਲਾਵਾ ਸੁਰਜੀਤ ਸਿੰਘ ਪੁੱਤਰ ਸੰਤ ਸਿੰਘ 5 ਏਕੜ, ਸਾਬਕਾ ਸੂਬੇਦਾਰ ਕਰਮ ਸਿੰਘ ਪੁੱਤਰ ਬਿਸ਼ਨ ਸਿੰਘ 2 ਏਕੜ, ਰਾਮ ਸਿੰਘ ਪੁੱਤਰ ਭਾਗ ਸਿੰਘ 4 ਏਕੜ, ਬਿੱਕਰ ਸਿੰਘ ਪੁੱਤਰ ਗੁਰਬਚਨ ਸਿੰਘ 2 ਏਕੜ, ਕੁਲਦੀਪ ਸਿੰਘ ਪੁੱਤਰ ਜ਼ੋਰਾ ਸਿੰਘ 3 ਏਕੜ, ਸੁਖਦੇਵ ਸਿੰਘ ਪੁੱਤਰ ਗੁਲਜ਼ਾਰਾ ਸਿੰਘ ਸਾਢੇ ਛੇ ਏਕੜ, ਬਖਤੌਰ ਸਿੰਘ ਪੁੱਤਰ ਗੁਰਦਿੱਤ ਸਿੰਘ ਡੇਢ ਏਕੜ, ਨੱਥਾ ਸਿੰਘ ਪੁੱਤਰ ਅਮਰ ਸਿੰਘ ਸਵਾ ਏਕੜ ਅਥੇ ਅਵਤਾਰ ਸਿੰਘ ਕੋਲੋ ਅੱਧਾ ਏਕੜ ਜ਼ਮੀਨ ਦਾ ਦਿੱਤਾ ਠੇਕਾ ਜ਼ਬਰੀ ਵਾਪਸ ਮੰਗਿਆ ਜਾਂ ਰਿਹਾ ਹੈ। ਇਸ ਸੰਬੰਧੀ ਜਦੋਂ ਕਿਸਾਨਾਂ ਖਿਲਾਫ ਸ਼ਿਕਾਇਤਕਰਤਾ ਪਿੰਡ ਚੂਹੜਚੱਕ ਦੇ ਸਰਪੰਚ ਕੁਲਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ•ਾਂ ਦੱਸਿਆ ਕਿ ਅਕਾਲੀ ਦਲ ਦੀ ਮਹਾਂ ਰੈਲੀ ਲਈ 20 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਲਈ ਜ਼ਮੀਨ ’ਚੋਂ 40 ਕਿੱਲੇ ਜ਼ਮੀਨ ’ਚ ਪਾਣੀ ਲੱਗਾ ਹੋਣ ਕਾਰਨ ਉਸਦੀ ਵਰਤੋਂ ਨਹੀਂ ਕੀਤੀ ਗਈ ਅਤੇ ਰੈਲੀ ਹੋਣ ਸਮੇਂ ਹੀ ਇੰਨ•ਾਂ ਕਿਸਾਨਾਂ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਸਾਲ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਵੱਲੋਂ ਪੈਸੇ ਨਹੀਂ ਵਾਪਿਸ ਕੀਤੇ ਜਾਂ ਰਹੇ। ਕੀ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ?
ਇਸ ਸਬੰਧੀ ਅਕਾਲੀ ਦਲ ਦੇ ਜਿਲ•ਾ ਪ੍ਰਧਾਨ ਤੀਰਥ ਸਿੰਘ ਮਾਹਲਾ ਨੇ ਵੀ ਕਿਸਾਨਾਂ ਵੱਲੋਂ ਜਾਣਬੁੱਝ ਕੇ ਵਾਪਿਸ ਨਾਂ ਕਰਨ ਦੀ ਪੁਸਟੀ ਕੀਤੀ ਹੈ।ਇਸ ਸੰਬੰਧੀ ਜ਼ਿਲਾ ਮੋਗਾ ਦੇ ਪੁਲਸ ਮੁਖੀ ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਸੰਬੰਧੀ ਪੁਲਸ ਪਾਸ ਇੱਕ ਸਰਪੰਚ ਵੱਲੋਂ ਦਰਖਾਸਤ ਪਹੁੰਚੀ ਹੈ ਅਤੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
-ਹਲਫੀਆ ਬਿਆਨ ਅਤੇ ਭੇਜੇ ਪੱਤਰਾਂ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਜਾਰੀ ਕਰਦੇ ਹੋਏ ਕਿਸਾਨ। ਫੋਟੋ : ਚਮਕੌਰ ਲੋਪੋਂ


Post a Comment