ਲੁਧਿਆਣਾ, 4 ਜਨਵਰੀ (ਸਤਪਾਲ ਸੋਨ9) ਭਾਰਤ ਦੇ ਚੋਣ ਕਮਿਸ਼ਨ ਨੇ ਸ੍ਰੀ ਰਾਹੁਲ ਤਿਵਾੜੀ ਆਈ.ਏ.ਐਸ. ਡਿਪਟੀ ਕਮਿਸ਼ਨਰ ਲੁਧਿਆਣਾ ਸਮੇਤ ਦੇਸ਼ ਭਰ ਵਿੱਚੋਂ 12 ਹੋਰ ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼. ਦੀ ‘ਬੈਸਟ ਇਲੈਕਸ਼ਨ ਪ੍ਰੈਕਟਿਸ ਐਵਾਰਡ-2012‘ ਲਈ ਚੋਣ ਕੀਤੀ ਹੈ। ਇਹ ਐਵਾਰਡ ਭਾਰਤ ਦੇ ਚੋਣ ਕਮਿਸ਼ਨ ਵੱਲੋ ਹਰ ਸਾਲ ਦੇਸ਼ ਭਰ ਵਿੱਚੋਂ 3 ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼. ਨੂੰ ਚੋਣਾਂ ਸ਼ਾਂਤੀ ਪੂਰਵਿਕ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਕਰਵਾਉਣ ਲਈ ਦਿੱਤੇ ਜਾਂਦੇ ਹਨ।ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦੇਸ਼ ਭਰ ਵਿੱਚੋਂ 13 ਚੁਣੇ ਗਏ ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਐਵਾਰਡ ਲਈ ਚੋਣ ਕੀਤੀ ਜਾਵੇਗੀ, ਜਿਹਨਾਂ ਵਿੱਚ ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ, ਲੁਧਿਆਣਾ (ਪੰਜਾਬ), ਸ੍ਰੀਮਤੀ ਕਾਮਿਨੀ ਚੌਹਾਨ ਰਤਨ ਜਿਲਾ ਚੋਣ ਅਫਸਰ ਬੁਲੰਦ ਸ਼ਹਿਰ (ਉਤਰ ਪ੍ਰਦੇਸ) ਸ੍ਰੀ ਸੁਰਿੰਦਰਾ ਸਿੰਘ ਜਿਲਾ ਚੋਣ ਅਫਸਰ, ਫਿਰੋਜ਼ਾਬਾਦ (ਉਤਰ ਪ੍ਰਦੇਸ਼), ਸ੍ਰੀ ਕ੍ਰਿਸ਼ਨਭਾਰਦਵਾਜ ਐਸ.ਐਸ.ਪੀ.ਬਾਰਾਬਾਂਕੀ (ਉਤਰ ਪ੍ਰਦੇਸ਼), ਸ੍ਰੀ ਸਤਿਆ ਜਿਲਾ ਚੋਣ ਅਫਸਰ ਅਮਰੇਲੀ (ਗੁਜਰਾਤ), ਅਵਾਂਤਿਕਾ ਔਲਖ ਜਿਲਾ ਚੋਣ ਅਫਸਰ ਬਰੌਚ (ਗੁਜਰਾਤ), ਸ੍ਰੀ ਪ੍ਰੇਮ ਵੀਰ ਸਿੰਘ ਐਸ.ਐਸ.ਪੀ.ਰਾਜਕੋਟ ਦਿਹਾਤੀ (ਗੁਜਰਾਤ), ਸ੍ਰੀਮਤੀ ਮੀਰਾਂ ਮੋਹੰਤੀ ਜਿਲਾ ਚੋਣ ਅਫਸਰ ਸੋਲਨ (ਹਿਮਾਚਲ ਪ੍ਰਦੇਸ਼), ਸ੍ਰੀ ਰਾਮੇਸ਼ਠਾਕੁਰ ਐਸ.ਐਸ.ਪੀ. ਸਿਰਮੋਰ (ਹਿਮਾਚਲ ਪ੍ਰਦੇਸ਼), ਸ੍ਰੀ ਐਮ.ਵੀਰਾ ਬ੍ਰਹਮੀਆ ਜਿਲਾ ਚੋਣ ਅਫਸਰ ਵਿਜੈਇਨਾਗ੍ਰਾਮ (ਆਂਧਰਾ ਪ੍ਰਦੇਸ਼), ਸ੍ਰੀਮਤੀ ਜੈ.ਸ੍ਰੀ ਕਵਾਇਤ ਜਿਲਾ ਚੋਣ ਅਫਸਰ ਝੱਬੂਆ (ਮੱਧ ਪ੍ਰਦੇਸ਼), ਸ੍ਰੀ ਪ੍ਰਵੀਨ ਬਖ਼ਸੀ, ਜਿਲਾ ਚੋਣ ਅਫਸਰ ਵੈਸਟ ਗਾਰੋ ਹਿੱਲਜ਼ (ਮੇਘਾਲਿਆ) ਅਤੇ ਸ੍ਰੀ ਸੰਜੇ ਕੁਮਾਰ ਬਾਂਸਲ ਜਿਲਾ ਚੋਣ ਅਫਸਰ ਨੌਰਥ 24 ਪਰਾਗਨਾ (ਵੈਸਟ ਬੰਗਾਲ) ਸ਼ਾਮਲ ਹਨ।ਸਾਰੇ ਭਾਰਤ ਵਿੱਚੋਂ ਚੁਣੇ ਗਏ 13 ਡਿਪਟੀ ਕਮਿਸ਼ਨਰ/ਐਸ.ਐਸ.ਪੀ. ਭਾਰਤ ਦੇ ਚੋਣ ਕਮਿਸ਼ਨਰ ਕੋਲ 10 ਜਨਵਰੀ 2013 ਨੂੰ ਰਿਪੋਰਟ ਕਰਨਗੇ, ਜਿੱਥੇ ਉਹ ਭਾਰਤ ਦੇ ਚੋਣ ਕਮਿਸ਼ਨ ਦੇ ਸਾਹਮਣੇ ਪ੍ਰੈਜੇਟੇਸ਼ਨ ਦੇਣਗੇ ਕਿ ਕਿਸ ਤਰ•ਾਂ ਉਹਨਾਂ ਨੇ ਆਪਣੇ-ਆਪਣੇ ਜਿਲਿਆਂ ਵਿੱਚ ਅਮਨ-ਅਮਾਨ, ਸ਼ਾਂਤੀ, ਨਿਰਪੱਖ ਤੇ ਸੁਚਾਰੂ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਨ ਅਤੇ ਵੋਟਰਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਡਿਊਟੀ ਨਿਭਾਈ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਇਹਨਾਂ 13 ਡਿਪਟੀ ਕਮਿਸ਼ਨਰਾਂ/ਐਸ.ਐਸ.ਪੀਜ਼ ਦੀ ਪ੍ਰੈਜੇਟੇਸ਼ਨ ਤੋਂ ਬਾਅਦ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲੇ ਉਮੀਦਵਾਰਾਂ ਨੂੰ ਐਵਾਰਡ ਦੇਣ ਦਾ ਫੈਸਲਾ ਕੀਤਾ ਜਾਵੇਗਾ। 14 ਵਿਧਾਨ ਸਭਾ ਹਲਕਿਆਂ ਵਾਲਾ ਲੁਧਿਆਣਾ ਜਿਲਾ ਉਤਰੀ ਭਾਰਤ ਦਾ ਸਭ ਤੋਂ ਵੱਡਾ ਚੋਣ ਜਿਲਾ ਹੈ ਅਤੇ ਵਿਧਾਨ ਸਭਾ-2012 ਚੋਣਾਂ ਦੌਰਾਨ ਲੁਧਿਆਣਾ ਜਿਲੇ ਵਿੱਚ ਬੜੇ ਹੀ ਅਮਨ-ਅਮਾਨ ਢੰਗ ਨਾਲ ਚੋਣ ਪ੍ਰਕਿਰਿਆ ਸੰਪੂਰਨ ਹੋਈ ਸੀ। ਮੁੱਖ ਚੋਣ ਅਫਸਰ ਪੰਜਾਬ ਵੱਲੋਂ ਇਸ ਮਹੱਤਵ-ਪੂਰਨ ਐਵਾਰਡ ਲਈ ਪੰਜਾਬ ਦੇ 22 ਜਿਲਿਆਂ ਵਿੱਚੋਂ 3 ਡਿਪਟੀ ਕਮਿਸ਼ਨਰਾਂ ਦੇ ਨਾਮ ਭੇਜੇ ਗਏ ਸਨ, ਜਿਹਨਾਂ ਵਿੱਚੋਂ ਭਾਰਤ ਦੇ ਚੋਣ ਕਮਿਸ਼ਨਰ ਨੇ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਤਿਵਾੜੀ ਦਾ ਨਾਮ ਚੁਣਿਆ ਹੈ।

Post a Comment