ਮਾਨਸਾ 14ਜਨਵਰੀ (ਸਫਲਸੋਚ) ਜਿਲਾ ਪੁਲਿਸ ਮਾਨਸਾ ਵੱਲੋਂ ਸਮਾਜ ਨੂੰ ਨਸ਼ਾ ਮੁਕਤ ਕਰਨ ਅਤੇ ਮਾੜੇ ਅਨਸਰਾ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਥਾਣਾ ਸਿਟੀ-1 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਸ:ਥ: ਗੁਰਪਾਲ ਸਿੰਘ ਦੀ ਅਗਵਾਈ ਹੇਠ ਦੌਰਾਨੇ ਗਸ਼ਤ ਰਾਜੂ ਪੁੱਤਰ ਸਮੇਰਾ ਲਾਲ ਵਾਸੀ ਵਾਰਡ ਨੰਬਰ 19 ਬੀਰ ਨਗਰ ਮੁਹੱਲਾ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋਂ 20 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਅਤੇ ਇਸ ਸਬੰਧੀ ਮੁਕੱਦਮਾ ਨੰਬਰ 04 ਮਿਤੀ 13-01-2013 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-1 ਮਾਨਸਾ ਦਰਜ ਰਜਿਸਟਰ ਕਰਵਾ ਕੇ ਕਥਿੱਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਇੱਥੇ ਵਰਨਣਯੋਗ ਹੈ ਕਿ ਕਥਿੱਤ ਦੋਸ਼ੀ ਆਦੀ ਮੁਜਰਮ ਹੈ। ਜਿਸ ਵਿਰੁੱਧ ਪਹਿਲਾਂ ਵੀ ਮੁਕੱਦਮਾ ਨੰਬਰ 215 ਮਿਤੀ 12-09-2010 ਅ/ਧ 21 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-1 ਮਾਨਸਾ ਦਰਜ਼ ਹੈ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਸਮੈਕ ਸਦਰ ਬਜਾਰ ਦਿੱਲੀ ਤੋਂ ਝੁੱਗੀ ਝੋਪੜੀ ਵਾਲਿਆ ਪਾਸੋ 30-35 ਰੁਪਏ ਪ੍ਰਤੀ ਬਿੱਟ ਦੇ ਹਿਸਾਬ ਨਾਲ ਲੈ ਕੇ ਆਇਆ ਸੀ, ਜਿਸਨੇ ਅੱਗੇ ਕਰੀਬ 100 ਰੁਪਏ ਪ੍ਰਤੀ ਬਿੱਟ ਦੇ ਹਿਸਾਬ ਨਾਲ ਵੇਚਣੀ ਸੀ। ਜਿਸ ਪਾਸੋ ਪੁੱਛਗਿੱਛ ਉਪਰੰਤ ਹੋਰ ਸੁਰਾਗ ਲੱਗਣ ਦੀ ਸੰਭਾਵਨਾ ਹੈ। ਮੁਕੱਦਮਾ ਦੀ ਤਫਤੀਸ ਜਾਰੀ ਹੈ।ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸ਼ਿਆ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਜਾਰੀ ਰੱਖਿਆ ਜਾਵੇਗਾ ਅਤੇ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਣਾਇਆ ਜਾਵੇਗਾ।

Post a Comment