ਸਥਾਨਕ ਪ੍ਰਿੰਸ ਰੈਸਟੋਰੈਂਟ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੰਤ ਸਿਪਾਹੀ ਦਲ (ਰਜਿ:) ਦੇ ਪ੍ਰਧਾਨ ਸ਼ਮਸ਼ੇਰ ਸਿੰਘ ਜਗੇੜਾ ਨੇ ਕਿਹਾ ਕਿ ਸਾਡੀ ਸੰਸਥਾ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਿਵੇਂ 110 ਦੇਸ਼ਾਂ ਵਿਚ ਫਾਂਸੀ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਹੈ ਉਸੇ ਤਰ•ਾਂ ਭਾਰਤ ਵਿਚ ਵੀ ਫਾਂਸੀ ਦੀ ਸਜ਼ਾ ਮੁਆਫ ਕੀਤੀ ਜਾਵੇ ਕਿਓਂਕਿ ਮੌਤ ਦਾ ਅਧਿਕਾਰ ਸਿਰਫ ਪ੍ਰਮਾਤਮਾ ਕੋਲ ਹੈ । ਉਨ•ਾਂ ਕਿਹਾ ਕਿ ਭਾਰਤ ਵਿਚ ਬਾਲ ਮਜ਼ਦੂਰੀ ਦੇ ਕਾਨੂੰਨ ਬਨਣ ਤੇ ਵੀ ਉਨ•ਾਂ ਦੇ ਅਧਿਕਾਰਾਂ ਦਾ ਸ਼ੋਸ਼ਣ ਹੋ ਰਿਹਾ ਹੈ । ਸਰਕਾਰ ਸਿਰਫ ਫੋਕੇ ਲਾਰੇ ਲਾ ਕੇ ਬੱਚਿਆਂ ਨੂੰ ਭਾਰਤ ਦਾ ਭਵਿੱਖ ਕਹਿਕੇ ਉਨ•ਾਂ ਦਾ ਮਜ਼ਾਕ ਉਡਾ ਰਹੀ ਹੈ । ਉਨ•ਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਸੰਸਥਾ ਪੰਜਾਬ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ਦੀ ਵੀ ਪੁਰਜ਼ੋਰ ਨਿੰਦਾ ਕਰਦੀ ਹੈ । ਜਿਸਨੂੰ ਰੋਕਣ ਲਈ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਪ੍ਰਸ਼ਾਸ਼ਨ ਬੁਰੀ ਤਰ•ਾਂ ਫੇਲ ਹੋ ਚੁੱਕਾ ਹੈ ਕਿਓਂਕਿ ਪ੍ਰਸ਼ਾਸ਼ਨ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣਕੇ ਰਹਿ ਗਿਆ ਹੈ ਅਤੇ ਉਹ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਵਿਚ ਨਾ ਕਾਮਯਾਬ ਹੋ ਰਿਹਾ ਹੈ ।
ਸ਼੍ਰੀ ਜਗੇੜਾ ਨੇ ਦੱਸਿਆ ਕਿ ਮੌਜੂਦਾ ਅਕਾਲੀ ਸਰਕਾਰ ਬਿਨਾਂ ਰਿਕਾਰਡ ਦੇਖੇ ਧੜਾ-ਧੜ ਆਹੁਦੇਦਾਰੀਆਂ ਵੰਡ ਰਹੀ ਹੈ ਅਤੇ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਮੁੱਖ ਕਾਰਨ ਜਿਵੇਂ ਜ਼ਿਲਾ ਅੰਮ੍ਰਿਤਸਰ ਵਿਖੇ ਥਾਣਾ ਛੇਹਰਟਾ ਦੇ ਮੌਜੂਦਾ ਏ.ਐਸ.ਆਈ. ਰਵਿੰਦਰਪਾਲ ਸਿੰਘ ਦੀ ਹੱਤਿਆ ਉਸੇ ਪੁਲਿਸ ਸਟੇਸ਼ਨ ਦੇ ਨੇੜੇ ਆਪਣੀ ਧੀ ਦੀ ਇੱਜ਼ਤ ਦੀ ਰਖਵਾਲੀ ਕਰਨ ਕਾਰਨ ਅਖੌਤੀ ਆਹੁਦੇਦਾਰਾਂ ਨੇ ਸ਼ਰੇਆਮ ਦਿਨ ਦਿਹਾੜੇ ਭਰੇ ਬਜ਼ਾਰ ਵਿਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ ਦੀ ਪੁਰਜ਼ੋਰ ਸ਼ਬਦਾਂ ਵਿਚ ਨਿੰਦਾ ਕੀਤੀ । ਇਸ ਤਰ•ਾਂ ਹੀ ਫਰੀਦਕੋਟ ਵਿਚ ਇਕ ਗਰੀਬ ਪ੍ਰੀਵਾਰ ਦੀ ਨਾਬਾਲਗ ਲੜਕੀ ਨੂੰ ਸ਼ਰੇਆਮ ਗੁੰਡਾ ਅਨਸਰਾਂ ਨੇ ਅਗਵਾ ਕੀਤਾ ਸੀ । ਇਸਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦਾ ਘਾਣ ਕਰਦੇ ਹੋਏ ਡਿਊਟੀ ਤੇ ਹਾਜ਼ਰ ਤਹਿਸੀਲਦਾਰ ਨੂੰ ਸ਼ਰੇਆਮ ਲੁਧਿਆਣਾ ਵਿਖੇ ਕੁੱਟਿਆ ਗਿਆ ਸੀ । ਇਹ ਸਾਰੀਆਂ ਘਟਨਾਵਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਅਤੇ ਪੰਜਾਬ ਦੀ ਮੌਜੂਦਾ ਅਕਾਲੀ ਭਾਜਪਾ ਸਰਕਾਰ ਇਸਨੂੰ ਰੋਕਣ ਵਿਚ ਅਸਫਲ ਸਿੱਧ ਹੋ ਰਹੀ ਹੈ । ਜੋ ਪੰਜਾਬ ਲਈ ਘਾਤਕ ਸਿੱਧ ਹੋਵੇਗੀ । ਉਨ•ਾਂ ਕਿਹਾ ਕਿ ਸਾਡੀ ਸੰਸਥਾ ਪੰਜਾਬ ਦੇ ਹਰ ਜ਼ਿਲੇ ਵਿਚ ਇਕਾਈ ਕਾਇਮ ਕਰਕੇ ਗਰੀਬ ਲੋਕਾਂ ਨਾਲ ਹੋ ਰਹੇ ਧੱਕੇ ਸਬੰਧੀ ਅਵਾਜ਼ ਬੁਲੰਦ ਕਰੇਗੀ ਉਨ•ਾਂ ਕਿਹਾ ਕਿ ਪੰਜਾਬ ਦੇ 15 ਜ਼ਿਲਿਆਂ ਵਿਚ ਜ਼ਿਲਾ ਪ੍ਰਧਾਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਅਤੇ ਆਉਂਦੇ ਸਮੇਂ ਵਿਚ ਪੂਰੇ ਪੰਜਾਬ ਦੀ ਬਾਡੀ ਬਣਾਕੇ ਪੰਜਾਬ ਦੇ ਹੈੱਡ ਕੁਆਟਰ ਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ । ਉਨ•ਾਂ ਕਿਹਾ ਕਿ ਸਾਡੀ ਸੰਸਥਾ ਉਨ•ਾਂ ਮਨੁੱਖੀ ਅਧਿਕਾਰ ਸੰਸਥਾਵਾਂ ਦਾ ਵੀ ਵਿਰੋਧ ਕਰੇਗੀ ਜੋ ਮਨੁੱਖੀ ਅਧਿਕਾਰਾਂ ਦੇ ਨਾਮ ਤੇ ਸੰਸਥਾਵਾਂ ਬਣਾਕੇ ਲੋਕਾਂ ਦੀ ਲੁਪਰੀ ਲਾਹ ਰਹੀਆਂ ਹਨ । ਇਸ ਮੌਕੇ ਸ਼੍ਰੀ ਜਗੇੜਾ ਨਾਲ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਤਰਸੇਮ ਸਿੰਘ ਜ਼ਿਲਾ ਪ੍ਰਧਾਨ ਫਰੀਦਕੋਟ, ਬਲਵੰਤ ਸਿੰਘ ਬਰਾੜ ਐਡਵੋਕੇਟ ਜ਼ਿਲਾ ਪ੍ਰਧਾਨ ਮੋਗਾ, ਸੂਬੇਦਾਰ ਸੁਖਦੇਵ ੰਿਸੰਘ ਮੈਂਬਰ ਲੁਧਿਆਣਾ, ਪ੍ਰੋ: ਬਲਜੀਤ ਕੌਰ ਪ੍ਰਧਾਨ ਇਸਤਰੀ ਵਿੰਗ ਜ਼ਿਲਾ ਫਰੀਦਕੋਟ, ਬਲਵੰਤ ਸਿੰਘ ਐਡਵੋਕੇਟ ਜ਼ਿਲਾ ਪ੍ਰਧਾਨ ਮੁਕਤਸਰ ਆਦਿ ਹਾਜ਼ਰ ਸਨ ।


Post a Comment