ਲੁਧਿਆਣਾ, 4 ਜਨਵਰੀ (ਸਤਪਾਲ ਸੋਨ9) ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫਸਰ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਮੁੱਖ ਚੋਣ ਅਫਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਯੁਵਕਾਂ ਦੀਆਂ ਵੋਟਾਂ ਬਨਾਉਣ ਲਈ 6 ਜਨਵਰੀ ਤੋ 25 ਜਨਵਰੀ, 2013 ਤੱਕ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਵਿਸਥਾਰ ਪੂਰਵਿਕ ਜਾਣਕਾਰੀ ਦਿੰਦਿਆ ਦੱਸਿਆ ਕਿ ਜਿਹਨਾਂ ਯੁਵਕਾਂ ਦੀ ਉਮਰ 1 ਜਨਵਰੀ, 2013 ਨੂੰ 18 ਸਾਲ ਦੀ ਉਮਰ ਪੂਰੀ ਹੋ ਚੁੱਕੀ ਹੈ ਅਤੇ ਉਹਨਾਂ ਨੇ ਹੁਣ ਤੱਕ ਆਪਣੀ ਵੋਟ ਨਹੀਂ ਬਣਾਈ, ਉਹ 6 ਨੰਬਰ ਫਾਰਮ ਹਰ ਪੱਖੋਂ ਮੁਕੰਮਲ ਕਰਕੇ ਸਬੰਧਤ ਵਿਧਾਨ ਸਭਾ ਚੋਣ ਹਲਕੇ ਦੇ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟੇਸ਼ਨ ਅਫਸਰ ਦੇ ਦਫਤਰ ਜਾਂ ਜਿਲਾ ਚੋਣ ਦਫਤਰ, ਲੁਧਿਆਣਾ ਮਿੰਨੀ ਸਕੱਤਰੇਤ ਦੇ ਕਮਰਾ ਨੰ: 123 ਵਿੱਚ ਜਮ•ਾਂ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਉਣ ਲਈ ਸਿਰਫ 6 ਨੰਬਰ ਫਾਰਮ ਹੀ ਵਰਤੋਂ ਵਿੱਚ ਲਿਆਂਦਾ ਜਾਵੇ। ਉਹਨਾਂ ਦੱਸਿਆ ਕਿ ਇਹ ਫਾਰਮ ਖੇਤਰ ਦੇ ਬੂਥ ਲੈਵਲ ਅਫਸਰ, ਚੋਣਕਾਰ ਰਜਿਸਟੇਸ਼ਨ ਅਫਸਰ ਦੇ ਦਫਤਰ ਅਤੇ ਜਿਲਾ ਚੋਣ ਦਫਤਰ ਲੁਧਿਆਣਾ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ ਜਾਂ ਮੁੱਖ ਚੋਣ ਅਫਸਰ ਦੀ ਵੈਬ ਸਾਈਟ ਾ.ਚੲੋਪੁਨਜੳਬ.ਨਚਿ.ਨਿ ਤੋਂ ਵੀ ਡਾਊਨ ਲੋਡ ਕੀਤੇ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲਾ ਲੁਧਿਆਣਾ ਵਿੱਚ 14 ਵਿਧਾਨ ਸਭਾ ਹਲਕੇ ਹਨ, ਜਿਹਨਾਂ ਵਿੱਚ 57-ਖੰਨਾ ਦਾ ਉਪ-ਮੰਡਲ ਮੈਜਿਸਟ੍ਰੇਟ ਖੰਨਾ, 58-ਸਮਰਾਲਾ ਦਾ ਉਪ-ਮੰਡਲ ਮੈਜਿਸਟ੍ਰੇਟ ਸਮਰਾਲਾ, 59-ਸਾਹਨੇਵਾਲ ਦਾ ਉਪ-ਮੰਡਲ ਮੈਜਿਸਟ੍ਰੇਟ ਲੁਧਿਆਣਾ ਪੂਰਬੀ, 60-ਲੁਧਿਆਣਾ ਪੂਰਬੀ ਦਾ ਐਡੀਸਨਲ ਕਮਿਸ਼ਨਰ ਨਗਰ-ਨਿਗਮ-1 ਲੁਧਿਆਣਾ, 61 ਲੁਧਿਆਣਾ ਦੱਖਣੀ ਦਾ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ-1 ਲੁਧਿਆਣਾ, 62-ਆਤਮ ਨਗਰ ਦਾ ਐਡੀਸ਼ਨਲ ਕਮਿਸ਼ਨਰ-2 ਨਗਰ-ਨਿਗਮ ਲੁਧਿਆਣਾ, 63-ਲੁਧਿਆਣਾ ਕੇਂਦਰੀ ਦਾ ਸਹਾਇਕ ਚੀਫ਼ ਪ੍ਰਸ਼ਾਸ਼ਗਲਾਡਾ ਲੁਧਿਆਣਾ, 64-ਲੁਧਿਆਣਾ ਪੱਛਮੀ ਦਾ ਡਿਪਟੀ ਡਾਇਰੈਕਟਰ ਅਰਬਨ ਲੋਕਲ ਬਾਡੀਜ਼ ਲੁਧਿਆਣਾ, 65-ਲੁਧਿਆਣਾ ਉ¤ਤਰੀ ਦਾ ਜਿਲਾ ਟਰਾਂਸਪੋਰਟ ਅਫਸਰ ਲੁਧਿਆਣਾ, 66-ਗਿੱਲ (ਅ.ਜ) ਦਾ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ, 67-ਪਾਇਲ (ਅ.ਜ) ਉਪ-ਮੰਡਲ ਮੈਜਿਸਟ੍ਰੇਟ ਪਾਇਲ, 68-ਦਾਖਾ ਦਾ ਉਪ-ਮੰਡਲ ਮੈਜਿਸਟ੍ਰੇਟ ਲੁਧਿਆਣਾ ਪੱਛਮੀ, 69-ਰਾਏਕੋਟ (ਅ.ਜ) ਦਾ ਉਪ ਮੰਡਲ ਮੈਜਿਸਟ੍ਰੇਟ ਰਾਏਕੋਟ ਅਤੇ 70-ਜਗਰਾਓ (ਅ.ਜ) ਉਪ-ਮੰਡਲ ਮੈਜਿਸਟ੍ਰੇਟ ਜਗਰਾਓ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨਿਯੁਕਤ ਕੀਤਾ ਗਿਆ ਹੈ।

Post a Comment