ਹੁਸ਼ਿਆਰਪੁਰ, 4 ਜਨਵਰੀ:/ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਹੁਸ਼ਿਆਰਪੁਰ ਮੇਜਰ (ਰਿਟਾ:) ਯਸ਼ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਫੈਂਸ ਸਰਵਿਸਜ਼ ਦੇ ਜੋ ਕਮਿਸ਼ਨਡ ਅਫਸਰ 1 ਜਨਵਰੀ 1986 ਤੋਂ ਬਾਅਦ ਰਿਟਾਇਰ / ਰਲੀਜ਼ ਹੋਏ ਹਨ, ਦੀ ਤਨਖਾਹ ਮਾਣਯੋਗ ਸੁਪਰੀਮ ਕੋਰਟ ਆਦੇਸ਼ਾਂ ਮੁਤਾਬਕ ਮੁੜ ਫਿਕਸ ਹੋਵੇਗੀ ਅਤੇ ਬਣਦੇ ਏਰੀਅਰ ਵੀ ਦਿੱਤੇ ਜਾਣੇ ਹਨ। ਡਿਫੈਂਸ ਸਰਵਿਸ ਦੇ 1 ਜਨਵਰੀ ਤੋਂ ਬਾਅਦ ਰਿਟਾਇਰ / ਰਲੀਜ ਹੋਏ ਕਮਿਸ਼ਨਡ ਅਫ਼ਸਰ ਜਾਂ ਉਨ੍ਹਾਂ ਦੇ ਵਾਰਸਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੈਨਸ਼ਨ / ਤਨਖਾਹ ਰਿਫਿਕਸ ਕਰਨ ਲਈ ਉਹ ਸਬੰਧਤ ਸੀ.ਡੀ.ਏ. ਆਫਿਸ ਨੂੰ ਕਲੇਮ ਫਾਰਮ ਛੇਤੀ ਤੋਂ ਛੇਤੀ ਭਰ ਕੇ ਭੇਜਣ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਫਾਰਮ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਹੁਸ਼ਿਆਰਪੁਰ ਉਪਲਬੱਧ ਹਨ।

Post a Comment