ਸ੍ਰੀ ਮੁਕਤਸਰ ਸਾਹਿਬ, 4 ਜਨਵਰੀ ( )ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਵਿਚ ਐਸ.ਬੀ.ਪੀ.‑ਦਿਹਾਤੀ ਸਵੈ ਰੁਜਗਾਰ ਸਿਖਲਾਈ ਸੰਸਥਾਂ ਦੀ ਸਥਾਪਨਾ ਕੀਤੀ ਜਾਵੇਗੀ। ਇਹ ਜਾਣਕਾਰੀ ਇਸ ਸਬੰਧੀ ਅੱਜ ਇੱਥੇ ਹੋਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਐਨ.ਐਸ. ਬਾਠ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੰਸਥਾਂ ਵਿਚ ਵਿਸੇਸ਼ ਤੌਰ ਤੇ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੇ ਲੋਕਾਂ ਨੂੰ ਸਵੈ ਨਿਰਭਰ ਕਰਨ ਲਈ ਕਿੱਤਾ ਮੁੱਖੀ ਸਿਖਲਾਈ ਦੇਣ ਦੀ ਵਿਵਸਥਾ ਹੋਵੇਗੀ। ਇਕ ਏਕੜ ਰਕਬੇ ਵਿਚ ਬਣਨ ਵਾਲੀ ਇਸ ਸੰਸਥਾ ਤੇ ਲਗਭਗ ਇਕ ਕਰੋੜ ਰੁਪਏ ਦਾ ਖਰਚ ਆਵੇਗਾ। ਤਿੰਨ ਮੰਜਿਲਾਂ ਇਸ ਇਮਾਰਤ ਵਿਚ ਸਿੱਖਿਆਰਥੀਆਂ ਦੇ ਠਹਿਰਾਓ ਦੀ ਵੀ ਵਿਵਸਥਾ ਹੋਵੇਗੀ ਅਤੇ ਸੰਸਥਾਂ ਦੇ ਡਾਇਰੈਕਟਰ ਦੇ ਲਈ ਕੁਆਰਟਰ ਵੀ ਬਣੇਗਾ। ਇਸ ਵਿਚ ਦੋ ਕਲਾਸ ਰੂਮਜ਼ ਅਤੇ ਦੋ ਵਰਕਸ਼ਾਪ ਹੋਣਗੀਆਂ ਜਦ ਕਿ ਸੰਸਥਾਂ ਦੀਆਂ ਤਿੰਨਾਂ ਮੰਜਿਲਾਂ ਦਾ ਕੁੱਲ ਛੱਤਿਆ ਖੇਤਰ 20843 ਵਰਗ ਫੁੱਟ ਹੋਵੇਗਾ ਅਤੇ ਰਿਹਾਇਸ਼ੀ ਕੁਆਰਟਰਾਂ ਦਾ ਛੱਤਿਆ ਖੇਤਰਫਲ 2171 ਵਰਗ ਫੁੱਟ ਹੋਵੇਗਾ। ਇੱਥੇ ਪਿੰਡਾਂ ਦੇ ਲੋਕਾਂ ਨੂੰ ਅਜਿਹੇ ਕਿੱਤਿਆਂ ਦੀ ਸਿਖਲਾਈ ਦਿੱਤੀ ਜਾਵੇਗੀ ਜ਼ਿਨ੍ਹਾਂ ਦੀ ਸਿਖਲਾਈ ਤੋਂ ਬਾਅਦ ਉਹ ਆਪਣਾ ਕੰਮ ਖੁਦ ਸ਼ੁਰੂ ਕਰਕੇ ਆਪਣੀ ਜੀਵੀਕਾ ਕਮਾ ਸਕਣਗੇ। ਇੱਥੋਂ ਸਿਖਲਾਈ ਲੈਣ ਵਾਲਿਆਂ ਨੂੰ ਬੈਂਕਾਂ ਤੋਂ ਬਹੁਤ ਘੱਟ ਵਿਆਜ ਦਰ ਅਤੇ ਆਸਾਨ ਕਿਸਤਾਂ ਤੇ ਕਰਜ ਦੀ ਸਹੁਲਤ ਵੀ ਉਪਲਬੱਧ ਕਰਵਾਈ ਜਾਵੇਗੀ। ਇਸ ਸੰਸਥਾਂ ਨੂੰ ਬਣਨ ਤੋਂ ਬਾਅਦ ਜ਼ਿਲਾ ਲੀਡ ਬੈਂਕ ਭਾਰਤੀ ਸਟੇਟ ਬੈਂਕ ਆਫ ਪਟਿਆਲਾ ਵੱਲੋਂ ਚਲਾਇਆ ਜਾਵੇਗਾ।ਬੈਠਕ ਵਿਚ ਹੋਰਨਾਂ ਤੋਂ ਇਲਾਵਾ ਏ.ਸੀ.ਯੂ.ਟੀ. ਸ੍ਰੀ ਕੇ.ਐਸ. ਰਾਜ, ਭਾਰਤੀ ਸਟੇਟ ਬੈਂਕ ਆਫ ਪਟਿਅਲਾ ਦੇ ਏ.ਜੀ.ਐਮ. ਸ੍ਰੀ ਸਿੰਗਲਾ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ੍ਰੀ ਬੀ.ਐਸ. ਪਵਾਰ, ਆਰ.ਸੀ.ਈ.ਟੀ. ਦੇ ਡਾਇਰੈਕਟਰ ਸ੍ਰੀ ਸੁਭਾਸ਼ ਤਾਇਲ ਆਦਿ ਵੀ ਹਾਜਰ ਸਨ।

Post a Comment