ਖੰਨਾ, 15 ਜਨਵਰੀ (ਥਿੰਦ ਦਿਆਲਪੁਰੀਆ) ਪੁਲਿਸ ਜ਼ਿਲ•ਾ ਖੰਨਾ ਦੇ ਅਧੀਨ ਆਉਂਦੇ ਪਿੰਡ ਜਲਾਜਣ ਦੇ ਨਜ਼ਦੀਕ ਹੋਏ ਇੱਕ ਸੜਕ ਹਾਦਸੇ ਵਿੱਚ ਮੋਟਰ ਸਾਇਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ। ਸਦਰ ਪੁਲਿਸ ਕੋਲ ਰਜਿੰਦਰ ਕੌਰ ਪਤਨੀ ਹਰਦੀਪ ਸਿੰਘ ਵੈਲੋਵਾਲ (ਸੰਗਰੂਰ) ਨੇ ਲਿਖਾਈ ਰਿਪੋਰਟ ਵਿੱਚ ਦੱਸਿਆ ਬੀਤੀ ਦੁਪਹਿਰ ਨੂੰ ਉਸਦਾ ਪਤੀ ਅਤੇ ਜਗਦੀਪ ਸਿੰਘ ਵਾਸੀ ਪਿੰਡ ਰੋਹਣੋਂ ਖੁਰਦ ਆਪਣੇ ਮੋਟਰ ਸਾਇਕਲ ’ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਜਦੋਂ ਇਹ ਪਿੰਡ ਜਲਾਜਣ ਦੇ ਨਜਦੀਕ ਪੁੱਜੇ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਹਨਾਂ ਦੇ ਮੋਟਰ ਸਾਇਕਲ ਨੂੰ ਫੇਟ ਮਾਰ ਦਿੱਤੀ। ਜਿਸ ਕਾਰਨ ਹਰਦੀਪ ਸਿੰਘ ਅਤੇ ਜਗਦੀਪ ਸਿੰਘ ਦੀ ਮੌਤ ਹੋ ਗਈ।

Post a Comment